ਪੰਨਾ:Alochana Magazine April, May, June 1982.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਕਾਰ ਅਤੇ ਕਿਹੋ ਜਿਹੀ ਹੋਈ ਹੈ । ਰੈਨਸਮ ਅਤੇ ਦੂਜੇ ਚਿੰਤਕਾਂ ਦਾ ਵਿਚਾਰ ਹੈ ਕਿ ਸ਼ਬਦਾਂ ਦੀਆਂ ਰੂਪ-ਵਿਧਿਆਂ ਬਣਤਰ (texture) ਅਤੇ ਬਣਤਰ (structure) ਨੂੰ ਜਨਮ ਦਿੰਦੀਆਂ ਹਨ । ਬੁਣਤਰ ਸ਼ਬਦ ਵਿਸ਼ਾਲ ਅਰਥਾਂ ਦਾ ਸੰਕੇਤਕ ਤਕਨੀਕੀ ਸ਼ਬਦ ਹੈ ਜਿਸ ਵਿਚ ਸ਼ਬਦ-ਚੋਣ ਮੁੜ-ਮੁੜ ਆਉਣ ਵਾਲੇ ਵਾਕਾਸ਼, ਬਿੰਬ, ਉਪਮਾਵਾਂ, ਰੂਪਕ ਆਦਿ ਸਾਰੇ ਹੀ ਸ਼ਾਮਿਲ ਹਨ । ਇਨ੍ਹਾਂ ਵਿਚੋਂ ਵਧੇਰੇ ਮਹੱਤਵਪੂਰਣ ਮੁੜ-ਮੁੜ ਆਉਣ ਵਾਲੇ ਵਾਕਾਂਸ਼ ਅਤੇ ਬਿੰਬ ਹਨ । ਪ੍ਰਸ਼ਨ ਅਜੇ ਵੀ ਖੜਾ ਹੈ : ਇਹ ਬੁਣਤਰ ਕਿਵੇਂ ਹਾਸਿਲ ਹੁੰਦੀ ਹੈ ਜਾਂ ਹੋਂਦ ਵਿਚ ਆਉਂਦੀ ਹੈ ? ਜੇ ਇਹ ਮੰਨ ਲਿਆ ਜਾਵੇ ਕਿ ਇਹ ਜਾਣ ਬੁੱਝ ਕੇ ਕੀਤੀ ਗਈ ਕਿਆ ਹੈ, ਤਾਂ ਫਿਰ ਕਾਵਿ-ਸਿਰਜਣਾ ਸਮੇਂ ਪੂਰਵ-ਨਿਸਚਿਤ ਵਿਚਾਰ ਦੀ ਹੋਂਦ ਨੂੰ ਝੁਠਲਾਇਆ ਨਹੀਂ ਜਾ ਸਕਦਾ ਅਤੇ ਇਸੇ ਮਤ ਦਾ ਹੀ ਨਵ-ਆਲੋਚਕਾਂ ਨੇ ਡਟ ਕੇ ਖੰਡਨ ਕੀਤਾ ਹੈ । ਇਹ ਪਹਿਲਾਂ ਤੋਂ ਹੀ ਗ੍ਰਹਿਣ ਕੀਤਾ ਗਿਆਨ ਨਹੀਂ ਜੋ ਇਕ ਖ਼ਾਸ ਕਿਸਮ ਦੀ ਬੁਣਤਰ ਦੀ ਭਾਲ ਲਈ ਉਕਸਾਉਂਦਾ ਹੈ, ਸਗੋਂ ਇਹ ਤਾਂ ਬੁਣਤਰ ਹੈ, ਜਿਹੜੀ ਸ਼ਬਦਾਂ ਵਿਚ ਲੁਕੇ ਪਏ ਗਿਆਨ ਨੂੰ ਲੱਭਦੀ ਹੈ । ਕਈ ਵਾਰ ਕਵੀ ਦੁਆਰਾ ਵਰਤਿਆ ਗਿਆ ਕਾਵਿ-ਰੂਪ ਵੀ ਇਕ ਵਿਸ਼ੇਸ਼ ਪ੍ਰਕਾਰ ਦੀ ਬਣਤਰ ਭਾਲਦਾ ਹੈ । ਬੁਣਤਰ ਇਕ ਸੰਰਚਨਾ ਦੇ ਰੂਪ ਵਿਚ ਵਿਵਸਥਿਤ ਹੈ ਜਦੀ ਹੈ । ਸੰਰਚਨਾ ਕਵਿਤਾ ਦਾ ਉਹ ਸਮੁੱਚ ਰੂਪ ਹੈ, ਜਿਸ ਵਿਚ ਵਾਕਾਂਸ਼, ਬਿੰਬ, ਉਪਮਾਵਾਂ, ਰੂਪਕ, ਸੰਕੇਤ ਸਭ ਸੰਗਠਿਤ ਹੋ ਜਾਂਦੇ ਹਨ । ਸੰਰਚਨਾ ਬਾਰੇ ਵਿਚਾਰ ਕਰਦਿਆਂ ਰੂਪਾਤਮਿਕ ਗਠਨ ਅਤੇ ਤਾਰਕਿਕ ਗਠਨ ਦਾ ਪ੍ਰਸ਼ਨ ਖੜਾ ਹੋ ਜਾਂਦਾ ਹੈ । ਜੇ ਤਾਰਕਿਕ ਗਠਨ ਵੀ ਸੰਰਚਨਾ ਦਾ ਹੀ ਭਾਗ ਹੈ, ਤਾਂ ਫਿਰ ਆਲੋਚਕ ਨੂੰ ਕਵਿਤਾ ਵਿਚ ਵਿਚਾਰ ਦੇ ਵਿਕਾਸ ਬਾਰੇ ਚਰਚਾ ਵੀ ਕਰਨੀ ਪੈਣੀ ਹੈ, ਜਿਸ ਦਾ ਅਰਥ ਕਵਿਤਾ ਦੇ ਵਸਤੁ ਦਾ ਭਾਵ-ਪ੍ਰਕਾਸ਼ ਕਰਨਾ ਹੈ । ਇਹ ਕਾਫ਼ੀ ਟੇਢੀ ਸਮੱਸਿਆ ਹੈ ਕਿਉਂਕਿ ਨਵ-ਆਲੋਚਕਾਂ ਦਾ ਇਹ ਮਤ ਹੈ ਕਿ ਭਾਵ-ਪ੍ਰਕਾਸ਼ਨ ਦੇ ਯੋਗ ਵਸਤ ਨਾਲ ਆਲੋਚਕ ਦਾ ਕੋਈ ਵਾਸਤਾ ਨਹੀਂ । ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਕਿਸੇ ਨਾਂ ਕਿਸੇ ਪ੍ਰਕਾਰ ਦੀ ਵਚਨਬੱਧਤਾ ਵਲ ਰੁਚਿਤ ਹੋ ਜਾਵੇਗਾ । ਇਸ ਮਸਲੇ ਉਤੇ ਨਵਆਲੋਚਕਾਂ ਦੇ ਪਰਸਪਰ ਵਿਰੋਧੀ ਮਤ ਹਨ । ਰੈਨਸਮ ਅਨੁਸਾਰ ਕਵਿਤਾ ਦੀ ਸੰਰਚਨ। ਵਿਚ ਤਾਰਕਿਕ ਗਠਨ ਵੀ ਹੋਣਾ ਚਾਹੀਦਾ ਹੈ, ਪਰ ਐਲਨ ਟੈਟ ਉਸ ਨਾਲ ਸਹਿਮਤੇ ਨਹੀਂ। ਬਣਤਰ ਅਤੇ ਸੰਰਚਨਾ ਦੇ ਇਸ ਦੈਤਵਾਦ ਅਤੇ ਕਵਿਤਾ ਵਿਚ ਤਾਰਕਿਕ ਸੰਰਚਨਾ ਦੇ ਸੰਕਲਪ ਨੇ ਰੈਨਸਮ ਨੂੰ ਹੋਰ ਨਵ-ਆਲੋਚਕਾਂ ਨਾਲੋਂ ਵੱਖਰਾ ਲਿਆ ਖੜ੍ਹਾ ਕੀਤਾ, ਕਿਉਂਕਿ ਉਨ੍ਹਾਂ ਅਨੁਸਾਰ ਕਾਵਿ-ਸੰਰਚਨਾ ਅਤਾਰਕਿਕ ਹੀ ਨਹੀਂ ਸਗੋਂ ਤੱਰਕੇ ਵਿਰੋਧੀ ਵੀ ਹੁੰਦੀ ਹੈ ਅਤੇ ਕਵਿਤਾ ਆਪਣੇ ਆਪ ਵਿਚ ਸੰਗਠਿਤ ਸਮੁੱਚ ਹੈ । ਤਾਂ ਫਿਰ, ਸੰਰਚਨਾ ਦੇ ਸਰੂਪ ਬਾਰੇ ਰੈਨਸਮ ਅਤੇ ਟੇਟ ਦੋਹਾਂ ਵਿਚੋਂ ਕਿਸ ਦੀ ਪਰਿਭਾਸ਼ਾ ਨੂੰ ਸਹੀ ਮੰਨਿਆ ਜਾ ਸਕਦਾ ਹੈ ? ਇਸ ਸੰਬੰਧ ਵਿਚ ਬਲੈਕਮਰ ਦੀ ਪਰਿਭਾਸ਼ਾ ਵਧੇਰੇ ਉਪਯੋਗੀ 16