ਪੰਨਾ:Alochana Magazine April, May and June 1968.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਹੁਟੀ ਆਉਂਦੀ ਹੈ । ਤੇ ਸ਼ ਬਾਬਲ ਦੇ ਘਰੋਂ ਧੀ ਦੀ ਵਿਦਾਇਗੀ ਵਿਚ ਬਦਲ ਜਾਂਦਾ ਹੈ । ਕੁੜੀਆਂ ਕਰੁਣਾ ਭਰਿਆ ਗੀਤ ਗਾਉਂਦੀਆਂ ਹਨ : “ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਮੇਰਾਂ ਅੜਿਆ ਝੋਲਾ....... ਮਾਂ-ਬਾਪ ਗਲੇਡੂ ਭਰਦੇ ਹਨ । ਧੀ ਦੇ ਸਿਰ ਉੱਤੇ ਪਿਆਰ ਦੇਂਦੇ ਹਨ । ਡੋਲੀ ਦੀ ਥਾਂ ਇਕ ਲਾਲ ਜਹੇ ਤਿਕੋਣੇ ਚੌਖਟੇ ਦੇ ਪਿੱਛੇ ਖਲੋ ਕੇ ਸਰੀਰ ਨੂੰ ਹੁਜਕੇ ਮਾਰਦੀ ਧੀ ਇਸ ਚੌਖਟੇ ਨੂੰ ਚੁੱਕੀ ਜਾਂਦੇ ਕਹਾਰਾਂ ਦੇ ਨਾਲ ਟੁਰ ਪੈਂਦੀ ਹੈ । “ਮੈਨੂੰ ਰੱਖ ਲੈ ਅੱਜ ਦੀ ਰਾਤ ਬਾਬਲ...' ਹਿਰਦਿਆਂ ਨੂੰ ਚੀਰਨ ਵਾਲੇ ਗੀਤ ਦੇ ਬੋਲ ਦਰਸ਼ਕਾਂ ਨੂੰ ਸੁੰਨ ਕਰ ਦੇਂਦੇ ਹਨ । ਡੋਲੀ ਮੰਚ ਤੋਂ ਲੋਪ ਹੁੰਦਿਆਂ ਸਾਰ ਹਾਲ ਵਿਚ ਚਾਨਣ ਪੱਸਰਦਾ ਹੈ ਅਤੇ ਦਸ ਮਿੰਟ ਅੰਤਰਾਲ ਕਰਨ ਦਾ ਐਲਾਨ ਹੋ ਜਾਂਦਾ ਹੈ । ਪਰਦਾ ਨਹੀਂ ਗਿਰਦਾ । | ਪ੍ਰੋਗਰਾਮ ਦੋਬਾਰਾ ਸ਼ੁਰੂ ਹੋ ਜਾਣ ਦੀ ਸੂਚਨਾ ਪਿਛੋਕੜ ਵਿਚ ਢੋਲ ਵਜਾ ਕੇ ਦਿੱਤੀ ਜਾਂਦੀ ਹੈ । ਇਕ ਜੱਟੀ ਮੰਚ ਉਤੋਂ ਲੰਘਦੀ ਹੈ। ਇਕ ਛੱਜੇ ਵਾਲਾ ਝਾਕ ਕੇ ਚਲਾ ਜਾਂਦਾ ਹੈ । ਇਕ ਅੰਨਾ ਮੰਗਤਾ ਗਾਉਂਦਾ ਰੁੱਖ ਹੇਠ ਆ ਖਲੋਂਦਾ ਹੈ, ਥੜੇ ਉਤੇ ਬੈਠਦਾ ਹੈ । ਇਕ ਔਰਤ ਛੱਜ ਵਿਚ ਦਾਣੇ ਛੱਟਦੀ ਉਹਦੇ ਕੋਲ ਆਉਂਦੀ ਹੈ । ਪੱਲੇ ਤੋਂ ਪੈਸੇ ਖੋਲ ਕੇ ਦੇਂਦੀ ਹੈ ਤੇ ਚਲੀ ਜਾਂਦੀ ਹੈ, ਮੰਗਤਾ ਵੀ ਚਲਾ ਜਾਂਦਾ ਹੈ । ਇਹ ਸਭ ਕੁੱਝ ਦਰਸ਼ਕਾਂ ਨੂੰ ਦੋਬਾਰਾ ਥਾਂ ਸਿਰ ਬੈਠ ਜਾਣ ਲਈ ਸਮਾਂ ਦੇਣ ਵਾਸਤੇ ਕੀਤਾ ਜਾਂਦਾ ਹੈ । ਅੰਤਰਾਲ ਤੋਂ ਬਾਦ ਦੇ ਸਾਰੇ ਗੀਤ ਪਿਆਰ ਦੇ ਗੀਤ ਹਨ । ਇਨ੍ਹਾਂ ਵਿਚੋਂ ਮਿਲਣ ਦੀ ਤੀਬਰ ਤਾਂਘ, ਬਿਰਹਾ ਦੇ ਸੱਲ, ਪਿਆਰ ਕਰਨ ਵਾਲਿਆਂ ਦੀ ਮਜਬੂਰੀ ਅਤੇ ਜੋਰੇ ਦੀ ਝਲਕ ਮਿਲਦੀ ਹੈ ਜਿਸ ਵਿਚ ਨਿਰੋਲ ਪੰਜਾਬੀਅਤ ਦੀ ਰੰਗਣ ਨਹੀਂ ਰਹਿ ਜਾਂਦੀ । ਪਹਾੜੀ ਮਰਦ, ਔਰਤ ਵੀ ਇਨ੍ਹਾਂ ਪਿਆਰ-ਝਲਕੀਆਂ ਦੇ ਪਾਤਰ ਵਿਖਾਏ ਜਾਂਦੇ ਹਨ । ਪਿਆਰਾਂ ਦੇ ਦੋਖੀ, ਕੈਦੇ ਸਰਮਾਏਦਾਰ, ਪ੍ਰੇਮੀਆਂ ਨੂੰ ਘੂਰਦੇ, ਲਲਕਾਰਦੇ ਅਤੇ ਡਰਾਉਂਦੇ ਹਨ ਪ੍ਰੰਤੂ ਉਨ੍ਹਾਂ ਦੀ ਦ੍ਰਿੜਤਾ ਵਿਚ ਫ਼ਰਕ ਨਹੀਂ ਆਉਂਦਾ । ਸਭ ਤੋਂ ਵਧੀਆ ਨਾਟਕੀ-ਛੁਹ, ਗ਼ਮ ਦੀ ਕਾਲੀ ਡਾਇਣ ਦੇ ਰੂਪ ਵਿਚ ਪੇਸ਼ ਹੁੰਦੀ ਹੈ ਜੋ ਪਿਆਰ-ਕੁੱਠੀ ਜਿੰਦੜੀ ਦੁਆਲੇ ਝੁਰਮਟ ਪਾ ਕੇ ਹਨੇਰੇ ਵਿਚ ਲੋਪ ਹੋ ਜਾਂਦੀ ਹੈ । ਬਿਰਹਾ ਦੇ ਗੀਤਾਂ ਵਿੱਚੋਂ ਬਹੁਤੀ ਧੂਹ ਪਾਉਣ ਵਾਲਾ ਗੀਤ ਸੀ : “ਅੱਖੀਆਂ ਦੇ ਰਾਹੀਂ ਸੌਣ ਨਾ ਦੇਂਦੀਆਂ ਸੌਣ ਨਾ ਦੇਂਦੀਆਂ, ਬੜਾ ਦੁਖ ਦੇਂਦੀਆਂ.........' ਇਸ ਗੀਤ ਦੇ ਨਾਲ ਮੱਧਮ ਚਾਨਣ ਅਤੇ ਬਿਰਹਨ ਦੇ ਹੱਥ ਵਿਚ ਲਾਲਟੈਣ ਢੁੱਕਵਾਂ ਵਾਤਾਵਰਣ ਉਸਾਰਣ ਵਾਸਤੇ ਸੁਚੱਜੀਆਂ ਵਿਉਂਤਾਂ ਸਨ । ਬਿਰਹਾ ਦੇ ਹੋਰ ਗੀਤਾਂ ਵਿੱਚੋਂ : ‘ਪਾਂਧੇ ਕੋਲੋਂ ਪੱਤਰੀ ਪੜ੍ਹਾਈ ਸੌਣ ਮਹੀਨੇ ਵੀ ਨਾ ਆਇਆ ੭੯