ਪੰਨਾ:Alochana Magazine April, May, June 1982.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਣ ਕੇ ਰਹਿ ਗਿਆ । ਇਸ ਦਾ ਕਾਰਨ ਇਹ ਨਹੀਂ ਸੀ ਕਿ ਰੂਸੀ ਸਾਹਿਤ ਮਨੋਰਥ ਮੁਖੀ ਬਣ ਗਿਆ ਸੀ । ਸਗੋਂ ਅਸਲ ਕਾਰਨ ਇਹ ਸੀ ਕਿ ਰੂਸੀ ਸਾਹਿਤਕਾਰ ਇਸ ਨੂੰ ਭਾਵਾਨਾਤਮਿਤੇ ਬਣਾਉਣ ਤੋਂ ਅਸਮਰਥ ਸਨ । ਪ੍ਰਸਿੱਧ ਅੰਗਰੇਜ਼ੀ ਨਾਵਲ ਜਿਹੜਾ ਕਿ ਅਮਰੀਕੀ ਸਾਹਿਤ ਦੀ ਅਪਾਰ ਕ੍ਰਿਤੀ ਹੈ 'Uncle Tom's Cabin -- ਜੇਕਰ ਚੰਗਾ ਪ੍ਰਾਪੇਗੰਡਾ ਹੈ ਤਾਂ ਇਹ ਚੰਗਾ ਸਾਹਿਤ ਵੀ ਹੈ । ਇਸ ਕਾਰਨ ਇਹ ਹੈ ਕਿ ਇਹ ਮਨੁੱਖੀ ਭਾਵਨਾਵਾਂ ਦਾ ਸੁਚੱਜਾ ਪ੍ਰਗਟਾਵਾ ਕਰਦਾ ਹੈ । ਕੇਵਲ ਪ੍ਰਚਾਰ ਕਰਨਾ ਹੀ ਲੇਖਕਾਂ ਦਾ ਮਨੋਰਥ ਨਹੀਂ ਸੀ । ਸਟਾਲਨ ਦੇ ਸਮੇਂ ਰੁਸੀ ਆਲੋਚਕ ਦਾ ਕੰਮ ਬਸ ਇੱਨਾ ਸੀ ਕਿ ਉਹ ਦੇਖੇ ਕਿਤੇ ਕੋਈ ਸਾਹਿਤਕਾਰ ਪਾਰਟੀ ਲਾਈਨ ਤੋਂ ਏਧਰ ਉਧਰ ਤੇ ਨਹੀਂ ਹੋਇਆ। ਇਹ ਦੇਖਦਿਆਂ ਹੀ Fadeyey ਜਿਹਾ ਸੁਚੱਜਾ ਸਾਹਿਤਕਾਰ ਆਪਣੀ ਸਾਰੀ ਸਾਹਿਤਕਤਾਂ ਗਵਾ ਬੈਠਾ ਸੀ । ਜਦੋਂ Fadeyev ਨੇ ਇਸ ਤਰ੍ਹਾਂ ਸਹਿਤਿਕ ਖੁਦਕਸ਼ੀ ਕਰ ਲਈ ਸੀ ਤਾਂ ਕੁਝ ਦੂਸਰਿਆਂ ਨੇ ਸਿਰਜਨਾਤਮਿਕ ਰਚਨਾ ਨੂੰ ਤਿਆਗ ਕੇ ਅਨੁਵਾਦ ਦਾ ਕੰਮ ਛੋਹ ਦਿੱਤਾ | ਸਟਾਲਨਸ਼ਾਹੀ ਵਿਚ ਹੀ ਸ਼ੈਕਸਪੀਅਰ, ਡਿਕਨਜ਼, ਮੋਲੀਅਰ ਆਦਿ ਦੇ ਅਨੁਵਾਦ ਕੀਤੇ ਗਏ ਸਨ । ਦੂਸਰੀ ਵੱਡੀ ਜੰਗ ਸਮੇਂ ਸਾਹਿਤ ਕੇਵਲ ਨਾਹਰੇਬਾਜ਼ੀ ਅਤੇ ਵੈਰੀ ਦਮਨ ਦਾ ਮਾਧਿਅਮ ਬਣਕੇ ਰਹਿ ਗਿਆ। 1953 ਵਿਚ ਜਰਮਨ ਨਾਟਕਕਾਰ ਬੈਖਤ ਨੇ ਸ਼ੈਕਸਪੀਅਰ ਦੇ ਨਾਟਕ (Coriolanus) ਦੇ ਸੰਬੰਧ ਵਿਚ ਦੱਸਿਆ ਕਿ ਦੰਵਾਤਮਕ ਪਦਾਰਥਵਾਦ ਦੇ ਦ੍ਰਿਸ਼ਟੀਕੋਣ ਤੋਂ ਸ਼ੈਕਸਪੀਅਰ ਦੇ ਨਾਟਕ ਨੂੰ ਸਟੇਜ ਉਤੇ ਪੇਸ਼ ਕਰਨ ਲੱਗਿਆਂ ਜਨਸਮੂਹ ਵਾਲੇ ਦ੍ਰਿਸ਼ਾਂ ਉਤੇ ਇਸ ਪ੍ਰਕਾਰ ਜ਼ੋਰ ਦਿੱਤਾ ਜਾ ਸਦਾ ਹੈ ਤੇ ਸ਼ੈਕਸੀਅਰ ਦੇ ਅਧਿਐਨ ਨੂੰ ਇਕ ਨਵੀਂ ਦਿਸ਼ਾ ਪਰਦਾਨ ਕੀਤੀ ਜਾ ਸਕੇ ਪੰਤ ਇਹ ਹਰ ਇਕ ਨਾਟਕਕਾਰ ਦੇ ਵਸ ਦਾ ਰੋਗ ਨਹੀਂ ਸੀ ਕਿ ਉਹ ਅਜਿਹਾ ਕਰ ਸਕੇ । ਬੈਖ ਤੇ ਕੇਵਲ ਆਪਣੇ ਮੌਲਿਕ ਨਾਟਕਾਂ ਵਿਚ ਹੀ ਅਜਿਹਾ ਕਰ ਸਕਿਆ ਕਿਉਂਕਿ ਦੰਦਾਤਮਕ ਪਦਾਰਵਾਦੀ ਦ੍ਰਿਸ਼ਟੀ ਨੂੰ ਅਪਣਾਉਂਦਾ ਉਹ ਹਮੇਸ਼ਾ ਭਾਵਨਾਪਰਕ ਰਿਹਾ। ਇਸ ਤਰ੍ਹਾਂ ਉਹ ਲੈਨਿਨ ਦੇ ਪਰਚਾਰਵਾਦ ਦਾ ਅਨੁਯਾਈ ਹੋਣ ਦੀ ਥਾਂ ਏਂਗਲਜ਼ ਦੇ ਭਾਵਪਕ ਯਥਾਰਥ ਅਤੇ ਯਥਾਰਥਮਈ ਵਾਤਾਵਰਨ ਦੇ ਸਿੱਧਾਂਤ ਨੂੰ ਵਧੇਰੇ ਮੰਨਦਾ ਸੀ । ਲੈਨਿਨ ਭਾਵੇਂ ਆਪਣੇ ਸਿੱਧਾਤਿਕ ਲੇਖ ਵਿਚ ੫ ਰਟੀ ਲਾਈਨ ਤੇ ਵਧੇਰੇ ਜ਼ੋਰ ਦੇ ਸੀ ਪ੍ਰੰਤੂ ਤਾਲਸਤਾਇ ਬਾਰੇ ਆਪਣੇ ਲੇਖ ਅਤੇ ਗੋਰਕੀ ਨਾਲ ਗੱਲਬਾਤ ਵਿਚ ਉਹ ਇੰਨਾ ਕੱਟੜ ਪੰਥੀ ਨਹੀਂ ਦਿਸ ਆਉਂਦਾ । | ਬਹੁਤੇ ਪੱਛਮੀ ਮਾਰਕਸਵਾਦੀ ਆਲੋਚਕਾਂ ਉਤੇ ਏਂਗਲਜ਼ ਨਾਲ ਫਰਾਂਸੀਸੀ ਆਲੋਚਕ ਤਾਇਨ ਦੇ the Man, the Moment and Melieu ਮਨੁੱਖ ਉਸ ਦੀ ਹੋਂਦ ਸਮੇਂ ਅਤੇ ਉਸ ਦੇ ਚੌਗਿਰਦੇ ਦੇ ਸਿੱਧਾਂਤ ਦਾ ਵੀ ਬੜਾ ਪ੍ਰਭਾਵ ਹੈ । ਫਰਾਂਸ ਦੇ ਬੁੱਧੀਜੀਵੀਆਂ ਨੇ ਜਿਸ ਢੰਗ ਨਾਲ ਮਾਰਕਸਵਾਦ ਨੂੰ ਅਪਣਾਇਆ ਹੈ, ਉਸ ਨੂੰ ਬੌਧਿਕ ਮਾਰਕਸਵਾਦੀ ਆਲੋਚਨਾ ਆਖਿਆ ਜਾ ਸਕਦਾ ਹੈ । ਭਾਵੇਂ 1953-54 fਪਿਛੋਂ Merle au ਅਤੇ 80