ਪੰਨਾ:Alochana Magazine April, May, June 1982.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਹਿਸਾਬ ਕਿਤਾਬ ਸਿੱਖਿਆ ਹੈ ਉਹ ਉਸ ਦੀਆਂ ਦਸਾਂ ਨਹੁੰਆਂ ਦੀ ਕਮਾਈ ਅਤੇ ਹੱਥਾਂ ਦੀਆਂ ਉਂਗਲਾਂ ਦੀ ਕਿਰਤ ਨਾਲੋਂ ਉਸ ਦੀ ਕਲਪਨਾ ਸ਼ਕਤੀ ਅਤੇ ਮਾਨਸਿਕ ਚਤੁਰਤਾ ਦਾ ਸਿੱਟਾ ਵਧੇਰੇ ਹੈ । ਇਸੇ ਤਰ੍ਹਾਂ ਸਨਅਤੀ ਇਨਕਲਾਬ ਵਿਚ ਸਹਾਈ ਹੋਣ ਵਾਲਾ ਪਿਸਟਨ ਉਸ ਨੇ ਚੱਕ ਦੇ ਘਰੇ ਦੀ ਗੋਲਾਈ ਅਤੇ ਧੁਰੇ ਉਤੇ ਕੱਸੇ ਜਾਣ ਵਾਲੀ ਲੋਹ ਤਕੋਣ ਬਾਰੇ ਅਨੇਕ ਤਜਰਬੇ ਕਰਨ ਪਿਛੋਂ ਹੀ ਪ੍ਰਾਪਤ ਕੀਤਾ ਸੀ । ਮਨੁੱਖੀ ਚਤਨਾ ਪਦਾਰਥ ਨੂੰ ਨਵਾਂ ਰੂਪ ਦੇਦ ਹੈ ਪਰ ਇਸ ਤੋਂ ਆਪ ਨਵਾਂ ਰੂਪ ਪ੍ਰਾਪਤ ਨਹੀਂ ਕਰਦੀ । ਪਦਾਰਥ ਤਾਂ ਕੇਵਲ ਇਕ ਬਾਹਰੀ ਟੰਬ ਹੈ । | ਭਾਵੇਂ ਕੁਦਰਤ ਵਿਚ ਵਿਚਰ ਰਹੀਆਂ ਸ਼ਕਤੀਆਂ ਮਨੁੱਖੀ ਜੀਵਨ ਦਾ ਸੰਚਾਲਨ ਕਰਦੀਆਂ ਹਨ ਅਤੇ ਬਹੁਤ ਵਾਰ ਮਨੁੱਖ ਨੂੰ ਕੁਦਰਤ ਦੀਆਂ ਬਾਹਰਲੀਆਂ ਸ਼ਕਤੀਆਂ ਨੂੰ ਅਧੀਨ ਕਰਨ ਲਈ ਪ੍ਰੇਰਦੀਆਂ ਹਨ ਉਹ ਮਨੁੱਖ ਚੇਤਨਾ ਆਪ ਕੁਦਰਤ ਦੀ ਦਾਸ ਨਹੀਂ ਹੋ ਸਕਦੀ । ਕਲਾਧਾਰੀ ਵਿਸ਼ਿਸ਼ਟ ਬੁਧੀਮਾਨਾਂ ਇਤਿਹਾਸ ਨੂੰ ਹਾਰ ਦਿੱਤੀ ਹੈ । ਇਸੇ ਕਾਰਨ ਇਤਿਹਾਸ ਨੂੰ ਅਕਸਰ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਦਾ ਸੰਕਲਨ ਆਖਿਆ ਜਾਂਦਾ ਹੈ । ਜੇਕਰ ਇਹ ਗੱਲ ਸੱਚ ਹੈ ਤਾਂ ਮਨੁੱਖੀ ਸਿਰਜਨਾਤਮਕਤਾ ਦੀ ਮਹੱਤਾ ਪਦਾਰਥਵਾਦੀ ਤੱਤਾਂ ਤੋਂ ਘੱਟ ਨਹੀਂ। ਕਦੇ ਕਦੇ ਮਾਰਕਸਵਾਦੀਆਂ ਨੇ ਇਸ ਗੱਲ ਨੂੰ ਮੰਨਿਆਂ ਹੈ । ਨਾਲੇ ਲੈਨਿਨ, ਸਟਾਲਿਨ ਅਤੇ ਮਾਉ ਦੇ ਰੋਲ ਨੂੰ ਕੌਣ ਨਕਾਰ ਸਕਦਾ ਹੈ ? ਇਨ੍ਹਾਂ ਵਿਅਕਤੀਆਂ ਦੀ ਸਿਰਜਨਾਤਮਿਕ ਕਾਰਜਸ਼ੀਲਤਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਅਤੇ ਇਸੇ ਕਾਰਨ ਪਦਾਰਥਵਾਦੀ ਤਾਕਤਾਂ ਨੂੰ ਹੀ ਸਰਬੋਤਮ ਸਮਝ ਲੈਣਾ ਕੋਈ ਯੋਗ ਗੱਲ ਨਹੀਂ ਹੈ । | ਮਾਰਕਸਵਾਦੀ ਸਾਹਿਤ ਨੂੰ ਪਦਾਰਥਵਾਦੀ ਯਥਾਰਥ ਦਾ ਭਾਵੇਂ ਸਟਾਲਨ ਪਿਛੋਂ ਸਮਾਜਵਾਦੀ ਯਥਾਰਥਵਾਦ ਦਾ ਚਰਚਾ ਦੁਨੀਆਂ ਭਰ ਵਿਚ ਰੂਪ ਮੰਨਦੇ ਹਨ । ਹੋਇਆ ਹੈ ਅਤੇ ਸਟਾਲਨ ਤੇ ਮਾਉ ਦੇ ਸਾਹਿਤ ਬਾਰੇ ਵਿਚਾਰਾਂ ਨੂੰ ਬਹੁਤ ਉਛਾਲਿਆਂ ਗਿਆ | ਯਾਦ ਰਖਣ ਵਾਲੀ ਗੱਲ ਇਹ ਹੈ ਕਿ ਸਾਹਿਤ ਦਾ ਪਦਾਰਥਵਾਦੀ ਯਥਾਰਥ ਦਾ ਤਿਰੂਪ ਹੋਣਾ, ਮਾਰਕਸਵਾਦੀਆਂ ਦੀ ਕੋਈ ਵਿਲੱਖਣ ਕਾਢ ਨਹੀਂ ਹੈ । ਪ੍ਰਸਿੱਧ ਪੱਛਮੀ ਆਲੋਚਕ ਤਾਇਨ (Taine ਦਾ ਵੀ ਕਰੀਬ ਕਰੀਬ ਇਹ ਹੀ ਦ੍ਰਿਸ਼ਟੀਕੋਣ ਸੀ । ਇਸ ਫਰਾਂਸੀਸੀ ਆਲੋਚਕ ਨੇ ਇਹ ਗੱਲ ਬੜੇ ਜ਼ੋਰ ਨਾਲ ਆਖੀ ਹੈ ਕਿ ਕਿਸੇ ਸਾਹਿਤਕਾਰ ਦੀ ਰਚਨਾ ਉਸਦੀ ਆਂਤ੍ਰਿਕ ਪ੍ਰਣਾਂ ਨਾਲੋਂ (Race) ਨਸਲ, (surroundings) ਮਾਹੌਲ ਅਤੇ (Epoch) ਜੁੱਗ ਬਿਰਤੀਆਂ ਤੋਂ ਵਧੇਰੇ ਪ੍ਰਭਾਵਾਂ ਕਬੂਲ ਕਰਦੀ ਹੈ । ਉਸ ਦਾ ਇਹ ਦ੍ਰਿੜ ਨਿਸ਼ਚਾ ਸੀ ਕਿ ਇਹ ਤਿੰਨੇ ਗੱਲਾਂ ਅਵੱਸ਼ ਹੀ ਸਾਹਿਤ ਰਚਨਾ ਨੂੰ ਹਾਰ ਦੇਂਦੀਆਂ ਹਨ। ਭਾਵੇਂ ਉਹ ਸਿਦਕ ਦਿਲੀ ਨਾਲ ਸਦਾਚਾਰਿਕੇ ਕੀਮਤਾਂ ਵਿਚ ਯਕੀਨ ਰਖਦਾ ਸੀ ਪਰ ਉਹ ਸਦਾਚਾਰਿਕ ਕੀਮਤਾਂ ਨੂੰ ਵੀ ਨਸਲ, ਮਾਹੌਲ ਅਤੇ ਜੁਗ ਬਿਰਤੀਆਂ ਦੇ ਮਾਹੌਲ ਵਿਚ ਪਰਖਣ ਉਤੇ ਜ਼ੋਰ ਦਿੰਦਾ ਸੀ । ਉਸ ਦਾ ਇਹ 68