ਪੰਨਾ:Alochana Magazine April, May, June 1982.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਸੌਂਦਰਯ-ਸ਼ਾਸਤ ਅਨੁਸਾਰ ਸੌਂਦਰਯਾਤਮਕ ਰਵੱਈਆ ਪੂਰਵ-ਵਿਗਿਆਨਿਕ ਨਹੀਂ, ਸਗੋਂ ਉਤਰ ਵਿਗਿਆਨਿਕ ਹੈ, ਕਿਉਂਕਿ ਅਸੀਂ ਜਦੋਂ ਤਕ ਵਿਗਿਆਨਿਕ ਗਿਆਨ ਦੀ ਅਪੂਰਣਤਾ ਨੂੰ ਅੱਖਾਂ ਨਹੀਂ ਦੇਖ ਲੈਂਦੇ, ਉਦੋਂ ਤਕ ਅਸੀਂ ਸੌਂਦਰਯਾਤਮਿਕ ਗਿਆਨ ਗ੍ਰਹਿਣ ਕਰਨ ਵਲ ਰੁਚਿਤ ਨਹੀਂ ਹੁੰਦੇ । ਵਿਗਿਆਨੀ ਆਪਣੇ ਅਧਿਐਨ ਵਿਸ਼ੇ ਤੋਂ ਦੂਰ ਖੜਾ ਹੁੰਦਾ ਹੈ । ਉਹ ਇਸ ਨੂੰ ਅਜਨਬੀ ਸਮਝਦਾ ਹੈ । ਇਥੇ ਗਿਆਨ ਹਿਣ ਕਰਨ ਵਾਲੇ ਅਤੇ ਗਿਆਨ-ਵਿਸ਼ੇ ਵਿਚਕਾਰ ਫ਼ਾਸਲਾ ਹੈ । ਪਰ ਸੌਂਦਰਯਾਤਮਿਕ ਗਿਆਨ ਵਿੱਚ ਗਿਆਨ ਹਿਣ ਕਰਨ ਵਾਲਾ (ਕਵੀ) ਗਿਆਨ-ਵਿਸ਼ੇ ਦੇ ਨਾਲ ਇਕਮਿਕ ਹੈ ਜਾਂਦਾ ਹੈ । ਅਜਿਹੀ ਸਥਿਤੀ ਵਿਚ ਵਿਗਿਆਨਿਕ ਗਿਆਨ ਅਤੇ ਕਾਵਿਕ ਗਿਆਨ ਵਿਚ ਅਤਿਅੰਤ ਪਛਾਣਯੋਗ ਅੰਤਰ ਹੋਣਾ ਲਾਜ਼ਮੀ ਹੈ । ਨਵ-ਆਲੋਚਨਾ ਦਾ ਸੌਂਦਰਯ-ਸ਼ਾਸਤ , ਜੋ ਇਸ ਦੇ ਕਾਵਿ-ਸੰਕਲਪ ਦੀ ਬੁਨਿਆਦ ਹੈ, ਕਵਿਤਾ ਵਿਚ ਵਿਚਾਰ ਦੇ ਪਹਿਲਾਂ ਤੋਂ ਹੀ ਮੌਜੂਦ ਹੋਣ ਵਾਲੀ ਧਾਰਣਾ ਦੀ ਨਿਖੇਧੀ ਕਰਦਾ ਹੈ । ਵਿਚਾਰ ਦੇ ਲਈ ਨਵ-ਆਲੋਚਕਾਂ ਨੇ fਗਿਆਨ ਸ਼ਬਦ ਦਾ ਪ੍ਰਯੋਗ ਕੀਤਾ ਹੈ, ਅਤੇ ਇਹ ਗਿਆਨ ਕਾਵਿ-ਸਿਰਜਣ ਕਾਰਜ ਤੋਂ ਪਹਿਲਾਂ ਹੀ ਨਹੀਂ ਹੋ ਜਾਂਦਾ, ਸਗੋਂ ਜਿਉਂ ਜਿਉਂ ਸਿਰਜਣ-ਪ੍ਰਕ੍ਰਿਆਂ ਅਗਾਂਹ ਵਧਦੀ ਜਾਂਦੀ ਹੈ, ਇਹ ਗਿਆਨ ਵੀ ਪ੍ਰਕਾਸ਼ਮਾਨ ਹੁੰਦਾ ਜਾਂਦਾ ਹੈ । ਸੰਕਲਪਾਤਮਿਕ ਮਨੋਂਵੇਗ ਦੁਆਰਾ ਪ੍ਰੇਰਿਤ ਹੋਇਆ ਪਲਾਟੌਨਿਕ ਕਾਵਿ ਕੇਵਲ ਅੱਧ-ਪਚੱਦੇ ਗਿਆਨ ਦੀਆਂ ਸੀਮਾਵਾਂ ਨੂੰ ਨੰਗਿਆਂ ਹੀ ਕਰਦਾ ਹੈ, ਕਿਉਂਕਿ ਦੂਜੇ ਸੌਂਦਰਯਾਤਮਿਕ ਪ੍ਰਬੰਧਾਂ (ਆਦਰਸ਼ਕ, ਨੈਤਿਕ, ਵਿਵਹਾਰਿਕ ਅਤੇ ਮਨੋਵਿਗਿਆਨਿਕ) ਵਿਚ ਕਵਿਤਾ ਜਿਸ ਪੂਰਵ ਨਿਸ਼ਚਿਤ ਵਿਚਾਰ ਨੂੰ ਲੈ ਕੇ ਸ਼ੁਰੂ ਹੁੰਦੀ ਹੈ, ਉਹ ਕਵਿਤਾ ਵਿਚੋਂ ਨਹੀਂ, ਸਗੋਂ ਕਿਸੇ ਹੋਰ ਸੋਮੇ ਤੋਂ ਆਇਆਂ ਹੁੰਦਾ ਹੈ ਅਤੇ ਨਿਸ਼ਚੈ ਹੀ ਕਵੀ ਉਸ ਬਾਰੇ ਪੂਰਵ ਜਾਣਕਾਰੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇਸ ਤਰ੍ਹਾਂ ਕਵਿਤਾ ਦੋ ਪ੍ਰਕਾਰ ਨਾਲ ਅਧੀਨ ਹੋ ਜਾਂਦੀ ਹੈ । ਇਕ ਤਾਂ ਆਰੰਭ ਹੋਣ ਤੋਂ ਪਹਿਲਾਂ ਇਸ ਨੂੰ ਵਿਚਾਰ ਗਹਿਣੇ ਕਰਨ ਲਈ ਦਰਸ਼ਨ ਜਾਂ ਵਿਗਿਆਨ ਜਾਂ ਰਾਜਨੀਤੀ ਦੇ ਬੂਹੇ ਤੋਂ ਭਿੱਖਿਆ ਮੰਗਣੀ ਲਾਜ਼ਮੀ ਹੋ ਜਾਂਦੀ ਹੈ ਅਤੇ ਦੂਜਾ, ਕਵਿਤਾ ਉਸ ਸੰਕਲਪ ਨੂੰ ਆਪਣੇ ਕਲਾਤਮਕ ਤੇ ਤਕਨੀਕੀ ਵਸੀਲਿਆਂ ਦੁਆਰਾ ਦਿੜ ਅਤੇ ਸ਼ੱਕਤ ਬਣਾਉਣ ਲਈ ਹੀ ਬੇਬਸ ਰਹਿੰਦੀ ਹੈ । ਰੈਨਸਮ ਅਨੁਸਾਰ ਕਵਿਤਾ ਅਜਿਹੀ ਬੇਬਸੀ ਤੋਂ ਪੂਰੀ ਤਰ੍ਹਾਂ ਮੁਕਤ ਹੁੰਦੀ ਹੈ । ਨਵ-ਆਲੋਚਨਾ ਦੇ ਸੌਂਦਰਯ-ਸ਼ਾਸਤ ਅਨੁਸਾਰ ਜੇ ਕਵੀ ਕਵਿਤਾ ਲਿਖਣ ਤੋਂ ਪੂਰਵ ਆਪਣੇ ਵਿਚਾਰਾਂ, ਸੰਕਲਪਾਂ, ਖਿਆਲਾਂ. ਅਨਭਵਾਂ ਆਦਿ ਨੂੰ ਇਕੱਤਰ ਅਤੇ ਵਿਵਸਥਿਤ ਨਹੀਂ ਕਰਦਾ, ਤਾਂ ਉਸ ਦੇ ਕੋਲ ਅਭਿਵਿਅਕਤ ਕਰਨ ਨੂੰ ਤਾ ਕੁਰੋ ਦਾ ਨਹੀ, ਅਤੇ ਇਸ ਦ੍ਰਿਸ਼ਟੀ ਤੋਂ ਵੇਖਿਆਂ ਉਸ ਦੀ ਸੰਚਾਰ-ਸਮੱਸਿਆ ਵੀ ਆਪਣੀ ਹੀ ਕਿਸਮ ਦੀ ਹੈ। ਫ਼ਿਰ ਕਵਿਤਾ ਹੋਂਦ ਵਿਚ ਕਿਵੇਂ ਆਉਂਦੀ ਹੈ ਅਤੇ ਇਸ ਦਾ ਸੰਚਾਰ 12