ਪੰਨਾ:Alochana Magazine April, May, June 1982.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮਝ ਜਾਂਦੀ ਹੈ ਹੁਣ ਫੈਸਰ ਫਰੈਂਕ ਉਸ ਲਈ ਭਾਵੁਕ ਹੋ ਰਿਹਾ ਹੈ । ਉਹ ਅਚਾਨਕ ਲੋਪ ਹੋ ਜਾਂਦੀ ਹੈ । ਪ੍ਰੋਫੈਸਰ ਫਰੈਂਕ ਟੈਲੀਫੋਨ ਕਰਦਾ ਰੀਟਾ ਦੀ ਭਾਲ ਵਿਚ ਬੇਹਾਲ ਹੋ ਜਾਂਦਾ ਹੈ। ਹੁਣ ਰੀਟਾ ਵਾਪਸ ਆਉਂਦੀ ਹੈ ਤਾਂ ਉਸ ਨੂੰ ਰੱਜ ਕੇ ਪਿਆਰ ਕਰਦੀ ਹੈ । ਐਜੂਕੇਟਿੰਗ ਰੀਟਾ’ ਵਿਚ ਫ਼ੈਸਰ ਫਰੈਂਕ ਅਤੇ ਰੀਟਾ । (ਕੈਨਥ ਫੈਚਿੰਗਟਕ ਤੇ ਟੀਨਾ ਮਾਰੀਅਨ) ਐਜੂਕੇਟਿੰਗ ਰੀਟਾ' ਦੇ ਸੈਟ ਵਿਚ ਪ੍ਰਫੈਸਰ ਫ਼ਰੈਂਕ ਦਾ ਅਧਿਐਨ ਕਮਰਾ ਹੈ ॥ ਸੈਂਕੜੇ ਪੁਸਤਕਾਂ ਹਨ । ਮੇਜ਼ ਹਨ, ਟੈਲੀਫੋਨ ਹੈ । ਪੁਸਤਕਾ ਦੇ ਰੈਕ ਹਨ । ਰੈਕਾਂ ਵਿਚ ਪੁਸਤਕਾਂ ਦੇ ਪਿਛੇ ਵਿਸਕੀ, ਵਾਈਨ ਦੀਆਂ ਬੋਤਲਾਂ ਹਨ ! ਫੈਸਰ ਫਰੈਂਕ ਇਕੋ ਕੁਰਸੀ ਤੇ ਬਹੁਤਾ ਸਮਾਂ ਬੈਠਾ ਰਹਿੰਦਾ ਹੈ । ਉਹ ਕੇਵਲ ਆਪਣੇ ਮੂਡ ਵਿਚ, ਤਕਣੀ ਵਿਚ ਬੋਲ ਵਿਚ ਪਰਿਵਰਤਨ ਲਿਆਉਂਦਾ ਹੈ । ਰੀਟਾ ਹਰ ਵਾਰ ਡਰੈਸ ਬਦਲਦੀ ਹੈ । ਉਸ ਦੇ ਵਿਹਾਰ ਵਿਚ ਹਰ ਨਵੇਂ ਦਿਸ਼ ਵਿਚ ਪਰਿਵਰਤਨ ਹੁੰਦਾ ਹੈ । ਉਹ ਇਕ ਥਾਂ ਅਠਾਰਾਂ ਕੁੜੀਆਂ ਪ੍ਰਤੀਤ ਹੁੰਦੀ ਹੈ । ਕੇਵਲ ਦੋ ਹੀ ਪਾਤਰਾਂ ਨਾਲ ਦੋ ਘੰਟੇ ਤੋਂ ਵਧ ਸਮਾਂ ਦਰਸ਼ਕਾਂ ਨੂੰ ਅਕੇਵਾਂ ਪ੍ਰਤੀਤ ਨਹੀਂ ਹੁੰਦਾ। ਮੰਚ ਉਤੇ ਨਾ ਕੋਈ ਵਾਰਤਾਲਾਪ ਦੁਹਰਾਇਆ ਜਾਂਦਾ ਹੈ, ਨਾ ਕਾਰਜ, ਨਾ ਰਤੀ । ਕੇਵਲ ਭਾਵਨਾਵਾਂ ਦੀ ਉਥਲ ਪੁਥਲ, ਦਲੀਲਾਂ ਦੀ ਟੱਕਰ ਅਤੇ ਸੁਖਾਂਤਮਈ ਵਾਤਾਵਰਣ ਦਰਸ਼ਕਾਂ ਨੂੰ ਪਰਚਾਈ ਰਖਦਾ ਹੈ । , ਗਰੀਨਵਿਚ ਥੀਏਟਰ ਦੇ ਇਨ੍ਹਾਂ ਕਲਾਕਾਰਾਂ ਕੋਲੋਂ ਪੰਜਾਬ ਦੇ ਮੰਚ ਕਲਾਕਾਰਾਂ ਨੇ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ ਹੈ । 17