ਪੰਨਾ:Alochana Magazine April, May, June 1982.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿਤਾ ਏ । ਇਹਨਾਂ ਮਰਦਾਂ ਦੀ ਨਾਂ ਜਾਤ ਦੀ ਸਮਝ ਆਉਂਦੀ ਏ ਨਾ ਔਕਾਤ ਦੀ ......" ਇਛਰਾਂ ਪੇਸ਼ੀਨਗੋਈ ਕਰਦੀ ਹੈ । “ਮੈਂ ਸੋਚਨੀਆਂ ਕੋਈ ਨਵਾਂ ਚੰਨ ਨਾ ਚੜ ਪਏ, ਲੂਣਾ ਤੇ ਪੂਰਨ ਦੇ ਹਾਣ ਦਾ ਪੂਰਨ ਨੂੰ ਗੋਲੀ ਦੇ ਹਵਾਲੇ ਕਰ ਕੇ ਆਪ ਇਛਰਾਂ ਪੇਕੇ ਚਲੀ ਜਾਂਦੀ ਹੈ ਤਾਂ ਜੋ ਪਿਉ ਦੇ ਘਰ ਵਿਚ ਨਾਟਕ ਦਾ ਅਗਲਾ ਦਿਸ਼ ਇਛਰਾਂ ਉਤੇ ਰਖਿਆ ਜਾ ਸਕੇ । ਤੇ ਇਵੇਂ ਹੀ ਹੁੰਦਾ ਹੈ । ਉਹ ਆਪਣੇ ਬਾਪ ਚੌਧਲ (ਵਿਨੋਦ ਧੀਰ) ਆਗੇ ਜਾ ਦੀ ਹੈ “ਹੇ ਰੱਬਾ ! ਕਿਸੇ ਦੇ ਘਰ ਧੀ ਨਾ ਜੰਮੇ । ਧੀਆਂ ਦੇ ਦੁੱਖ ਸਮੁੰਦਰਾਂ ਤੋਂ ਡੂੰਘੇ, ਪਹਾੜਾਂ ਤੋਂ ਭਾਰੇ ... ... " ਇਸ ਨਾਟਕ ਦੇ ਸਾਰੇ ਹੀ ਕਲਾਕਾਰ ਉੱਚ ਕੋਟੀ ਦੇ ਹਨ । ਸੰਗੀਤਾ ਮਹਿਤਾ ਆਪ ਅਭਿਨਯ ਕਲਾ ਵਿਚ ਨਿਪੁੰਨ ਹੈ। ਲਾਜ ਬੇਦੀ, ਪ੍ਰਵੇਸ਼ ਸੇਠੀ, ਵਿਨੋਦ ਧੀਰ, ਕੇਵਲ ਦੀਵਾਨਾ ਸੁਲਝੇ ਹੋਏ ਕਲਾਕਾਰ ਹਨ ! ਪੂਰਨ ਦੇ ਰੂਪ ਵਿਚ ਕਵਿੰਦਰ ਬਹੁਤ ਜਚਦਾ ਹੈ । ਲੁਣਾ ਦੀ ਭੂਮਿਕਾ ਵਾਸਤੇ ਸੀਮਾ ਕਪੂਰ ਚੰਗੀ ਚੋਣ ਹੈ । ਹਰ ਪਹੇਸ਼ ਇੰਦਰ ਸਿੰਘ ਦਾ ਸੰਗੀਤ ਦਰਸ਼ਕਾਂ ਨੂੰ ਕੀਲਦਾ ਹੈ । ਦੀਪਿੰਦਰ ਤੇ ਜਾਤਾਂ ਦੀਆਂ ਆਵਾਜ਼ਾਂ ਵਿਚ ਗਾਏ ਗੀਤ ਕੰਨਾਂ ਨੂੰ ਸੁਖਾਵੇਂ ਲਗਦੇ ਹਨ । ਪਰੰਤੂ ਨਾਟਕ ਦਾ ਸਕਰਿਪਟ ਨਾਕਸ ਹੈ, ਹਾਸੋਹੀਣਾ ਹੈ, ਫ਼ਿਲਮੀ ਹੈ । ਭਾਸ਼ਾਈ ਅਤੇ ਵਿਆਕਰਣਕ ਊਣਤਾਈਆਂ ਵਾਲਾ ਹੈ ਅਤੇ ਅਨਾਟਕੀ ਹੈ । ਜੇ ਸੁਹਜ-ਸਵਾਦ ਦੇ ਪੱਖ ਤੋਂ ਦਰਸ਼ਕਾਂ ਦੀ ਸੰਤੁਸ਼ਟੀ ਨਹੀਂ ਹੋ ਸਕੀ ਤਾਂ ਕੀ ਦੋਸ਼ ਹੈ ਕਲਾਕਾਰਾਂ ਦਾ ? ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਤ ਕੁਝ ਹੋਰ ਪੁਸਤਕਾਂ ਵਾਰ ਸ਼ਾਹ ਮੁਹੰਮਦ ਸੰ: ਡਾ ਸੀਤਾ ਰਾਮ ਕੋਹਲੀ 12.00 ਤੇ ਪ੍ਰੋ. ਸੇਵਾ ਸਿੰਘ ਸੰਖਿਆ ਕੋਸ਼ ਸੰ. ਸ. ਗੁਰਬਖਸ਼ ਸਿੰਘ ਕੇਸਰੀ 15.00 ਲੋਕ ਆਖਦੇ ਹਨ । ਡਾ. ਸੁਹਿੰਦਰ ਸਿੰਘ ਬੇਦੀ 1.00 ਗੁਰੂ ਨਾਨਕ ਸਿੱਧਾਂਤ ਡਾ. ਵਜ਼ੀਰ ਸਿੰਘ 7.00 ਨੀਲੀ ਤੇ ਰਾਵੀ ਸ. ਕਰਤਾਰ ਸਿੰਘ ਸ਼ਮਸ਼ੇਰ 20.00 ਗੁਰਬਖਸ਼ ਸਿੰਘ ਅਭਿਨੰਦਨ ਗ੍ਰੰਥ 40.00 ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ ਸੰ. ਡਾ. ਗੰਡਾ ਸਿੰਘ 15.00 2।