ਪੰਨਾ:Alochana Magazine April, May, June 1982.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦ੍ਰਿੜ੍ਹ ਨਿਸ਼ਚਾ ਸੀ ਕਿ ਵਿਸ਼ਿਸ਼ਟ ਬੁੱਧੀਮਾਨ (Genius) ਵੀ ਇਨ੍ਹਾਂ ਤਿੰਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਰਚਨਾ ਕਰਦਾ ਹੈ । ਇਨ ਦੀ ਆਲੋਚਨ ਦਾ ਜੇਕਰ ਵਿਸਥ 'ਤੇ ਪੂਰਨ ਢੰਗ ਨਾਲ ਅਧਿਐਨ ਕੀਤਾ ਜਾਏ ਤਾਂ ਅਸੀਂ ਇਸ ਸਿੱਟੇ ਉਤੇ ਪੁਜਦੇ ਹਾਂ ਕਿ ਉਹ ਆਪਣੇ ਫਾਰਮੂਲੇ ਦੇ ਅਪਵਾਦਾਂ ਨੂੰ ਵੀ ਸਵੀਕਾਰ ਕਰਦਾ ਹੈ । ਜਦੋਂ ਉਹ ਸ਼ੈਕਸਪੀਅਰ ਦੇ ਨਾਟਕਾਂ ਦਾ ਵਰਣਨ ਕਰਦਾ ਹੈ ਤਾਂ ਉਹ ਸ਼ੈਕਸਪੀਅਰ ਦੀ ਅਦਭੁੱਤ ਕਲਪਨਾ ਦੇ ਕ੍ਰਿਸ਼ਮਿਆਂ ਨੂੰ ਉਸ ਦੀ ਵਿਅਕਤੀਗਤ ਦੇਣ ਸਮਝਦਾ ਹੈ ਅਤੇ ਇਹ ਹੀ ਗੱਲ ਉਸ ਨੇ ਪੋਪ ਦੇ ਸੱਠ ਕਾਵਿ ਅਤੇ ਡਾਕਟਰ ਜੌਨਸਨ ਦੇ ਲੇਖਾਂ ਬਾਰੇ ਆਖੀ ਹੈ । ਤਾਇਨ ਆਪ ਇਕ ਭਾਵਕ ਵਿਅਕਤੀ ਸੀ ਅਤੇ ਉਸ ਦੀ ਆਲੋਚਨਾ ਆਪਣੇ ਆਪ ਵਿਚ ਕਾਵਿ ਉਡਾਰੀ ਅਤੇ ਵਿਅਕਤੀਗਤ ਭਾਵਕਤਾ ਦਾ ਸੁੰਦਰ ਮਿਸ਼ਰਨ ਹੋਣ ਕਾਰਣ ਉਸ ਵਲੋਂ ਨਸਲ, ਮਾਲ ਅਤੇ ਬਿਰਤੀਆਂ ਉਤੇ ਹੱਦੋਂ ਵੱਧ ਜ਼ੋਰ ਦੇਣ ਦੀ ਤਰਕਸੰਗਤਾ ਨੂੰ ਝੁਠਲਾਉਂਦੀ ਹੈ । ਮਾਰਕਸ ਅਤੇ ਏਂਗਲਜ਼ ਦੀਆਂ ਰਚਨਾਵਾਂ ਤੋਂ ਇਹ ਭਲੀ ਪ੍ਰਕਾਰ ਸਿੱਧ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਤੋਂ ਪਹਿਲਾਂ ਹੋ ਚੁੱਕੇ ਪਦਾਰਥਵਾਦੀਆਂ ਦੇ ਮਕੈਨ ਢੰਗ ਨੂੰ ਨੇਕਾਰਾਤਮਿਕ ਸਮਝਦੇ ਹਨ । ਭਾਵੇਂ ਇਹ ਸੱਚ ਹੈ ਕਿ ਮਾਰਕਸਵਾਦੀ ਕਲਾ ਤੇ ਸਾਹਿਤ ਨੂੰ ਸਮਾਜਿਕ ਪ੍ਰਕਰਣ ਵਿਚ ਹੀ ਪਰਖਦੇ ਹਨ ਪਰ ਇਹ ਸਮਾਜਿਕ ਪ੍ਰਕਰਣ ਉਹ ਦਵੰਦਾਤਮਿਕ ਸੰਬੰਧਾਂ ਦੇ ਸੰਦਰਭ ਵਿਚ ਹੀ ਵਾਚਦੇ ਹਨ ਅਤੇ ਕਿਸੇ ਥਾਂ ਵੀ ਇਸੇ ਨੂੰ ਆਪਣੇ ਆਪ ਵਿਚ ਇਕੋ ਇਕ ਸੰਪੂਰਨ ਤੱਥ ਨਹੀਂ ਸਵੀਕਾਰਦੇ । ਇਸੇ ਕਾਰਨ ਸਾਹਿਤ ਤੇ ਕਲਾ ਬਾਰੇ ਮਾਰਕਸਵਾਦੀਆਂ ਦਾ ਦਿਸ਼ਟੀਕੋਣ ਕੱਟੜਪੁਣੇ ਦੀ ਧੁੰਦ ਤੋਂ ਹੱਟ ਕੇ ਦੇਖਿਆਂ ਹੀ ਸਪਸ਼ਟ ਹੁੰਦਾ ਹੈ । ਮਾਰਕਸਵਾਦੀਆਂ ਨੇ ਇਤਿਹਾਸ ਪ੍ਰਤਿ ਜਿਹੜਾ ਰੁੱਖ "ਜਦਾਇਆਂ ਹੈ ਉਸ ਦਾ ਸਦਕਾ ਉਹ ਹਰ ਇਕ ਇਤਿਹਾਸਕ ਘਟਨਾ ਦੀ ਵਿਆਖਿਆ ਇਸ ਢੰਗ ਨਾਲ ਕਰਦੇ ਹਨ ਜਿਵੇਂ ਇਤਿਹਾਸਕ ਘਟਨਾਂ ਦਾ ਚੱਕਰ ਕੇ ਵੇਲੇ ਪਦਾਰਥ • ਦੀ ਚੂਲ ਦੁਆਲੇ ਹੀ ਘੁੰਮਦਾ ਹੋਵੇ । ਇਸ ਸੰਬੰਧ ਵਿਚ ਏਗਲਜ਼ ਦੀ ਉਸ ਦਾ ਹਵਾਲਾ ਦਿੱਤਾ ਜਾਂਦਾ ਹੈ ਜਿਸ ਅਨੁਸਾਰ ਨੈਪੋਲੀਅਨ ਦਾ ਉੱਥਾਨ ਤੇ ੫ਤਨ, ਫਰਾਂਸ ਦੇ ਸਨਅਤੀ ਪਸਾਰ ਅਤੇ ਯੂਰਪ ਵਿਚ ਹੋ ਰਹੀ ਸਨਅਤੀ ਤੇ ਨਾਲ ਆ ਜਾਂਦਾ ਹੈ, ਪਰ ਇਸ ਨੂੰ ਤਾਂ ਪਲੈਖਾਨੋਫ਼ ਜਿਹੇ ਆਲੋਚਕ ਨੇ ਵੀ ਮੰਨਿਆਂ ਹੈ ਕਿ ਰਾਸ ਦੇ ਧਾਰੇ ਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਵਿਸ਼ੇਸ਼ ਪ੍ਰਤਿਭਾ ਇਕ ਨਵਾਂ ਮੋੜ ਦੇ 'ਦੀ ਹੈ, ਭਾਵੇਂ ਉਹ ਇਸ ਗੱਲ ਤੇ ਜੋਰ ਦੇਂਦਾ ਹੈ । ਕਿ ਕੋਈ ਵੀ ਵਿਸ਼ੇਸ਼ ਅਤੇ ਆਪਣੇ ਸਮੇਂ ਦੇ ਹਾਲਾਤ (ਜਿਨਾਂ ਵਿਚ ਕਿ ਪਦਾਰਥਿਕ ਹਾਲਾਤ ਸ਼ਾਮਲ ਹਨ। ਹੀ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਸਕਦਾ ਹੈ ਤਾਂ ਕੀ ਇਹ ਗੱਲ ਦੇ ਪਿੜ ਵਿਚ ਕਿਸੇ ਅਦੁੱਤੀ ਪ੍ਰਤਿਭਾਵਾਨ ਵਿਅਕਤੀ ਬਾਰੇ ਕਹੀ ਜਾ ਸਕਦੀ ਕੀ ਤਾਇਨ ਵਾਂਗ ਕਿਸੇ ਫਾਰਮਲੇ ਨੂੰ (ਭਾਵੇਂ ਉਹ ਕਿੰਨਾ ਹੀ ਤਰਕਸੰਗਤ ਮੁਤਾਬਕ ਹੀ ਆਪਣੀ ਪੀ 69