ਪੰਨਾ:Alochana Magazine April, May and June 1968.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਚੀ ਵਾਲੇ ਵਿਅਕਤੀ ਆਪਣੇ ਪਰਿਵਾਰਿਕ ਧਰਮ ਦੇ ਸਿੱਧਾਂਤਕ ਪੱਖਾਂ ਨੂੰ ਜਾਣਨ ਦਾ ਯਤਨ ਕਰਦੇ ਹਨ, ਅਤੇ ਉਨ੍ਹਾਂ ਦੀ ਸਹੂਲਤ ਲਈ ਧਾਰਮਿਕ ਵਿਆਖਿਆ ਦਾ ਸਾਹਿੱਤ ਰਚਿਆ ਜਾਂਦਾ ਹੈ । ਧਰਮ ਦਾ ਇਹ ਰੂਪ ਅਕਸਰ ਸੰਸਥਾਈ ਧਰਮ ਦੀ ਪੁਸ਼ਟੀ ਕਰਦਾ ਤੇ ਇਸ ਨੂੰ ਬਲਵਾਨ ਬਣਾਉਂਦਾ ਹੈ । ਜੇਕਰ ਕਿਸੇ ਦੂਜੇ ਧਰਮ ਨਾਲ ਟੱਕਰ ਲੈਣੀ ਪਵੇ, ਤਾਂ ਵੀ ਧਰਮ-ਸਿੱਧਾਂਤ ਦੀਆਂ ਦਲੀਲਾਂ ਰਾਹੀਂ ਆਪਣੇ ਧਰਮ ਨੂੰ ਉਤਮ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ । ਤੀਜੇ ਮਹੀਨੇ ਵਿਚ, ਧਰਮ ਵਿਅਕਤੀ ਦਾ ਆਤਮਿਕ ਖੇਤਰ ਵਿਚ ਆਪਣਾ ਵਿਸ਼ਵਾਸ-ਪ੍ਰਬੰਧ ਹੈ, ਜਿਸ ਅਨੁਸਾਰ ਉਹ ਨਿੱਜੀ ਜੀਵਨ ਨੂੰ ਸੇਧ ਦੇਂਦਾ ਤੇ ਆਦਰਸ਼ਾਂ ਦੀ ਸਥਾਪਤੀ ਕਰਦਾ ਹੈ । ਇਸ ਮਨੋਰਥ ਲਈ ਉਹ ਆਪਣੇ ਪਰਿਵਾਰਿਕ ਧਰਮ ਦੀ ਆੜ ਵੀ ਲੈ ਸਕਦਾ ਹੈ, ਤੇ ਇਸ ਤੋਂ ਸੁਤੰਤਰ ਰਹਿਕੇ ਕਿਸੇ ਸਦਾਚਾਰਿਕ ਪ੍ਰਣਾਲੀ ਜਾਂ ਮਨ-ਚਿੰਦੇ ਧਰਮ-ਸਿੱਧਾਂਤ ਦੀ ਅਗਵਾਈ ਵੀ ਪ੍ਰਾਪਤ ਕਰ ਸਕਦਾ ਹੈ । ਏਥੇ ਧਰਮ ਤੋਂ ਭਾਵ ਵਿਅਕਤੀ ਦੇ ਆਤਮਿਕ ਜੀਵਨ ਦੇ ਨਿਸ਼ਚੇ ਤੇ ਵਿਸ਼ਵਾਸ-ਪਬੰਧ ਹਨ । | ਧਰਮ ਤੇ ਸਦਾਚਾਰ ਦਾ ਉਦੇਸ਼ ਮਨੁੱਖ ਨੂੰ ਉੱਤਮਤਾ ਵੱਲ ਲਿਜਾਂਦਾ ਹੈ । ਧਰਮ, ਸ਼ਰਧਾ ਦੀ ਵਿਧੀ ਰਾਹੀਂ, ਵਿਅਕਤੀ ਨੂੰ ਜੀਵਨ ਦੇ ਉਚੇਰੇ ਪੱਖਾਂ ਦੀ ਸਾਂਝੀ ਦੇਣ ਦਾ ਯਤਨ ਕਰਦਾ ਹੈ । ਇਸ ਮਤਲਬ ਲਈ ਉਹ ਪਾਪ-ਪੁੰਨ, ਨਰਕ-ਸੁਰਗ, ਅਧੋਗਤੀ ਤੇ ਮੁਕਤੀ ਆਦਿਕ ਸੰਕਲਪਾਂ ਦੀ ਵਰਤੋਂ ਕਰਦਾ ਹੈ । ਪਰ ਧਰਮ ਦਾ ਵਧੇਰੇ ਵਿਸ਼ੇਸ਼ ਪੱਖ ਮਹਾਨ ਵਿਅਕਤੀਆਂ, ਰਿਸ਼ੀਆਂ ਤੇ ਸੰਤਾਂ ਦੇ ਬਚਨ ਤੇ ਉਪਦੇਸ਼ ਹਨ, ਜਿਨ੍ਹਾਂ ਵਿਚ ਸਾਧਾਰਨ ਲੋਕਾਂ ਦੀ ਕੇਵਲ ਸ਼ਰਧਾ ਹੁੰਦੀ ਹੈ, ਪਰ ਵਿਚਾਰਵਾਨ ਵਿਅਕਤੀਆਂ ਲਈ ਆਤਮਿਕ ਸੰਦੇਸ਼ ਛੁਪੇ ਹੁੰਦੇ ਹਨ । ਡੂੰਘੀ ਘੋਖ ਨਾਲ ਜਾਚਿਆਂ ਇਨ੍ਹਾਂ ਸੰਦੇਸ਼ਾਂ ਵਿੱਚੋਂ ਮਨੁੱਖ-ਮਾਤਰ ਦੀ ਸਰਬ-ਸਾਂਝੀ ਭਲਾਈ, ਆਤਮਿਕ ਉੱਨਤੀ ਅਤੇ ਆਨੰਦ-ਮਈ ਅਵਸਥਾ ਦੀ ਪ੍ਰਾਪਤੀ ਦੇ ਸੰਕੇਤ ਮਿਲਦੇ ਹਨ, ਜੋ ਲਗਪਗ ਸਾਰੇ ਧਰਮ-ਸਿੱਧਾਂਤਾਂ ਵਿਚ ਸਾਂਝੇ ਹਨ । ਇਨ੍ਹਾਂ ਸੰਕੇਤਾਂ ਦੀ ਸੂਝ , ਵਿਅਕਤੀ ਦੇ ਮਨ ਵਿੱਚੋਂ ਪੱਖ-ਪਾਤ ਤੇ ਵਿਤਕਰੇ ਹਟਾਉਂਦੀ ਤੇ ਉਸ ਨੂੰ ਮਨੁੱਖੀ ਏਕਤਾ ਨਾਲ ਇਕ-ਸੁਰ ਕਰਦੀ ਹੈ । ਇਸ ਤੋਂ ਅਗੇਰੇ, ਧਰਮ ਦੇ ਇਹ ਸੰਕੇਤ ਵਿਅਕਤੀ ਨੂੰ ਹਿਮੰਡ ਵਿਚ ਪੱਸਰੀ ਕਿਸੇ ਰਹੱਸਮਈ ਹਕੀਕਤ ਦੀ ਟੋਹ ਲਾਉਣ ਦੀ ਸਮਰਥਾ ਦੇਂਦੇ ਹਨ, ਤੇ ਉਸ ਨੂੰ ਅਜੇਹੀ ਵਿਸਮਾਦਿਤ, ਆਨੰਦਿਤ ਅਵਸਥਾ ਵਿਚ ਲੈ ਜਾਂਦੇ ਹਨ, ਜਿਸ ਨੂੰ ਮੁਕਤੀ ਨਿਰਵਾਣ ਜਾਂ ਪਰਮ-ਪਦ ਦੀ ਪ੍ਰਾਪਤੀ ਕਹਿੰਦੇ ਹਨ । ਇਹ ਸੋਝੀ ਤੇ ਪ੍ਰਾਪਤੀ ਵਿਅਕਤੀ ਨੂੰ ਪ੍ਰੇਸ਼ਟ ਮਨੁੱਖ ਬਣਾਉਂਦੀ ਹੈ, ਤੇ ਉਸ ਨੂੰ ਮਾਨਵਵਾਦੀ ਹਿਤਾਂ ਦੀ ਰਖਵਾਲੀ ਲਈ ਉੱਤੇਜਿਤ ਕਰਦੀ ਹੈ । ਇਸੇ ਕਿਸਮ ਦਾ ਮਨੁੱਖਵਾਦੀ ਉੱਦੇਸ਼ ਸਦਾਚਾਰਕ ਸਾਧਨਾਂ ਰਾਹੀਂ ਵੀ ਸੰਭਵ ਹੈ ! ਧਰਮ ਦਾ ਮਾਰਗ ਸ਼ਰਧਾ ਤੇ ਵਿਸ਼ਵਾਸ਼ ਦਾ ਮਾਰਗ ਹੈ, ਪਰ ਸਦਾਚਾਰ ਦਾ ਮਾਰਗ ਚੇਤਨਤਾ ਤੇ ਸੈ-ਭਰੋਸੇ ਦਾ ਮਾਰਗ ਹੈ । ਧਰਮ ਵਿਚ ਈਸ਼ਵਰ ਪ੍ਰਮੁੱਖ ਹੈ, ਸਦਾਚਾਰ ਵਿਚ ੨੬