ਪੰਨਾ:Alochana Magazine April, May, June 1982.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Sartre ਨੇ ਅਨੇਕ ਪੈਂਤੜੇ ਬਦਲੋ ਹਨ ਪਰ ਉਹ ਇਕੋ ਸਮੇਂ ਇਸ ਗੱਲ ਦਾ ਯਤਨ ਕਰਦੇ ਰਹੇ ਹਨ ਕਿ ਮਾਰਕਸਵਾਦ ਦੇ ਕੱਟੜ ਪੰਥੀ ਵਿਚਾਰਾਂ ਨੂੰ ਆਪਣਾਉਂਦੇ ਹੋਏ ਵੀ ਪਾਰਟੀ ਅਨੁਸ਼ਾਸਨ ਦੀ ਕਰੜੀ ਲੋਹ ਪਕੜ ਤੋਂ ਮੁਕਤ ਰਿਹਾ ਜਾਏ । ਅਜਿਹਾ ਕਰਦਿਆਂ ਉਨਾਂ ਨੂੰ ਪਾਰਟੀ ਲਾਈਨ ਵਾਲਿਆਂ ਅਤੇ ਏਂਗਲਜ਼ ਦੇ ਸੁਹਜਭਾਵੀ ਅਨੁਯਾਈਆਂ, ਦੋਹਾਂ ਧੜਿਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ । ਸਾਰਤਰ ਨੇ ਜਿਹੜੇ ਆਲੋਚਨਾਤਮਿਕ ਲੇਖ ਲਿਖੇ ਹਨ, ਉਨ੍ਹਾਂ ਤੋਂ ਉਪਰੋਕਤ ਕਥਨ ਨੂੰ ਸਹਿਜੇ ਹੀ ਸਿੱਧ ਕੀਤਾ ਜਾ ਸਕਦਾ ਹੈ । Goldman ਨੇ ਪਾਸ਼ਕਲ ਅਤੇ ਰੀਸਾਇਨ ਦੀਆਂ ਰਚਨਾਵਾਂ ਦੀ ਆਲੋਚਨਾ ਕਰਦਿਆਂ ਜਿਹੜਾ ਦੰਦਾਤਮਿਕ ਰੁਖ ਆਪਣਾਇਆ ਉਸ ਦਾ ਸਦਕਾ ਕਿਸੇ ਸਾਹਿਤ ਰਚਨਾ ਦੇ ਸਮਾਜਿਕ ਅਤੇ ਭਾਈਚਾਰਕ ਸੰਬੰਧਾਂ ਵਿਚ ਜਿਹੜੀਆਂ ਜਮੂਦ ਤੋੜ ਪ੍ਰਵਿਰਤੀਆਂ ਉਤਪੰਨ ਹੁੰਦੀਆਂ ਹਨ, ਉਨ੍ਹਾਂ ਦੇ ਇਤਿਹਾਸਿਕ ਪ੍ਰਕਰਮ ਵਿਚ ਬਹੁਤ ਹੀ ਸੁਨੱਖਾ ਮੁਲੰਕਣ ਮਿਲਦਾ ਹੈ । Goldman ਨੇ ਇਸ ਗੱਲ ਨੂੰ ਭਲੀ ਪ੍ਰਕਾਰ ਸਿੱਧ ਕੀਤਾ ਹੈ ਕਿ ਕਿਸੇ ਸਾਹਿਤ ਰਚ ਦਾ ਵਿਸ਼ਾ ਵਸਤੂ ਸਮਕਾਲੀਨ ਆਰਥਿਕ ਸਮਾਜਿਕ ਤੇ ਰਾਜਸੀ ਸਥਿਤੀਆਂ ਉਤੇ ਕੇਵਲ ਮਹਿਰਾਬ ਦੇ ਸਤੰਬਾਂ ਵਾਂਗ ਜਾਣ ਬੁਝ ਕੇ ਨਹੀਂ ਉਸਾਰਿਆ ਹੁੰਦਾ ਸਗੋਂ ਰਚਨਾ ਦੇ ਹੇਜ ਵਿਚਲੀ ਭਾਵਾਤਮਿਕਤਾ ਇਕ ਬੜੇ ਸਟਲ ਅਤੇ ਪੇਚੀਦਾ ਢੰਗ ਨਾਲ ਇਹ ਉਸਾਰ ਖੜਾ ਕਰਦੀ ਹੈ । ਮਾਰਕਸਵਾਦੀ ਆਲੋਚਕ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਇਸ ਉਸਾਰ ਵਿਚ ਲਕੀ ਜਟਿਲਤਾ ਅਤੇ ਭਾਵਾਤਮਿਕਤਾ ਦੀਆਂ ਅਗਲੀਆਂ ਸੰਗਲੀਆਂ ਤੋਂ ਭਲੀ ਪ੍ਰਕਾਰ ਜਾਣੂ ਹੋਵੇ, ਜਦੋਂ ਗੋਲਡਮਾਨ (Goldman) ਰੀਸਾਇਨ ਦੀ ਚਰਚਾ ਕਰਦਾ ਹੋਇਆ ਉਸ ਦੀ ਪ੍ਰਤਿਭਾ ਦਾ ਮੁਲੰਕਣ ਕੇਵਲ ਮਾਰਸਵਾਦੀ ਦ੍ਰਿਸ਼ਟੀਕੋਣ ਤੋਂ ਕਰਦਾ ਹੈ ਤਾਂ ਉਸ ਦੀ ਆਲੋਚਨਾ ਸਾਧਾਰਨ ਸਰਲੀਕਰਨ ਦਾ ਰੂਪ ਧਾਰ ਲੈਂਦੀ ਹੈ । ਇਸੇ ਕਾਰਨ ਫ਼ਰਾਂਸੀਸੀ ਆਲੋਚਕ Crouzet ਇਹ ਕਹਿੰਦਾ ਹੈ ਕਿ ਸਿੱਧਾਂਤਿਕ ਵਿਸ਼ਲਸ਼ਣ ਕਰਦਾ ਹੋਇਆ ਗੋਲਡਮਾਨ ਸੁਹਜਵਾਦ ਦੀਆਂ ਬੁਨਿਆਦੀ ਗੱਲਾਂ ਭੁੱਲ ਜਾਂਦਾ ਹੈ । ਜਿਨ੍ਹਾਂ ਮਾਰਕਸਵ' ਦੀ ਆਲੋਚਕਾਂ ਨੇ ਸੁਹਜਵਾਦ ਅਤੇ ਮਾਰਕਸਵਾਦ ਦਾ ਮੁੱਲਗੋਭਾ ਜਿਹਾ ਬਣਾਉਣ ਦਾ ਯਤਨ ਕੀਤਾ ਹੈ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਰੂਪ ਅਤੇ ਵਿਸ਼ਾ ਵਸਤੂ ਦੀ ਇਕਾਗਰਤਾ, ਵਿਰੋਧਾਭਾਸੀ ਇਕਾਈਆਂ ਦੇ ਸੁਮੇਲ ਉਤੇ ਨਿਰਭਰ ਹੁੰਦੀ ਹੈ । ਇਸ ਰਹੱਸ ਨੂੰ ਦ੍ਰਿਸ਼ਟੀ ਉਹਲੇ ਕਰਨ ਕਰਕੇ ਰੂਸੀ ਮਾਰਕਸਵਾਦੀਆਂ ਨੇ ਕਾਚ ਦੇ ਪ੍ਰਸਿੱਧ ਲੇਖ 'ਇਤਿਹਾਸ ਤੇ ਵੇਗ ਚੇਤਨਾ (History and Class Consciousness) ਦੀ ਅਯੋਗ ਆਲੋਚਨਾ ਕੀਤੀ ਸੀ । ਹੱਕੀ ਗੱਲ ਇਹ ਹੈ ਕਿ ਲੂਕਾਚ ਦੇ ਇਸ ਲੇਖ ਨੇ ਸੂਹਜਵਾਦ ਅਤੇ ਮਾਰਕਸਵਾਦ ਦੇ ਆਪਸੀ ਸੰਬੰਧਾਂ ਨੂੰ ਸਪਸ਼ਟ ਕਰਕੇ ਦੱਸਿਆ ਸੀ ਅਤੇ ਬਹੁਤ ਸਾਰੇ ਯੂਰਪੀ ਬੁੱਧੀਜੀਵੀਆਂ ਨੂੰ ਮਾਰਕਸ ਦੇ HIGਅਨ ਲਈ ਪ੍ਰੇਰਿਆ ਸੀ । ਜਗਤ ਪ੍ਰਸਿੱਧ ਮਾਰਕਵਾਂ ਚਿੰਤਕ ਵਾਲਟਰ ਬੈਂਜਾਮੰਨ ਆਪ ਇਸ ਗੱਲ ਨੂੰ ਸਵੀਕਾਰ ਕੀਤਾ ਹੈ । ਮਾਰਕਸਵਾਦੀ ਆਲੋਚਕ ਵਾਲਟਰ 81