ਪੰਨਾ:Alochana Magazine April, May and June 1968.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾਖਾਂ ਬੁਰੀਆਂ......... “ਕਣਕਾਂ ਨਿੱਸਰੀਆਂ, ਧੀਆਂ ਕਿਉਂ ਵਿੱਸਰੀਆਂ, ਨੀ ਮਾਏ......... ਰਾਹੇ ਰਾਹੇ ਜਾਂਦਿਆਂ, ਪੀਲੂ ਖਾਂਦਿਆਂ, ਢਲੇ ਨੂੰ ਆਖੀ ਜਾ. “ਛੋਟੀ ਉਮਰ ਵਿਛੋੜਾ ਸਾਡੇ ਪੇਸ਼ ਪਿਆਂ' ਨਾ ਕਰੀਏ ਗੋਰੀਏ ਮੈਲੀਆਂ ਅੱਖੀਆਂ ਪਰਦੇਸੀਆਂ ਟੁਰ ਜਾਣਾ......... ਬਹੁਤ ਚੰਗੇ ਗੀਤ ਸਨ। ਮਿਲਣੀ ਦੇ ਗੀਤਾਂ ਵਿੱਚੋਂ ਇਹ ਗੀਤ ਬਹੁਤ ਪਸੰਦ ਕੀਤੇ ਗਏ : “ਸੂਹੇ ਵੇ ਚੀਰੇ ਵਾਲਿਆ, ਮੈਂ ਕਹਿਨੀ ਆਂ, ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਆਂ......” ਚੰਨ ਮਾਹੀ ਜੇ ਚਲਿਓ ਕਰਨਾਲ ਸਾਨੂੰ ਲੈ ਚਲ ਆਪਣੇ ਨਾਲ......” 'ਮੈਂ ਨਾ ਜੰਮਦੀ ਤੂੰ ਕਿੱਥੋਂ ਵਿਆਹੀਦਾ ? ਅੰਤ ਵਿਚ ਜੱਟਾਂ ਦਾ ਵਸਾਖੀ ਦਾ ਭੰਗੜਾ ਅਤੇ ਮੇਲੇ ਦਾ ਗੀਤ : ‘‘ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ...... ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਅਤੇ ਕੁੜੀਆਂ ਦਾ ਗਿੱਧਾ : ਨੱਚ ਲੈ ਨਸੀਬ ਕੁਰੇ ਬਣ ਕੇ ਗਿੱਧੇ ਦੀ ਰਾਣੀ | ਅਤਿਅੰਤ ਪ੍ਰਭਾਵਸ਼ਾਲੀ ਮੱਦਾਂ ਸਨ । ਓ ਟਾਲਸਟਾਇ ਦੀ ਸੰਸਾਰ ਪ੍ਰਸਿਧ ਪੁਸਤਕ ਕਲਾ ਕੀ ਹੈ ? ਦਾ ਪੰਜਾਬੀ ਅਨੁਵਾਦ (ਅਨੁਵਾਦਕ : ਪ੍ਰੋ: ਜੋਗਿੰਦਰ ਸਿੰਘ ਛਾਬੜਾ). ਛੱਪ ਕੇ ਤਿਆਰ ਹੋ ਗਿਆ ਹੈ । ਪ੍ਰਕਾਸ਼ਕ : ਪੰਜਾਬੀ ਸਾਹਿਤ ਅਕਾਡਮੀ ਪੰਜਾਬੀ ਭਵਨ, ਲੁਧਿਆਣਾ। ਮੁੱਲ ੬ ਰੁਪਏ to