ਪੰਨਾ:Alochana Magazine April, May, June 1982.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਸਵਾਦੀ ਆਲੋਚਨਾ ਦੇ ਜਨਮ ਦਾ ਭਰਤ ਨੇ ਅਲੰਕਾਰ ਦੇ ਅਲੰਕਾਰਯ ਦਾ ਸਪਸ਼ਟ ਰੂਪ ਵਿਚ ਕੋਈ ਜ਼ਿਕਰ ਨਹੀਂ ਕੀਤਾ ਸੀ, ਫਿਰ ਵੀ ਅਭਿਨਵ ਗੁਪਤ ਨੇ ਅਲੰਕਾਰ ਦਾ ਕਾਵਿ ਵਿਚ ਸਥਾਨ ਨਿਰੂਪਿਤ ਕਰਦੇ ਹੋਇਆਂ ਇਹ ਵਿਚਾਰ ਪ੍ਰਗਟ ਕੀਤਾ ਹੈ ਕਿ ਭਰਤ ਕਾਵਿ ਦੇ ਲਖਸ਼ਣ ਨੂੰ ਸਰੀਰ-ਸਥਾਨਕ ਮੰਨਦੇ ਸਨ । ਇਸ ਲਈ ਉਨ੍ਹਾਂ ਦੇ ਲਖਸ਼ਣ ਨੂੰ ਹੀ ਉਨ੍ਹਾਂ ਦੇ ਵਿਚਾਰ ਅਨੁਸਾਰ ਅਲੰਕਾਰ ਮੰਨਣਾ ਚਾਹੀਦਾ ਹੈ । ਅਸੀਂ ਇਸ ਨਿਬੰਧ ਦੇ ਸ਼ੁਰੂ ਵਿਚ ਇਹ ਸਪਸ਼ਟ ਕਰ ਆਏ ਹਾਂ ਕਿ ਭਾਰਤ ਦੇ ਅਨੇਕ ਲਖਸ਼ਣ ਪਿਛੇ ਚਲ ਕੇ ਅਲੰਕਾਰ ਦੇ ਰੂਪ ਵਿਚ ਸਵੀਕਾਰ ਕੀਤੇ ਗਏ ਹਨ । ਲਖਸ਼ਣ ਸ਼ਬਦਾਰਥ ਦੇ ਸ਼ੋਭਾਕਾਰਕ ਧਰਮ ਸਨ । ਲਖਸ਼ਣਾਂ ਤੋਂ ਪੈਦਾ ਹੋਏ ਸ਼ਬਦਾਰਥ-ਸੌਂਦਰਯ ਦੀ ਵਿਧੀ ਵਿਚ ਅਲੰਕਾਰ ਦੀ ਸਾਰਥਕਤਾ ਮੰਨੀ ਗਈ ਸੀ । ਇਸ ਲਈ ਤਾਤਵਿਕ ਰੂਪ ਵਿਚ ਲਖਸ਼ਣ ਜਾਂ ਲਖਸ਼ਣ-ਯੁਕਤ-ਸ਼ਬਦਾਰਥ ਨੂੰ ਹੀ ਭਰਤ ਅਲੰਕਾਰਯ ਮੰਨਦੇ ਹੋਣਗੇ । 100 ਅਮੋਲ ਵਿਚ ਅਲੰਕਾਰ ਤੇ ਅਲੰਕਾਰਯ ਦਾ ਭੇਦ ਰਸ ਤੇ ਧੂਨੀ ਸੰਪ੍ਰਦਾਇ ਦੀ ਸਥਾਪਨਾ ਨਾਲ ਹੋਂਦ ਵਿਚ ਆਇਆ। ਰਸ ਜਾਂ ਧੁਨੀ ਨੂੰ ਕਾਵਿ ਦੀ ਆਤਮਾਂ ਦੇ ਰੂਪ ਵਿਚ ਸਵੀਕਿਤੀ ਮਿਲਣ ਤੇ ਸਰੀਰ ਭੂਤ ਸ਼ਬਦਾਰਥ ਦਾ ਮਹੱਤਵ ਗੌਣ ਹੋ ਗਿਆ । ਵਾਚਕ ਸ਼ਬਦ ਅਤੇ ਵਾਚਯ ਅਰਥ ਦਾ ਕਾਵਿ ਵਿਚ ਉਸੇ ਅੰਸ਼ ਤੀਕ ਮਹੱਤਵ ਮੰਨਿਆ ਜਾਣ ਲਗ ਪਿਆ, ਜਿਸ ਅੰਸ਼ ਤੀਕ ਉਹ ਵਿਅੰਗਯਾਰਥ ਜਾਂ ਧੂਨ ਵਿਚ ਸਹਾਇਕ ਹੁੰਦੇ ਹਨ । ਬਾਦ ਵਿਚ ਅਭਿਧਾ-ਮਾਤ ਨੂੰ ਇਕ ਸ਼ਬਦ ਸ਼ਕਤੀ ਮੰਨ ਕੇ ਵਾਚਯਾਰਥ ਦੇ ਮਹੱਤਵ ਦੀ ਸਥਾਪਨਾ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵੀ ਕਾਵਿ-ਸ਼ਾਸਤੀ ਚਿੰਤਨ ਨੂੰ ਕੋਈ ਖਾਸ ਪ੍ਰਭਾਵਿਤ ਨਾ ਕਰ ਸਕੀ । ਰਸ-ਧੁਨੀ-ਸੰਪ੍ਰਦਾਇ ਵਿਚ ਕਾਵਿ ਦੇ ਆਤਮਭੂਤ ਰਸ ਜਾ ਧੁਨੀ ਨੂੰ ਹੀ ਅਲੰਕਾਰਯ ਸਵੀਕਾਰ ਕੀਤਾ ਗਿਆ । 202 9. 2. ਅਲੰਕਾਰ ਅਤੇ ਅਲੰਕਾਰਯ ਦੀ ਅਭੇਦਤਾ : ਕਾਵਿ ਕਵੀ ਦੀ ਸਹਿਜ ਅਨਭੂਤੀ ਦੀ ਵਿਅੰਜਨਾ ਸਵੀਕਾਰ ਕੀਤਾ ਜਾਂਦਾ ਹੈ । (ਵੇਖੋ 8. 1) ਕਵੀ ਆਪਣੀ ਅਨੁਭੂਤੀ ਨੂੰ ਕਈ ਤਰਾਂ ਨਾਲ ਪ੍ਰਭਾਵਤਪਦਕ ਬਣਾ ਕੇ ਵਿਅਕਤ ਕਰਨਾ ਚਾਹੁੰਦਾ ਹੈ । ਕਾਵਿ ਦੇ ਅਲੰਕਾਰ ਉਸ ਦੀ ਇਸ ਇੱਛਾ ਦੇ ਫਲ ਹੁੰਦੇ ਹਨ । ਕਵੀ ਦੀ ਬਾਣੀ ਜਦ ਅ ਤੇ ਹੋ ਕੇ ਕਵੀ ਦੀ ਅਨਭ ਦੀ ਵਿਅੰਜਨਾਂ ਕਰਨ ਲਗਦੀ ਹੈ ਤਦ ਬਾਣੀ ਦੇ ਅਲਕਾਰ ਉਸ ਪ੍ਰਣ ਵਿਅੰਜਨਾ ਦੇ ਵਿਸ਼ਿਸ਼ਟ ਸਾਧਕ ਬਣ ਕੇ ਹੀ ਆਉਂਦੇ ਹਨ । ਕਿਸੇ ਕਵੀ ਦੀ ਅਨਭ ਦੀ ਅਭਿਵਿਅੰਜਨਾ ਜਿਸ ਰੂਪ ਵਿਚ ਹੋਈ ਹੈ-ਜੇ ਉਹ ਅਲੰਕ੍ਰਿਤ ਹੈ, ਤਾਂ ਜਿਸ ਅਲੰਕਾਰ ਦੇ ਨਾਲ ਹੋਈ ਹੈ-ਉਸ ਤੋਂ ਭਿੰਨ ਰੂਪ ਵਿਚ ਠੀਕ ਉਸੇ ਤਰ੍ਹਾਂ ਦੀ ਹੀ ਵਿਅੰਜਨਾ ਮੁਮਕਿਨ ਨਹੀਂ। ਇਕ ਤਰ੍ਹਾਂ ਦੀ ਉਕਤੀ ਦਾ ਅਰਥ ਦੂਜੇ ਤਰ੍ਹਾਂ ਦੀ ਉਕਤੀ ਦੇ ਅਰਥ ਨਾਲ ਅਭਿੰਨ ਹੋ ਹੀ ਨਹੀਂ ਸਕਦਾ। ਅਜਿਹੀ ਹਾਲਤ ਵਿੱਚ ਕਵੀ ਦੀ ਅਲੰਕਤ ਉਕਤੀ ਦਾ ਅਰਥ ਅਲੰਕਾਰ ਤੇ ਅਲੰਕਾਰਯ ਨੂੰ ਵਖ ਵਖ ਨਹੀਂ 49