ਪੰਨਾ:Alochana Magazine April, May, June 1982.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਵੇਂ ਸੰਭਵ ਹੁੰਦਾ ਹੈ ? ਨਵ-ਆਲੋਚਕਾਂ ਨੇ ਆਪਣੇ ਦਿਸ਼ਟੀਕੋਣ ਨੂੰ ਸਪੱਸ਼ਟ ਕਰਨ ਲਈ ਅੰਗੇਜ਼ੀ ਸ਼ਬਦ 'ਐਕਸ ਪ੍ਰੈਸ' (ਐਕਸ+ਕ = ਜ਼ੋਰ ਨਾਲ ਬਾਹਰ ਕੱਢਣਾ) ਦੀ ਵਿਉਤਪੱਤੀ ਵਲ ਧਿਆਨ ਦਿਵਾਇਆ ਹੈ । ਮਿਸਾਲ ਦੇ ਤੌਰ ਤੇ ਅੰਗੁਰਾਂ ਨੂੰ ਰਸ ਕੱਢਣ ਵਾਲੀ ਮਸ਼ੀਨ ਵਿਚ ਇਕ ਪਾਸਿਉਂ ਪਾਇਆ ਜਾਂਦਾ ਹੈ ਅਤੇ ਦਬਾਅ ਪਾ ਕੇ ਦੂਜੇ ਸਿਰਿਉਂ ਰਸ ਕੱਢ ਲਿਆ ਜਾਂਦਾ ਹੈ । ਨਵ-ਆਲੋਚਕਾਂ ਅਨੁਸਾਰ ਕਵੀ ਦੀ ਸਿਰਜਣ ਸ਼ਕਤੀ ਪ੍ਰਿੰਸ ਹੈ; ਵਿਚਾਰ, ਸੰਕਲਪ, ਆਵੇਗ ਇਸ ਮਸ਼ੀਨ ਵਿਚ ਸਾਮੱਗੀ ਵਜੋਂ ਸੁੱਟ ਦਿੱਤੇ ਜਾਂਦੇ ਹਨ । ਇਸ ਵਿਚੋਂ ਜੋ ਬਾਹਰ ਨਿਕਲਦਾ ਹੈ, ਉਹ ਕਵਿਤਾ ਹੈ, ਸਾਧਾਰਣ ਰਸ ਨਹੀਂ, ਸਗੋਂ ਸ਼ਰਾਬ ਹੈ । ਸਾਧਾਰਣ ਰਸ ਦੇ ਸ਼ਰਾਬ ਬਣਨ ਲਈ ਉਬਾਲੇ (Fermentation) ਦੀ ਲੋੜ ਹੁੰਦੀ ਹੈ । ਨਵ-ਆਲੋਚਕਾਂ ਅਨੁਸਾਰ ਆਮ ਕਾਵਿਸਿੱਧਾਂਤ ਏਸ ਉਬਾਲੇ ਦੀ ਗੱਲ ਨਹੀਂ ਕਰਦੇ । ਇਹ ਉਬਾਲਣ ਦੀ ਅਵਸਥਾ ਕਿਥੋਂ ਆ ਗਈ ? ਇਸੇ ਲਈ ਨਵ-ਆਲੋਚਕ ਕਹਿੰਦੇ ਹਨ ਕਿ ਕਵੀ ਕੋਲ ਅਭਿਵਿਅਕਤ ਕਰਨ ਲਈ ਪਹਿਲਾਂ ਤੋਂ ਹੀ ਕੁਝ ਨਹੀਂ ਹੁੰਦਾ ਅਤੇ ਇਹ ਉਬਾਲੇ ਦੀ ਪ੍ਰਕ੍ਰਿਆਂ ਕਾਵਿ ਸਿਰਜਣ-ਕਿਆਂ ਦੇ ਆਰੰਭ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ, ਅਤੇ ਇਸੇ ਕਰਕੇ ਨਵ-ਆਲੋਚਨਾ ਅਨੁਸਾਰ ਕਾਵਿ-ਸਿਰਜਣ ਪ੍ਰਕ੍ਰਿਆਂ ਅਤੇ ਸੰਚਾਰ ਦੇ ਅਰਥ ਵੱਖਰੇ ਹਨ । ਕਾਵਿ ਵਿਚ ਰੂਪ ਅਤੇ ਵਸਤੂ ਦੀ ਦੌੜ ਬਾਰੇ ਨਵ-ਆਲੋਚਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ । ਉਹ ਸ਼ਬਦ ਨੂੰ ਵਿਚਾਰ ਜਾਂ ਸੰਕਲਪ ਤੋਂ ਪਹਿਲਾਂ ਰੱਖਦੇ ਹਨ ਅਤੇ ਆਪਣੇ ਮਤ ਦੀ ਪੁਸ਼ਟੀ ਲਈ ਉਹ : ਧਰਮ-ਗ੍ਰੰਥ ਵਿਚੋਂ ਹਵਾਲਾ ਦਿੰਦੇ ਹਨ : “ਸਭ ਤੋਂ ਪਹਿਲਾਂ ਸ਼ਬਦ ਦੀ ਹੀ ਹੋਦ ਸੀ, ਅਤੇ ਸ਼ਬਦ ਪਰਮਾਤਮਾ ਕੋਲ ਸੀ ਅਤੇ ਸ਼ਬਦ ਹੀ ਪਰਮਾਤਮਾ ਸੀ' (ਇਹ ਲੋਗੋਜ਼ (Logos) ਦਾ ਵਿਸ਼ਵਾਸ ਅਤੇ ਸਿੱਧਾਂਤ ਸੀ) । ਸ਼ਬਦ ਪਹਿਲਾਂ ਹੋਂਦ ਵਿਚ ਆਉਂਦਾ ਹੈ ਅਤੇ ਵਿਚਾਰ ਇਸੇ ਦੁਆਰਾ ਗਰਭਿਤ ਹੁੰਦਾ ਅਤੇ ਇਸੇ ਤੋਂ ਹੀ ਜਨਮਦਾ ਹੈ । ਕਵੀ ਨੂੰ ਵਿਚਾਰ ਨਹੀਂ, ਸਗੋਂ ਸ਼ਬਦ ਦਿੱਤੇ ਜਾਂਦੇ ਹਨ ਅਤੇ ਸ਼ਬਦ ਹੀ ਵਿਚਾਰਾਂ ਨੂੰ ਜਨਮ ਦਿੰਦੇ ਹਨ । ਇਕ ਸਾਧਾਰਣ ਜਿਹੀ ਮਿਸਾਲ ਇਸ ਸੰਕਲਪ ਨੂੰ ਸਪੱਸ਼ਟ ਕਰਨ ਵਿਚ ਸਹਾਇਕ ਸਿੱਧ ਹੋ ਸਕਦੀ ਹੈ । ਹੇ ਅਤੇ ਚਕਮਕ ਪੱਥਰ ਦੇ ਟਕਰਾਉ ਨਾਲ ਚੰਗਿਆੜੇ ' ਨਿਕਲਦੇ ਹਨ । ਇਹ ਚੰਗਿਆੜੇ ਨਾਂ ਲੋਹੇ ਵਿਚ ਹਨ, ਨਾ ਚਕਮਕ ਪੱਥਰ ਵਿਚ ਹਨ ਅਤੇ ਨਾ ਹੀ ਰਗੜਨ ਵਾਲੇ ਦੇ ਹੱਥ ਵਿਚ ਹਨ । ਇਹ ਚੰਗਿਆੜੇ ਕਿਥੋਂ ਆ ਗਏ ? ਠੀਕ ਇਸੇ ਤਰ੍ਹਾਂ ਸ਼ਬਦ ਸ਼ਬਦਾਂ ਦੇ ਨਾਲ ਖਹਿੰਦੇ ਹਨ ਅਤੇ ਨਵੇਂ ਅਰਥਾਂ ਦੇ ਚੰਗਿਆੜੇ ਪੈਦਾ ਕਰਦੇ ਹਨ, ਜਿਹੜੇ ਨਾ ਤਾਂ ਵਿਅਕਤੀਗਤ ਸ਼ਬਦਾਂ ਦੇ ਵਿਚ ਹਨ ਅਤੇ ਨਾ ਹੀ ਕਵੀ ਦੇ ਮਨ ਵਿਚ ਹਨ । ਇਥੇ ਆ ਕੇ ਇਹ ਸੰਕੇਤ ਮਿਲਦਾ ਹੈ ਵਿਸ਼ੇਸ਼ ਪ੍ਰਕਾਰ ਦਾ ਗਿਆਨ, ਜੋ ਕਵਿਤਾ ਹੈ, ਕਿਵੇਂ ਜਨਮ ਲੈਂਦਾ ਹੈ । ਕਵੀ ਕਾਵਿ-ਰਚਨਾ ਵਲ ਅਤਿਬੱਧਤਾ (uncommitted)