ਪੰਨਾ:Alochana Magazine April, May and June 1968.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਦ ਕਿ : ਗਿਆਨੀ ਜਾਗਹਿ ਸਹਿ ਸੁਭਾਇ ॥ (ਬਰਠਿ ਵਾਰ ਮ: ੪) ਭੈ ਚਿੰਤਾ ਵਾਂਗ ਅਨਿਸ਼ਚਿਤ ਤੇ ਅਕੇਤ ਡਰ ਨਹੀਂ ਸਗੋਂ ਇਹ ਨਿਸਚਿਤ ਅਵਸਥਾਵਾਂ ਨਾਲ ਸੰਬੰਧ ਰੱਖਦਾ ਹੈ ਤੇ ਉਨ੍ਹਾਂ ਉੱਪਰ ਕੇਂਦ੍ਰਿਤ ਹੁੰਦਾ ਹੈ । ਜਦੋਂ ਕੋਈ ਅਪਦਾ ਵਾਪਰਦੀ ਜਾਪੇ ਅਤੇ ਮਨੁੱਖ ਉਸ ਤੋਂ ਬਚ ਸਕਣ ਦਾ ਕੋਈ ਉਪਰਾਲਾ ਨ ਸੋਚ ਸਕਦਾ ਹੋਵੇ ਤਾਂ ਆਪਣੀ ਬੇਵੱਸੀ ਦੇ ਗਿਆਨ ਵਜੋਂ ਉਸ ਦੇ ਮਨ ਅੰਦਰ ਭੈ ਪੈਦਾ ਹੁੰਦਾ ਹੈ । ਇਹ ਭੈ ਦੋ ਤਰ੍ਹਾਂ ਪੈਦਾ ਹੁੰਦਾ ਹੈ । ਇਕ ਆਪਣੇ ਮਾੜੇ ਕੰਮਾਂ ਤੋਂ, ਦੂਜਾ ਹੋਰਨਾਂ ਦੇ ਮਾੜੇ ਕੰਮਾਂ ਤੋਂ ! ਆਪਣੇ ਕੁਕਰਮਾਂ ਤੋਂ ਸਾਡੀ ਆਪਣੀ ਜ਼ਮੀਰ ਸਾਨੂੰ ਡਰਾਉਂਦੀ ਹੈ । ਨਰਕ ਦਾ ਡਰ, ਸਜ਼ਾ ਦਾ ਡਰ, ਕਰਮ-ਫਲ ਵਜੋਂ ਕਿਸੇ ਅਪਦਾ ਦਾ ਡਰ - ਇਹ ਸਾਡੇ ਅੰਦਰਲੇ ਤੌਖਲੇ ਹੁੰਦੇ ਹਨ ਜਿਨ੍ਹਾਂ ਕਾਰਣ ਅਸੀਂ ਆਪਣੇ ਕੁਕਰਮਾਂ ਤੋਂ ਡਰਦੇ ਹਾਂ । ਇਸੇ ਲਈ, ਸੋ ਡਰੈ ਜਿ ਪਾਪ ਕਮਾਂਵਦਾ, ਧਰਮੀ ਵਿਗਮੇਤ । (ਮ: ੪, ਵਾਰ ਸਿਰੀ ਰਾਗ) ਹੋਰਨਾਂ ਦੇ ਕੁਕਰਮਾਂ ਤੋਂ ਡਰ ਦੀ ਮਿਸਾਲ, ਚੋਰ ਦਾ ਡਰ, ਰਾਹਮਾਰੇ ਦਾ ਡਰ, ਜਰਵਾਣੇ ਦਾ ਡਰ, ਆਦਿ ਹਨ । ਗੁਰੂ ਨਾਨਕ ਦੇ ਵੇਲੇ ਹਮਲਾ-ਆਵਰਾਂ ਦਾ ਡਰ ਇਕ ਬੜਾ ਵੱਡਾ ਡਰ ਸੀ ਜੋ “ਪਾਪ ਦੀ ਜੰਵ ਲੈ ਕੇ ਆਉਂਦੇ ਸਨ, ਤੇ ਜ਼ਬਰਦਸਤੀ ‘ਜ਼ੋਰੀਂ (=ਔਰਤਾਂ) ਦਾਨ ਮੰਗਦੇ ਸਨ । ਉਨ੍ਹਾਂ ਦੀ ‘ਜੰਵ' ਕੇਸਰ ਦੀ ਥਾਂ ਰੱਤ ਦੇ ਛਿੱਟੇ ਸੁੱਟਦੀ ਸੀ, ਤੇ ਖੂਨ ਦੇ ਸੋਹਿਲੇ ਗਾਉਂਦੀ ਸੀ । ਉਹ ‘ਜੰਮ' ਬਣ ਕੇ ਆਉਂਦੇ ਸਨ ਤੇ ਸਾਰਾ ਹਿੰਦੋਸਤਾਨ ਉਨਾਂ ਦੇ ਡਰ ਨਾਲ ਤਾਹਿਆ ਜਾਂਦਾ ਸੀ । ਲੋਕਾਂ ਤੇ ਇਤਨਾ ਜ਼ੁਲਮ ਹੁੰਦਾ ਸੀ ਕਿ ਸਾਰੀ ਲੋਕਾਈ ਕੁਰਲਾ ਉੱਠਦੀ ਸੀ। ਗੁਰੂ ਨਾਨਕ ਨੇ ਇਹ ਡਰ ਅੱਖੀਂ ਡਿਠਾ ਸੀ । ਜਰਵਾਣੇ ਹਾਕਮਾਂ ਦੇ ਇਸ ਡਰ ਦੇ ਮਾਰੇ ਤਾਨ੍ਹੇ ਹੋਏ ਲੋਕ ਉਨ੍ਹਾਂ ਦੀ ਹਰ ਤਰ੍ਹਾਂ ਚਾਪਲੂਸੀ ਕਰਦੇ ਫਿਰਦੇ ਸਨ । ਆਪਣੀ ਬੋਲੀ ਛੱਡ ਕੇ ਹਮਲਾ ਆਵਰਾਂ ਦੀ 'ਮਲੇਛ-ਭਾਖਾ` ਹੁਣ ਕਰੀ ਬੈਠੇ ਸਨ। ਇਕ ਦੂਜੇ ਨੂੰ ਮੁਸਲਮਾਨਾਂ ਦੇ ਰਿਵਾਜ ਅਨੁਸਾਰ 'ਮੀਆਂ ਮੀਆਂ' ਕਹਿ ਕੇ ਬੁਲਾਉਂਦੇ ਸਨ । ਉਹ ਅਪਣਾ ਪਹਿਰਾਵਾਂ ਤਿਆਗ ਕੇ ਜਰਵਾਣਿਆਂ ਦੇ ਮਨ-ਪਸੰਦ “ਨੀਲ-ਬਸਤ ਪਹਿਨਦੇ ਤੇ ਉਨ੍ਹਾਂ ਵਾਂਗ ਕੁੱਠਾ ਮਾਸ ਖਾਂਦੇ ਸਨ i ਇਹ ਉਸ ਵੇਲੇ 1 ਖਤਰੀਆਂ ਤੇ ਧਰਮ ਛੱਡਿਆ ਮਲੇਛ ਭਾਖਿਆਂ ਗਹੀ । (ਧਨਾਸਰੀ ਮ: ੧ ਘਰ ੩) ? ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ (ਬਸੰਤ ਹਿੰਡੋਲ ਮ: ੧ ਘਰ ੨॥ * ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ...... .... (ਵਾਰ ਆਸਾ ਮ: ੧) ੧੦