ਪੰਨਾ:Alochana Magazine April, May, June 1982.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਵੱਖ ਵੱਖ ਕਵਿਤਾਵਾਂ ਦਾ ਸੁਤੰਤਰ ਵਿਸ਼ਲੇਸ਼ਣ ਕਰਨ ਦੀ ਪਿਰਤ ਪਾਈ । ਇਨ੍ਹਾਂ fਲਣੀਆਂ ਵਿਚ ਵਾਰਨ ਵਰਗੇ ਕੁਝ ਹੋਰ ਹਮਖ਼ਿਆਲ ਕਵੀ ਤੇ ਚਿੰਤਕ ਵੀ ਸ਼ਾਮਿਲ ਹੋਣ ਲਗ ਪਏ, ਜਿਨ੍ਹਾਂ ਦੀਆਂ ਰਚਨਾਵਾਂ ਉਤੇ ਭਰਪੂਰ ਵਿਚਾਰ-ਵਟਾਂਦਰੇ ਹੁੰਦੇ ਰਹੇ । ਇਨਾਂ ਗੈਰ ਰਸਮੀ ਮਿਲਣੀਆਂ ਵਿਚੋਂ ਹੀ ਇਕ ਸਭਾ ਦਾ ਜਨਮ ਹੋਇਆ, ਜਿਸ ਨੂੰ 'ਫਿਊਜ਼ਿਟਿਵਜ਼’ ਦਾ ਨਾਮ ਦਿੱਤਾ ਗਿਆ। ਇਨ੍ਹਾਂ ਮੁੱਢਲੇ ਵਿਚਾਰ-ਵਟਾਂਦਰਿਆਂ ਵਿਚੋਂ ਨਵ-ਆਲੋਚਨਾ ਦੀ ਮੁੱਢਲੀ ਹਾਰ ਦੇਖੀ ਜਾ ਸਕਦੀ ਹੈ । ਡੈਵਿਡਸਨ ਦੇ ਜਤਨਾਂ ਨਾਲ ਹੀ ਐਲਨ ਟੇਟ ਵੀ ਇਨ੍ਹਾਂ ਮਿਲਣੀਆਂ ਵਿਚ ਭਾਗ ਲੈਣ ਲੱਗ ਪਿਆ । ਛੇਤੀ ਹੀ ਇਸ ਗਰੁਪ ਨੇ 'ਫਿਊਜਿਟਿਵ' ਨਾਂ ਦਾ ਹੀ ਰਸਾਲਾ ਪ੍ਰਕਾਸ਼ਿਤ ਕਰਨਾ ਆਰੰਭ ਕਰ ਦਿੱਤਾ । ਫ਼ਿਊਜਿਟਿਵ ਗਰੁਪ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਰਸਾਲੇ ਦੇ ਸਬੰਧ ਵਿਚ ਕੁਝ ਕੁ ਮਹੱਤਵ ਪੂਰਣ ਗੱਲਾਂ ਜਾਣਨੀਆਂ ਜਰੂਰੀ ਹਨ । ਪਹਿਲੀ ਗੱਲ, ਫ਼ਿਊਜਿਟਵ ਗਰੁੱਪ ਦੇ ਸਾਰੇ ਹੀ ਮੈਂਬਰ ਆਰੰਭ ਵਿਚ ਹੀ ਕਵਿਤਾਵਾਂ ਰਚ ਰਹੇ ਸਨ ਅਤੇ ਪਰਸਪਰ ਇਕ ਦੂਜੇ ਦੀਆਂ ਕਵਿਤਾਵਾਂ ਦੇ ਵਿਸ਼ਲੇਸ਼ਣ ਦੁਆਰਾ ਹੀ ਕਾਵਿ-ਰਚਨਾ ਦੀਆਂ ਮਲ ਸਮੱਸਿਆਵਾਂ ਵਲ ਮੁੜੇ ਸਨ । ਇਸ ਲਈ ਉਹ ਨਿਰੋਲ ਸਾਮਾਨਯਤਾਵਾਂ ਬਾਰੇ ਕਿਆਸਆਰਾਈਆਂ ਕਰਨ ਦੇ ਦੋਸ਼ ਤੋਂ ਬਰੀ ਸਨੇ । ਦੂਜੀ ਗੱਲ, ਉਨ੍ਹਾਂ ਦੀਆਂ ਸਿਰਜਨਾਤਮਿਕ ਕਿਰਤਾਂ ਦੀ ਅਤੇ ਕਿਸੇ ਹੱਦ ਤਕ ਆਲੋਚਨਾਤਮਿਕ ਕਿਰਤਾਂ ਦੀ ਮੌਲਿਕਤਾ ਤੇ ਸੁਤੰਤਰਤਾ ਨਿਰਵਿਵਾਦ ਸੀ । ਤੀਜੀ ਗੱਲ, ਇਨ੍ਹਾਂ ਨੇ ਆਪਣਾ ਧਿਆਨ ਕਾਵਿ ਦੇ ਸਾਮਾਨਯ ਸਿੱਧਾਂਤਾਂ ਉਪਰ ਏਨਾ ਜ਼ਿਆਦਾ ਕੇਦਿਤ ਨਹੀਂ ਕੀਤਾ, ਜਿਤਨਾ ਕਿ ਵਿਭਿੰਨ ਕਵਿਤਾਵਾਂ ਦੀ ਸੰਰਚਨਾ ਉਤੇ ਕੇਂਦ੍ਰਿਤ ਕੀਤਾ । ਕੁਝ ਸਮਾਂ ਮਗਰੋਂ ਰੈਨਸਮ ਨੇ ਆਪਣੇ ਮਿੱਤਰਾਂ ਨੂੰ ਲਿਖੇ ਖ਼ਤਾਂ ਵਿਚ ਕਾਵਿ ਸਿੱਧਾਂਤ ਦਾ ਨਿਰੂਪਣ ਆਰੰਭ ਕੀਤਾ । ਇਥੇ ਖਾਸ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਇਹ ਫਿਊਜਿਟਿਵ ਗਰੁੱਪ ਦੇ ਮੈਂਬਰ, ਜੋ ਮਗਰੋਂ ਨਵ-ਆਲੋਚਕਾਂ ਦੇ ਤੌਰ ਤੇ ਵਧੇਰੇ ਪ੍ਰਸਿੱਧ ਹੋਏ, ਕਾਵਿ ਵਲੋਂ ਆਲੋਚਨਾ ਵਲ ਰਚਿਤ ਹੋਏ, ਵਿਅਕਤੀਗਤ ਕਵਿਤਾਵਾਂ ਦੇ ਡੂੰਘੇ ਵਿਸ਼ਲੇਸ਼ਣ ਤੋਂ ਆਲੋਚਨਾ ਸਿੱਧਾਂਤਾਂ ਦੇ ਨਿਰਮਾਣ ਵਲ ਆਏ । ਚੌਥੀ ਗੱਲ, ਇਸ ਗਰੁੱਪ ਦੇ ਹਰ ਮੈਂਬਰ ਨੂੰ ਆਪਣੇ ਸਤੰਤਰ ਵਿਚਾਰ ਰੱਖਣ ਦਾ ਅਧਿਕਾਰ ਸੀ । ਰੈਨਸਮ ਅਤੇ ਟੇਟ ਵਿਚਕਾਰ ਇਸ ਦੌਰਾਨ ਕਈ ਵਰ ਚੁੰਝਬਾਜ਼ੀ ਵੀ ਹੋਈ, ਪਰ ਇਸ ਗਰੁੱਪ ਵਿਚੋਂ ਕੋਈ ਵੀ ਮੈਂਬਰ ਰੈਨਸਮ ਦੇ ਪ੍ਰਭਾਵ ਤੋਂ ਨਾ ਬਚ ਸਕਿਆ। ਇਸ ਦੇ ਦੋ ਕਾਰਣ ਸਨ : ਇਕ ਤਾਂ ਉਹ ਬਹੁਤੇ ਫ਼ਿਊਜਿਟਿਵ ਮੈਂਬਰਾਂ ਦਾ ਅਧਿਆਪਕ ਸੀ; ਅਤੇ ਦੂਜੇ ਉਸ ਦੇ ਵਿਚਾਰਾਂ ਦਾ, ਆਧਾਰ ਤੱਰਕ ਉਤੇ ਹੁੰਦਾ ਸੀ, ਜਿਸ ਨੂੰ ਕੱਟਣਾ ਉਨ੍ਹਾਂ ਲਈ ਕਈ ਵਾਰੀ ਅਸੰਭਵ ਹੋ ਜਾਂਦਾ ਸੀ । ਪੰਜਵੀਂ ਗੱਲ, ਇਸ ਗਰੁੱਪ ਦੇ ਮੈਂਬਰ ਭਾਵੇਂ ਦੱਖਣਵਾਸੀ ਸਨ, ਪਰ ਤਾਂ ਵੀ ਉਨ੍ਹਾਂ ਵਿਚ ਅਜਿਹੀ ਖ਼ਾਸ ਇਲਾਕਾਈ ਵਤੀ ਦੀ ਅਣਹੋਂਦ ਸੀ । ਜਿਉਂ