ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਸ਼ਾ-ਬਣਤੀ ਵਿਚ ਇਕ ਤਰ੍ਹਾਂ ਇਕ ਮਿਕ ਹੋਕੇ ਸਾਹਮਣੇ ਆਈ ਹੈ ਕਿ ਇਸ ਦੇ ਵਸਤੂ-ਵਿਚਾਰ ਨੂੰ ਇਸ ਵਿਚ ਪੇਸ਼ ਹੋਏ ਸੰਕਲਪਾਂ ਤੋਂ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ । ਇਸ ਰਚਨਾ ਵਿਚ ਆਈ ਰਹਾਉ ਦੇ ਮੈਟਿਫ਼ਾਂ ਨੂੰ ਪੇਸ਼ ਕਰਦੀ ਹੈ : “ ਰਾਮ ਨਾਮਾ ਉਚਰੁ ਮਨਾ ਪਹਿਲਾ ਮੋਟਿਫ ਹੈ । “ਆਗੇ ਜਮਦਲੁ ਬਿਖਮੁ ਘਨਾ ਦੂਸਰਾ । ਇਹ ਦੋਵੇਂ ਕੇਂਦਰੀ ਥੀਮ ਨਾਲ ਇਕਸੁਰ ਹੋਏ ਜੀਵਾਤਮਾਂ ਅਤੇ ਸਰੀਰ ਦੇ ਪਰਸਪਰ ਤਣਾਉ ਨੂੰ ਹੋਰ ਨਿਖਾਰਦੇ ਹਨ । ਕੁਲ ਮਿਲਾਕੇ, ਇਸ ਬਾਣੀ ਕਿਰਤ ਦੀ ਭਾਸ਼ਾ ਬਣਤੀ ਹੀ ਸੰਕਲਪ ਮੁਖ ਹੈ । ਸੰਕਲਪ ਦਰ ਸੰਕਲਪ ਮੋਟਿਫ ਦਰ ਮੰਟਿਫ ਵਾਰੋ ਵਾਰੀ ਇਕ ਕਾਰਜ-ਪ੍ਰਬੰਧ ਵਿਚ ਬੱਝ ਕੇ ਜੀਵਾਤਮਾ ਦੇ ਅੰਤਿਮ ਹਸ਼ਰ ਨੂੰ ਸਫ਼ਲਤਾ ਪੂਰਬਕ ਪੇਸ਼ ਕਰਦੇ ਹਨ । ਇਕ ਬੰਨੇ, ਥੀਮ ਚੇਤਨਾ ਨੂੰ ਠਕੋਰਦੀ ਹੈ ਦੂਜੇ ਬੰਨੇ, ਕਾਰਜਸ਼ੀਲ ਹੋਣ ਲਈ ਉਤਸ਼ਾਹਿਤ ਕਰਦੀ ਹੈ । ਇਸ ਬਾਣੀ-ਕਿਰਤ ਦੀ ਜੈ ਇਸੇ ਦੁਪਾਸੜ ਕਿਰਿਆਸ਼ੀਲਤਾ ਵਿਚ ਹੈ । ਜੀਵਾਤਮਾ ਬਨਾਮ 'ਸਾਧਨਾ', ਸਰੀਰ ਬਨਾਮ 'ਪੰਚ, ਅਦਿਖਲੋਕ ਬਨਾਮ "ਆਗੈ", ਕੀਤੇ ਕਰਮਾਂ ਦੀ ਸਜਾ ਦੇਣ ਵਾਲੇ ਬਨਾਮ ‘ਜੰਮਦਲ" ਚਾਰੇ ਮੋਟਿਫ ਇਕ ਸੂਤ ਪ੍ਰਏ ਧਾਗੇ ਵਾਂਗ ਇਕ ਲੜੀ ਵਿਚ ਪ੍ਰਵਾਹਿਤ ਹੋ ਕੇ ਜੀਵਾਤਮਾ ਤੇ ਸਰੀਰ ਦੇ ਤਣਾਉ ਨੂੰ ਸਫਲਤਾ ਪੂਰਬਕ ਪੇਸ਼ ਕਰਦੇ ਹਨ । ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਤ | ਟੈਗੋਰ ਪੁਸਤਕ ਲੜੀ : 1. ਟੈਗੋਰ ਕਹਾਣੀਆਂ 6-00 4-00 2. ਵਿਸ਼ਵਪਰਿਚਯ 4-00 3. ਟੈਗੋਰ ਡਰਾਮੇ 5-00 4. ਚੋਣਵੇਂ ਨਿਬੰਧ 4.00 5. ਭਾਰਤੀ ਸੰਸਕ੍ਰਿਤੀ ਦਾ ਕੇਂਦਰ 5-30 6. ਓਹ . 7. ਮੇਰਾ ਬਚਪਨ 5-00 8. ਸੁਨਹਿਰੀ ਮੌਕਾ 9. ਕੌਰਵ ਪਾਂਡਵ 4.00 10. ਨਵਾਂ ਚੰਨ 3-00 5-00 93