ਪੰਨਾ:Alochana Magazine April, May, June 1982.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਇਨ੍ਹਾਂ ਦੀ ਤੁਲਨਾ ਕੀਤੀ ਜਾਵੇ ਤਾਂ ਰੂਟ ਅਨੁਸਾਰ ‘ਵਿਸ਼ੇਸ਼ ਪ੍ਰਕਾਰ ਦਾ ਅਭਿਧਾਨ' ਭਾਮਹ ਅਨੁਸਾਰ 'ਵਕਤਾ' ਦਾ ਪੋਸ਼ਕ' ਅਤੇ ਦੰਡੀ ਅਨੁਸਾਰ ਸ਼xਰਕ ਧਰਮ ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ਦੋਹਾਂ ਦੇਸ਼ਾਂ ਦੇ ਆਚਾਰਯਾ ਦੇ ਦ੍ਰਿਸ਼ਟੀਕੋਣਾਂ ਅਨੁਸਾਰ ਅਲੰਕਾਰ ਦੀ ਪਰਿਭਾਸ਼ਾ ਵਿਚ ਤਿੰਨ ਵਿਸ਼ੇਸ਼ ਲੱਛਣ ਮਿਲਦੇ ਹਨ । 1. ਵਿਚਿਤ੍ਰ (ਵਕ੍ਰਤਾ) 2. ਸ਼ੋਭਾ ਕਾਰਕਤਾ 3. ਅਭਿਵਿਅੰਜਨਾ ਪ੍ਰਕਾਰ । ਇਸੇ ਤਰ੍ਹਾਂ ਅਲੰਕਾਰ ਇਕ ਵਰਣਨ ਪ੍ਰਣਾਲੀ ਸਿੱਧ ਹੁੰਦਾ ਹੈ, ਭਾਵੇਂ ਉਸ ਦਾ ਉਦੇਸ਼ ਸੌਂਦਰਯ ਵਿਚ ਵਾਧਾ ਕਰਨਾ ਹੋਵੇ ਜਾਂ ਪ੍ਰਭਾਵ ਪੈਦਾ ਕਰਨਾ ਹੋਵੇ । | ਭਾਰਤੀ ਆਚਾਰਯਾ ਨੇ ਅਲੰਕਾਰ ਨੂੰ ਕਾਵਿ ਦਾ ਪ੍ਰਣ ਤੱਤ ਸਵੀਕਾਰ ਕਰਕੇ ਅਲੰਕਾਰ ਸੰਪ੍ਰਦਾਇ ਦੀ ਪ੍ਰਤਿਸ਼ਠਾ ਕੀਤੀ ਜਦ ਕਿ ਪੱਛਮੀ ਕਾਵਿ ਸ਼ਾਸਤ ਵਿਚ ਇਸ ਤਰ੍ਹਾਂ ਦੀ ਕੋਈ ਸੰਪ੍ਰਦਾਇ ਸਥਾਪਿਤ ਨਹੀਂ ਹੋਈ । ਭਾਰਤੀ ਕਾਵਿ ਸ਼ਾਸਤ ਵਿਚ ਇਸ ਸੰਪ੍ਰਦਾਇ ਦੇ ਆਚਾਰਯਾਂ ਵਿਚ ਅਲੰਕਾਰ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਮੋਹ ਹੋਣ ਵਜੋਂ ਇਕ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਸਹਿਜੇ ਹੀ ਉਸ ਨੂੰ ਹਿਰਦੈਅੰਗਮ ਨਹੀਂ ਕੀਤਾ ਜਾ ਸਕਦਾ । ਹਰ ਇਕ ਆਚਾਰਯਾ ਨੇ ਇਨ੍ਹਾਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ । ਪਰ ਅਜਿਹਾ ਮੋਹ ਪੱਛਮੀ ਕਾਵਿ ਸ਼ਾਸਤ੍ਰ ਵਿਚ ਕਿਧਰੇ ਨਹੀਂ ਮਿਲਦਾ । 7. ਕਾਵਿ ਵਿਚ ਅਲੰਕਾਰ ਦਾ ਸਥਾਨ : 1. 1. "ਅਲੰਕਾਰ' ਸ਼ਬਦ ਦੀ ‘ਵਿਉਤਪੱਤੀ' ਤੇ ਵਿਚਾਰ ਕਰਦਿਆਂ ਭਾਵੇਂ ਅਲੰਕਾਰ ਦੇ ਸਥਾਨ ਦੀ ਸੰਕੇਤਿਕ ਚਰਚਾ ਕੀਤੀ ਗਈ ਹੈ ਪਰ ਇਸ ਦੇ ਸਥਾਨ ਅਤੇ ਹੋਰ ਕਾਵਿ ਤੱਤਾਂ ਦੇ ਨਾਲ ਉਸ ਦੇ ਸਾਪੇਖ ਮਹੱਤਵ ਦੇ ਸੰਬੰਧ ਵਿਚ ਵਿਸ਼ੇਸ਼ ਵਿਚਾਰ ਦੀ ਆਵੱਸ਼ਕਤਾ ਹੋਣ ਵਜੋਂ ਅਸੀਂ ਇਥੇ ਕੁਝ ਵਿਸਤਾਰ ਨਾਲ ਇਸ ਵਿਸ਼ੇ ਤੇ ਵਿਚਾਰ ਕਰਨਾ ਚਾਹੁੰਦੇ ਹਾਂ । ਇਸ ਚਰਚਾ ਨਾਲ ਕਵਿ ਦਾ ਸਰੂਪ ਵੀ ਉਜਾਗਰ ਹੋਵੇਗਾ ਅਤੇ ਅਲੰਕਾਰਾਂ ਦੀ ਮਹੱਤਾ ਤੇ ਵੀ ਚਾਨਣਾ ਪਵੇਗਾ । ਕਾਵਿ ਦੇ ਸਰੂਪ ਦੇ ਸੰਬੰਧ ਵਿਚ ਦਿਸ਼ਟੀਭੇਦ ਵਜੋਂ ਅਲੰਕਾਰ ਦੇ ਵਿਸ਼ੇ ਵਿਚ ਵੀ ਮਤਭੇਦ ਸੁਭਾਵਿਕ ਸੀ । ਕਾਵਿ ਦੇ ਸਰੂਪ ਦੀ ਵਿਆਖਿਆ ਕਰਨ ਵਾਲੇ ਭਾਰਤੀ ਕਾਵਿ ਸ਼ਾਸਤ ਦੇ ਛੇ ਸਥਾਨ-ਅਲੰਕਾਰ, ਰੀਤੀ, ਵਕ੍ਰੋਕਤੀ, ਰਸ, ਧੂਨੀ ਅਤੇ ਅਚਿਯ-ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਕਾਵਿ ਦੇ ਮੂਲ ਤੱਤ ਦੀ ਖੋਜ ਕਰਦੇ ਹਨ । ਧੁਨੀਵਾਦੀ ਆਚਾਰਯਾ ਨੇ ਵਸਤੂ ਧੂਨ ਅਤੇ ਅਲੰਕਾਰ ਧੁਨੀ ਦੀ ਨਿਸਬਤ ਰੋਸ ਧੁਨੀ ਨੂੰ ਵਿਸ਼ੇਸ਼ ਮਹੱਤਾ ਦਿੱਤੀ । ਇਸ ਲਈ ਧੁਨੀਵਾਦੀ ਅਤੇ ਸਵਾਦੀ ਕਾਵਿ ਚਿੰਤਨ ਵਿਚ ਵਿਸ਼ੇਸ਼ ਮੌਲਕ ਭੇਦ ਨਹੀਂ । ਪ੍ਰਸੰਗ ਅਨੁਸਾਰ ਇਥੇ ਉਕਤ ਪ੍ਰਥਾਨਾਂ ਦੇ ਆਚਾਰਯਾਂ ਦੀ ਕਾਵਿ-ਦ੍ਰਿਸ਼ਟੀ ਦੇ ਪਰਿਪੇਖ ਵਿਚ ਕਾਵਿ ਵਿਚ ਅਲੰਕਾਰ ਦੇ ਸਥਾਨ ਅਤੇ ਸਾਪੇਖ ਮਹੱਤਵ ਦੇ ਸੰਬੰਧ ਵਿਚ ਉਨਾਂ ਦੀ ਧਾਰਣਾਂ ਦੀ ਅਸੀਂ ਇਥੇ ਪ੍ਰੀਖਣ ਕਰਾਂਗੇ ।