ਪੰਨਾ:Alochana Magazine April, May, June 1982.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੋੜ ਹੀ ਨ ਸਮਝੀ ਹੋਵੇ । ਭਾਮਹ ਤੋਂ ਪਸਲਾਂ 'ਅਲੰਕਾਰ' ਸ਼ਬਦ ‘ਸੌਂਦਰਯ' ਅਰਥਾਤੇ ਸ਼ੋਭਾ ਦੇ ਅਰਥ ਵਿਚ ਪ੍ਰਯੁਕਤ ਹੁੰਦਾ ਸੀ। 3..3. ਸੌਂਦਰਯ ਪ੍ਰਤੀਤੀ ਹੀ ਕਾਵਿ ਦੀ ਆਤਮਾ ਹੈ । ' ਕਾਵਿ ਦੇ ਘਟਕ ਸ਼ਬਦ ਤੇ ਅਰਥ ਦਾ ਕਾਵਿ-ਸਰੀਰ ਦੇ ਰੂਪ ਵਿਚ ਉਪਰ ਜ਼ਿਕਰ ਕਰ ਆਏ ਹਾਂ । ਇਥੇ ਉਸ ਸਰੀਰ ਵਿਚ ਨਿਵਾਸ ਕਰਨ ਵਾਲੀ ਆਤਮਾਂ ਦਾ ਨਿਰੂਪਣ ਕਰਨ ਲਗਿਆਂ ਅਸਾਂ ਸੌਂਦਰਯ ਪ੍ਰਤੀ’ ਨੂੰ ਉਸ ਦੀ ਆਤਮਾ ਸਵੀਕਾਰ ਕੀਤਾ ਹੈ । ਇਹ ਨਿਰੂਪਣ ਅਲੰਕਾਰ ਸਿੱਧਾਂਤ ਦੇ ਸੰਦਰਭ ਵਿਚ ਹੈ ਬਾਕੀ ਦੇ ਸਿੱਧਾਂਤਾਂ ਦੇ ਨਿਰੂਪਣ ਵਿਚ ਇਸ 'ਆਤਮਵਾਦ ਸੰਬੰਧੀ ਮਤਭੇਦ ਦੀ ਚਰਚਾ ਕੀਤੀ ਜਾਵੇਗੀ ਜਾ ਵਖਰੇ ਰੂਪ ਵਿਚ ਇਸ ਵਿਸ਼ੇ ਤੇ ਵਿਚਾਰ ਕੀਤਾ ਜਾਵੇਗਾ । ਇਥੇ ਅਸੀਂ ਅਲੰਕਾਰ ਸ਼ਬਦ ਵਿਆਪਕ ਅਰਥ ਵਿਚ ਸੌਂਦਰਯ ਜਾਂ ਕਾਵਿ ਸ਼ੋਭਾ ਦਾ ਵਾਚਕ ਸਵੀਕਾਰ ਕਰ ਰਹੇ ਹਾਂ। ਇਸ ਤੋਂ ਪ੍ਰਾਚੀਨ ਆਚਾਰਯਾਂ ਦੇ ਮਤ ਵਿਚ ਸੌਂਦਰਯ ਹੀ ਕਾਵਿ ਦਾ ਸਾਰਭੂਤ ਤੱਤ ਨਿਸ਼ਚਿਤ ਹੁੰਦਾ ਹੈ । ਉੱਤਰ ਕਾਲ ਵਿਚ (ਬਾਦ ਵਿਚ) ਅਲੰਕਾਰ ਸ਼ਬਦ ਦਾ ਅਰਥ ਸੀਮਿਤ ਹੋਇਆ । (ਜਿਸ ਦਾ ਮੂਲ ਕਾਰਣ ਉਕਤ ਕਾਵਿ ਸਰ' ਦੀ ਕਲਪਨਾ ਹੀ ਸੀ । ਇਸ ਬਾਰੇ ਅਸੀਂ ਇਥੇ ਹੀ ਅਗੇ ਚੱਲ ਕੇ ਕੁਝ ਵਿਸਤਾਰ ਵਿਚ ਚਰਚਾ ਕਰਾਂਗੇ ) ਪਰ ਇਸ ਕਾਰਣ ਸੰਦਰ ਤੱਤ ਦੀ ਮਹੱਤਾ ਕਾਵਿ ਚਰਚਾ ਵਿਚ ਕਿਸੇ ਦ੍ਰਿਸ਼ਟੀ ਤੋਂ ਘਟ ਹੋਈ, ਅਜਿਹਾ ਸਮਝਣ ਦੀ ਲੋੜ ਨਹੀਂ । ਕਿਉਂ ਜੋ ਅਸੀਂ ਇਸ ਲੇਖ ਦੇ ਆਰੰਭ ਵਿਚ ( 1.i) ਹੀ ਦੱਸ ਆਏ ਹਾਂ ਕਿ ਬਾਦ ਦੇ ਯੁਗਾਂ ਵਿਚ ਆਚਾਰਯਾ ਨੇ ਇਸ ‘ਸੌਂਦਰਯ ਪ੍ਰਤੀ ਤੱਤ ਲਈ ਅਲੰਕਾਰ ਸ਼ਬਦ ਦੀ ਵਰਤੋਂ ਦੀ ਥਾਂ ਤੇ ‘ਚਾਰੁਤ’, ‘ਕਾਮਨੀਯਕ', 'ਸੌਦਰਯ', ਰਮਣੀਯਤਾ' ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ । 3.1.3.1. ਚਾਰ ਤੁਵਾਦ (ਬਕਰੀਦ) :ਕਾਵਿ ਵਿਚ ਸੌਂਦਰਯ ਪ੍ਰਤੀਤੀ ਦੀ ਗਲ ਵਾਮਨ ਤੇ ਦੰਡੀ ਨੇ ਹੀ ਨਹੀਂ ਕੀਤੀ ਸਗੋਂ ਧੁਨੀਵਾਦੀ ਅਭਿਨਵਗੁਪਤ ਵੀ ਸੌਂਦਰਯ ਯੁਕਤ ਅਰਥ ਦੀ ਮਹੱਤਾ ਸਵੀਕਾਰ ਕਰਦੇ ਹੋਏ 'ਅਲੰਕਾਰ' ਲਈ ਨਵਾਂ ਸ਼ਬਦ ਚਾਰੁੜ੍ਹ ਯੂਕਤ ਕਰਦੇ ਹਨ । ਉਹ ਤਾਂ ਇਥੋਂ ਦੀਕ ਕਹਿੰਦੇ ਹਨ ਕਿ ਸੌਂਦਰਯੋ (ਚਾਰੁ ੩) ਕਾਵਿ ਦੇ ਲਈ ਜ਼ਰੂਰੀ ਘਟਕ ਹੀ ਨਹੀਂ ਸਗੋਂ ਸੌਂਦਰਯ ਦੇ ਬਿਨਾ ਕੋਈ ਕਾਵਿ ਹੈ ਹੀ ਨਹੀਂ ਸਕਦਾ । ਅਰਥ ਦਾ ਸੌਂਦਰਯ ਹੀਨ ਰੂਪ ਕਾਵਿ ਵਿਚ ਕਦੇ ਵੀ ਨਹੀਂ ਸਤਿਰਆ ਜਾ ਸਕਦਾ । ਇਸੇ ਲਈ ਅਭਿਨਵ ਗੁਪਤ ਕਾਵਿ ਅਤੇ ਸੌਂਦਰਯ ਵਿਚ ਅਵਿਅiਭਚਾਰੀ ਭਾਵ ਸੰਬੰਧ ਸਵੀਕਾਰ ਕਰਦੇ ਹਨ । | ਇਸ ਵਾਕ ਦੇ ਵਿਆਖਿਆਕਾਰ ਦੇ ਰੂਪ ਵਿਚ ਆਨੰਦ ਵਰਧਨ ਦੇ ਯੋਗਦਾਨ ਵੀ ਸ਼ਲਾਘਾ ਯੋਗ ਹੈ । ਉਹ ਰਸ ਅਤੇ ਸੌਂਦਰਯ ਦੋਵਾਂ ਦੀ ਅਨੁਵਿਤੀ ਇਸ ਵਾਦ ਰਾਹਾ ਪੇਸ਼ ਕਰਦੇ ਹਨ । ਇਸ ਤਰਾਂ ਕਾਵਿ ਅਲੰਕਾਰੁ ਸ਼ਬਦ ਪ੍ਰਾਚੀਨ ਆਚਾਰਯਾ ਨੂੰ ਵਿਆਪਕ ਅਰਥ ਵਿਚ ਪ੍ਰਯੁਕਤ ਕੀਤਾ ਸੀ । ਇਸ ਵਿਆਪਕ ਅਰਥ ਵਜੋਂ ਹੀ ਦੁ 28