ਪੰਨਾ:Alochana Magazine April, May, June 1982.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿੱਤੀਆਂ । ਇਸ ਤੋਂ ਉਹ ਵਿਦਵਿਤਾ ਦਾ ਪ੍ਰਭਾਵ ਤੇ ਉਪਜਾਉਂਦਾ ਹੈ ਪਰ ਉਸ ਦੀਆਂ ਗੱਲਾਂ ਤਰਕਸੰਗਤ ਨਾ ਹੋਣ ਕਾਰਨ ਮਨ ਨੂੰ ਟੁੰਬਦੀਆਂ ਨਹੀਂ ਹਨ । ਇਸ ਵਿਚ ਕੁਝ ਸੰਦੇਹ ਨਹੀਂ ਕਿ ਏਂਗਲਜ਼ ਨੇ ਮਨੁੱਖੀ ਚੇਤਨਾ ਨੂੰ ਬਿਜਲੀ, ਰਸਾਇਣਿਕ ਪ੍ਰਕ੍ਰਿਆ ਅਤੇ ਧਾਤਾਂ ਵਿਚ ਵਿਦਮਾਨ ਗਰਮੀ ਵਾਂਗ ਹੀ ਗਤੀਸ਼ੀਲ ਦੱਸਿਆ ਹੈ । ਮਨੁੱਖੀ ਚੇਤਨਾ ਦੀ ਗਤੀਸ਼ਲਤਾ ਨੂੰ ਉਹ ਗੁਣਾਤਮਿਕ ਗਤੀਸ਼ਲਤਾਂ ਕਹਿੰਦਾ ਹੈ । ਇਸੇ ਗੁਣਾਤਮਿਕ ਗਤੀਸ਼ੀਲਤਾ ਦਾ ਪਦਾਰਥ ਵਿਚਲੀ ਗਿਣਤੀਆਤਮਿਕ ਗਤੀਸ਼ੀਲਤਾ ਨਾਲ ਸੰਬੰਧ ਹੁੰਦਾ ਹੈ । ਜਿਹਾ ਕਿ ਬਰਨਾਰਡ ਸ਼ਾਅ ਕਹਿੰਦਾ ਹੈ ਮਨੁੱਖੀ ਚੇਤਨਾ ਤਾਂ ਪਦਾਰਥ ਨੂੰ ਪ੍ਰਭਾਵਿਤ ਕਰ ਕੇ ਉਸ ਵਿਚ ਕੋਈ ਗੁਣਾਤਮਿਕ ਜਾਂ ਗਿਣਤੀਆਤਮਿਕ ਪਰਿਵਰਤਨ ਲਿਆ ਸਕਦੀ ਹੈ ਪਰ ਪਦਾਰਥ ਮਨੁੱਖੀ ਚੇਤਨਾ ਨੂੰ ਆਪਣੇ ਆਪ ਪ੍ਰਭਾਵਿਤ ਨਹੀਂ ਕਰ ਸਕਦਾ। ਸ਼ਾਅ ਆਪਣੇ ਨਾਟਕ (Back to Mathesulah) “ਮੁੜ ਮੈਥੁਲਾਹ ਵੱਲ" ਵਿਚ ਇਸ ਵਿਸ਼ੇ ਬਾਰੇ ਟਿੱਪਣੀਆਂ ਪੇਸ਼ ਕਰਦਾ ਹੈ । ਭਾਵੇਂ ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਤਿਹਾਸ ਦੇ ਆਦਿਕਾਲ ਤੋਂ ਪਦਾਰਥ ਅਤੇ ਮਨੁੱਖੀ ਚੇਤਨਾ ਦੀ ਸਹਿ-ਹੋਂਦ ਰਹੀ ਹੈ ਪਰ ਇਸਦਾ ਭਾਵ ਇਹ ਨਹੀਂ ਕਿ ਆਪਣੀ ਕਾਰਜਸ਼ੀਲਤਾ ਲਈ ਮਨੁੱਖ ਦੁਸਰੇ ਉਤੇ ਨਿਰਭਰ ਹੈ । ਜੇਕਰ ਮਾਰਸਵਾਦੀਆਂ ਦੀ ਇਹ ਗੱਲ ਮੰਨ ਵੀ ਲਈ ਜਾਏ ਕਿ ਮਨੁੱਖੀ ਚੇਤਨਾ ਉਸ ਦੇ ਪਦਾਰਥਿਕ ਜੀਵਨ ਦੀ ਉਪਜ ਹੈ ਤਾਂ ਵੀ ਦੋਹਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸਿੱਪੀ ਵਿਚਲਾ ਮਤੀ ਸਿੱਪੀ ਵਿਚ ਵਿਦਮਾਨ ਹੁੰਮਸ ਦੀ ਸੜਾਂਦ ਤੋਂ ਉਪਜਦਾ ਹੈ ਪਰ ਉਸ ਦੀ ਚਮਕ ਦਮਕ ਦਾ ਅੱਡਰਾਪਣ ਹੀ ਉਸ ਦੀ ਵਿਸ਼ੇਸ਼ਤਾ ਹੈ । ਅਧਿਆਤਮਿਕ ਪੱਧਰ ਉਤੇ ਜ਼ਿੰਦਗੀ ਅਤੇ ਮੌਤ ਬਾਰੇ ਜਿਹੜੀਆਂ ਅਟਕਲਾਂ ਧਾਰਮਿਕ ਬਿਰਤੀ ਵਾਲੇ ਲੋਕ ਲਗਾਉਂਦੇ ਹਨ, ਉਨਾਂ ਵਿਚ ਦੇਵੀ ਪ੍ਰੇਰਨਾ ਬਾਰੇ ਅਕਸਰ ਚਰਚਾ ਕੀਤੀ ਜਾਂਦੀ ਹੈ ਅਤੇ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਮੌਤ ਵੀ ਅਜਿਹਾ ਤਕ ਪ੍ਰਤਿਕਰਮ ਹੈ ਜਿਸ ਦੀਆਂ ਦੋ ਕੁੜੀਆਂ ਵਿਕਾਸ਼ ਤੇ ਵਿਨਾਸ਼ ਇਕ ਦੁਸਰੇ ਦੀ ਦੂਰ ਅੱਡਰੀਆਂ ਅੱਡਰੀਆਂ ਦਿਸ਼ਾਵਾਂ ਵਿਚ ਫੈਲਦੀਆਂ, ਆਪਸ ਵਿਚ ਜੁੜੀਆਂ ਹਈਆਂ ਹਨ । ਦੁਨੀਆਂ ਦੀ ਕੋਈ ਪਦਾਰਥਿਕ ਤਾਕਤ, ਮੁਰਦੇ ਨੂੰ ਮੁੜ ਜ਼ਿੰਦਾ ਨਹੀਂ ਕਰ ਸਕਦੀ । ਬਨਾਸਪਤ ਜਗਤ ਵਿਚ ਜਿਹੜਾ ਹਰ ਵਰਿਆਈ ਜੀਵਨ ਵਿਚਰਦਾ ਹੈ, ਇਸ ਦੇ ਰਹੱਸ ਨੂੰ ਧਿਆਨ ਜੋਗੀ ਤਾਂ ਧਿਆਨ ਕਰ ਸਕਦਾ ਹੈ ਪਰ ਉਸ ਲਈ ਵੀ 'ਦੇਰ ਬਹੁਤ ਵਾਰ ਗੰਗੇ ਦੇ ਗੜ ਵਾਂਗ ਵਰਣਨਾਤ ਸਾਦ ਹੁੰਦਾ ਹੈ । ਜੇਕਰ ਪੱਖ ਪਾਤ ਨੂੰ ਇਕ ਪਾਸੇ ਰੱਖ ਕੇ ਸੋਚੀਏ ਤਾਂ ਇਤਿਹਾਸ ਦੇ ਵਿਕਾਸਮਈ ਅਧਿਐਨ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਮਨੁੱਖੀ ਚੇਤਨਾ ਨੇ ਹੀ ਉਨ੍ਹਾਂ ਸਾਧਨਾਂ ਨੂੰ ਉਪਜਾਇਆ ਹੈ 'ਮ ਨਾਲ ਕਿ ਮਨੁੱਖ ਨੇ ਔਜ਼ਾਰਾਂ ਦੀ ਕਾਢ ਕੱਢ ਕੇ ਦੋਹਾਂ ਹੱਥਾਂ ਦੀ ਥਾਂ ਅਨੇਕ ਹੱਥ ਪ੍ਰਾਪਤ ਕੀਤੇ ਹਨ। ਮਨੁੱਖ ਨੇ ਜਿਹੜੀ ਗੰਢਾਂ ਦੀ ਗਿਣਤੀ ਤੋਂ ਕੰਮਪਿਉਟਰ ਤੱਕ 67