ਪੰਨਾ:Alochana Magazine April, May, June 1982.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਲੋਂ ਪਾਰਟੀ ਲਾਈਨ ਦੇ ਅਣੂਕਰਨ ਦੀ ਗੱਲ ਲਾਂਭੇ ਰੱਖੀ ਜਾਏ ਤਾਂ ਅਸੀਂ ਇਹ ਸਿੱਟਾ ਕੱਢਾਂਗੇ ਕਿ ਹੋਰ ਇਚ ਸਾਹਿਤਕਾਰ ਸਮਾਜ ਵਿਚ ਵਿਚਰਦਾ ਹੈ, ਇਸ ਕਾਰਨ ਉਸ ਦਾ ਜਿਹੜਾ ਸਮਾਜਿਕ ਕਿਰਦਾਰ ਹੈ ਅਤੇ ਸ਼੍ਰੇਣੀ ਹਿਤ ਹੈ, ਉਸ ਨੂੰ ਮੁਖ ਰਖ ਕੇ ਉਸ ਦੀ ਸਾਹਿਤ ਰਚਨਾ ਦਾ ਮੁਲੰਕਣ ਕੀਤਾ ਜਾ ਸਕਦਾ ਹੈ । ਭਾਵੇਂ ਅਜਿਹੇ ਮੁਲੰਕਣ ਦਾ ਆਰੰਭ ਤਾਇਨ ਦੇ ਆਲੋਚਨਾਤਮਕ ਫਾਰਮੂਲੇ ਅਨੁਸਾਰ ਹੋਵੇਗਾ, ਫੇਰ ਵੀ ਤਾਇਨੇ ਦੇ ਫਾਰਮੂਲੇ ਨੂੰ ਮਾਰਕਸਵਾਦ ਦੁਆਰਾ ਹੀ ਤਰਕਸੰਗਤਾ ਪਰਦਾਨ ਕੀਤੀ ਜਾ ਸਕਦੀ ਹੈ । ਮਾਰਕਸਵਾਦੀ ਆਲੋਚਕਾਂ ਵਲੋਂ ਜਿਹੜੀ ਆਲੋਚਨਾ ਪ੍ਰਸਿੱਧ ਲਿਖਾਰੀਆਂ ਦੀਆਂ ਰਚਨਾਵਾਂ ਦੀ ਕੀਤੀ ਗਈ ਹੈ, ਉਸ ਤੋਂ ਸਾਫ਼ ਦਿਸ ਆਉਂਦਾ ਹੈ ਕਿ ਉਹ ਹਰ ਇਕ ਲਿਖਾਰੀ ਦੀ ਰਚਨਾ ਦੇ ਸਮਾਜਿਕ ਪਖ ਉਤੇ ਵਧੇਰੇ ਜ਼ੋਰ ਦੇਂਦੇ ਹਨ ਅਤੇ ਸਾਹਿਤ ਦੇ ਅੱਡ ਅੱਡ ਰੂਪਾਂ ਵਿਚ ਵਿਦਮਾਨ ਹਜਭਾਵੀ ਤੱਤਾਂ ਵਲੋਂ ਅਣਗਹਿਲੀ ਕਰ ਜਾਂਦੇ ਹਨ । ਭਾਵੇਂ ਮਾਰਕਸ ਅਤੇ ਏਂਗਲਜ਼ ਨੇ ਫਰਾਂਸੀਸੀ ਲੇਖਕ ਬਾਲਜ਼ਾਕ ਜਾਂ ਅੰਗੇਜ਼ੀ ਨਾਟਕਕਾਰ ਸ਼ੈਕਸਪੀਅਰ ਦੀਆਂ ਰਚਨਾਵਾਂ ਦੇ ਸੰਦਰਭ ਵਿਚ ਇਨ੍ਹਾਂ ਸਾਹਿਤਕਾਰਾਂ ਦੇ ਉੱਦਾਤੀ ਗੁਣਾਂ ਦੀ ਸ਼ਲਾਘਾ ਕੀਤੀ ਹੈ ਪਰ ਉਨ੍ਹਾਂ ਕਦੇ ਵੀ ਇਸ ਗੱਲ ਦਾ ਯਤਨ ਨਹੀਂ ਕੀਤਾ ਕਿ ਉਹ ਇਨ੍ਹਾਂ ਉੱਦਾਤੀ ਤੱਤਾਂ ਦੀ ਵਿਆਖਿਆ ਕਰਨ । ਸ਼ੈਕਸਪੀਅਰ ਦੇ ਉੱਦਾਤੀ ਤੱਤਾਂ ਨੂੰ ਤਾਂ ਉਨ੍ਹਾਂ ਨੇ ਉਸ ਦੀ (vivacity) ਸਜੀਵ ਪ੍ਰਫੁੱਲਤਾ ਬਿਆਨਿਆ ਹੈ ਪਰ ਇਸ ਦੀ ਕੋਈ ਵਿਅਖਿਆ ਨਹੀਂ ਕੀਤੀ । ਏਂਗਲਜ਼ ਨੇ ਆਪਣੀਆਂ ਰਚਨਾਵਾਂ ਵਿਚ ਉਨੀਵੀਂ ਸ਼ਤਾਬਦੀ ਦੇ ਨਾਰਵੇ ਵਿਖੇ ਸਾਹਿਤ ਫ਼ਲਤਾ ਦਾ ਕਾਰਨ ਉਸ ਦੇਸ਼ ਦੇ ਉਨਵੀਂ ਸ਼ਤਾਬਦੀ ਵਿਚਲੇ ਸਮਾਜਿਕ ਹਾਲਤ ਦਾ ਵਿਸਥਾਰ ਦੱਸਿਆ ਹੈ । ਇਸ ਦਾ ਟਾਕਰਾਂ ਉਸ ਨੇ ਉਸ ਸ਼ਤਾਬਦੀ ਦੇ ਰੂਸੀ ਸਾਹਿਤ ਨਾਲ ਕੀਤਾ ਹੈ ਭਾਵੇਂ ਕਿ ਸਮਾਜਿਕ ਹਾਲਾਤ ਦੀ ਦਿਸ਼ਟੀ ਤੋਂ ਉਨ੍ਹਾਂ ਦੋਹਾਂ ਵਿਚ ਕੋਈ ਉਚੇਰੀ ਸਾਂਝ ਨਹੀਂ । ਇਨਾਂ ਵਿਰੋਧਤਾਵਾਂ ਕਾਰਨ ਹੀ ਅਸੀਂ ਮਾਰਕਸ ਦੇ ਇਸ ਕਥਨ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਉਹ ਪ੍ਰਾਚੀਨ ਯੂਨਾਨ ਦੇ ਨਾਟਕਕਾਰ ਏਸਕੀਲਸ ਨੂੰ ਇਸ ਕਾਰਨ ਸਲਾਹੁੰਦਾ ਸੀ ਕਿ ਏਸਕੀਲਸ ਦੇ ਨਾਟਕ ਮਨੁੱਖੀ ਸਭਿਅਤਾ ਦੇ ਬਚਪਨੇ ਦੀ ਯਾਦ ਕਰਾਉਂਦੇ ਹਨ ਅਤੇ ਜਿਵੇਂ ਹਰ ਇਕ ਵਿਅਕਤੀ ਆਪਣੇ ਬਚਪਨੇ ਦੀਆਂ ਭੋਲੀਆਂ ਗੱਲਾਂ ਨੂੰ ਯਾਦ ਕਰਕੇ ਖੁਸ਼ ਹੁੰਦਾ ਹੈ ਇਵੇਂ ਹੀ ਉਹ ਮਨੁੱਖੀ ਸਭਿਅਤਾ ਦੇ ਬਾਲਣੇ ਦੇ ਸਾਹਿਤ ਨੂੰ ਦਿਲਚਸਪੀ ਨਾਲੇ ਪਦਾ ਹੈ । ਅਜਿਹਾ ਕਰਦਿਆਂ ਮਾਰਕਸ ਏਸਲਸ ਦੇ ਨਾਟਕ ਵਿਚ ਵਿਦਮਾਨ ਦਰਸ਼ਨ ਬਾਰੇ ਕੋਈ ਗੱਲ ਨਹੀਂ ਕਰਦਾ ਅਤੇ ਨਾ ਹੀ ਉਸ ਦੀ ਕਵਿਤਾ ਦੇ ਉਦਾਤਮਈ ਪਖ ਦੀ ਕੋਈ ਗੱਲ ਕਰਦਾ ਹੈ । ਇਹ ਆਲੋਚਨਾਤਮਕ ਦ੍ਰਿਸ਼ਟੀਕੋਣ ਦੀ ਵੱਡੀ ਤਰੁਟੀ ਹੈ । ਏਸੇ ਤਰ੍ਹਾਂ ਮਾਰਕਸੇ ਵਲੋਂ ਫਰਾਂਸੀਸੀ ਗਲਪਕਾਰ ਬਾਲਜ਼ਾਕ ਦੀ ਪ੍ਰਸੰਸਾ ਕੇਵਲ ਇਸ ਕਾਰਨ ਕੀਤੀ ਗਈ ਕਿ ਉਨੀਵੀਂ ਸ਼ਤਾਬਦੀ ਦੇ ਪਤਨਮੁਖੀ ਫਰਾਂਸੀਸੀ ਸਰਮਾਏਦਾਰੀ ਦੇ ਕੁਹਜੇ ਨੂੰ ਨੰਗਾ ਕਰਦਾ ਹੈ ਪਰ ਬਾਲਜ਼ਾਕ ਕੇਵਲ ਸਰਮਾਏਦਾਰੀ ਦੇ 14