ਆਖਰ ਕਿੰਨੇ ਕੁ ਕਿਦਾਰ ਅਜਿਹੀ ਥਾਂ ਕੰਮ ਲਭਿਆ ਕਰਣ, ਜਿੱਥੇ ਕਿ ਉਨ੍ਹਾਂ ਨੂੰ ਪੰਨਾ ਲਾਲ ਵਰਗਿਆਂ ਨੂੰ ਨਾ ਹਟਾਉਣਾ ਪਵੇ । ਭੁੱਖੇ ਮਰਦਿਆਂ ਨੂੰ ਉਨ੍ਹਾਂ ਨੂੰ ਅਜਿਹਾ ਕਰਨਾ ਹੀ ਪੈਂਦਾ ਹੈ । ਸੋ ਪੰਨਾ ਲਾਲ ਦਾ ਜੀਵਨ ਦੀਆਂ ਸਮੱਸਿਆਵਾਂ ਤੋਂ ਨੱਸ ਜਾਣਾ ਅਤੇ ਕਿਦਾਰ ਨੂੰ ਪਾਪੀ ਕਹਿਣਾ ਕਿਸੇ ਵੀ ਹਾਲਤ ਵਿਚ ਯੋਗ ਨਹੀਂ ਹੈ । ਕਿਦਾਰ ਹਮਦਰਦੀ ਵਜੋਂ ਪੰਨਾ ਲਾਲ ਦੇ ਟੱਬਰ ਨਾਲ ਸਾਂਝ ਉਤਪੰਨ ਕਰਦਾ ਹੈ ਅਤੇ ਉਹ ਵੀਣਾ ਨੂੰ ਪਿਆਰ ਕਰਨ ਲੱਗ ਜਾਂਦਾ ਹੈ । ਉਹ ਵੀਣਾ ਨੂੰ ਪਿਆਰ ਕਰਨ ਵਿਚ ਆਪਣੇ ਆਪ ਨੂੰ ਪਾਪੀ ਸਮਝਦਾ ਹੈ ਕਿਉਂਕਿ ਵੀਣਾ ਦੀ ਮਾਂ ਨੂੰ ਉਹ ਧਰਮ ਦੀ ਮਾਂ ਸਮਝਦਾ ਹੈ, ਪਰ ਏਥੇ ਉਪਨਿਆਸਕਾਰ ਐਵੇਂ ਪਰੰਪਰਾਵਾਦੀ ਗੱਲਾਂ ਵਿਚ ਉਲਝ ਗਇਆ ਹੈ । ਜਦੋਂ ਵੀਣਾ ਅਤੇ ਕਿਦਾਰ ਦਾ ਪ੍ਰੇਮ ਹੋ ਹੀ ਗਇਆ ਹੈ ਤਾਂ ਉਹਨਾਂ ਦੀ ਸ਼ਾਦੀ ਕਰਵਾਉਣ ਵਿਚ ਕਿਸੇ ਪਰਕਾਰ ਦੀ ਰੋਕ ਨਹੀਂ ਸੀ | ਕੀ ਇਸ ਪ੍ਰਕਾਰ ਦੀਆਂ ਸ਼ਾਦੀਆਂ ਆਪਣੇ ਅੱਜਵੇਂ ਸਮਾਜ ਵਿਚ ਨਹੀਂ ਹੁੰਦੀਆਂ ? ਸਗੋਂ ਅਜਿਹੀਆਂ ਸ਼ਾਦੀਆਂ ਤਾਂ ਲਾਭਵੰਦ ਹਨ | ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਪੜ੍ਹਦੀਆਂ ਕੁੜੀਆਂ ਨੂੰ ਪਹਿਲੋਂ ਰਸਮੀ ਤੌਰ ਤੇ ਵਿਦਿਆਰਥੀ ਭੈਣ ਹੀ ਤਾਂ ਕਹਿੰਦੇ ਹਨ । ਮਗਰੋਂ ਜਾ ਕੇ ਜੇ ਕੋਈ ਆਪੋ ਵਿਚ ਅੱਜ ਪੇਮ ਕਰਨ ਲੱਗ ਜਾਵੇ ਤਾਂ ਫਿਰ ਉਨ੍ਹਾਂ ਨੂੰ ਸ਼ਾਦੀ ਵਾਸਤੇ ਕੀ ਇਤਰਾਜ਼ ਹੈ ਸਕਦਾ ਹੈ ? ਪਰ ਉਪਨਿਆਸਕਾਰ ਕਿਦਾਰ ਤੋਂ ਏਥੇ ਵਾਧੂ ਹੀ ਟਪਲੇ ਲਵਾਈ alਦਾ ਹੈ । ਫੇਰ ਵੀਣਾ ਦੇ ਸਹੁਰੇ ਕਾਫ਼ੀ ਦਹੇਜ ਮੰਗਦੇ ਹਨ ਅਤੇ ਵੀਣਾ ਦੀ ਮਾਂ ਕਰਜ਼ਾ ਵੀ ਚੱਕਦੀ ਹੈ, ਫਿਰ ਮੁੜ ਕੇ ਕਿਦਾਰ ਕਰਜ਼ਾ ਲੈਣ ਦੀ ਕੋਸ਼ਿਸ਼ ਕਰਦਾ ਹੈ । ਜੇ ਕਿਦਾਰ ਦੀ ਵੀਣਾ ਨਾਲ ਸ਼ਾਦੀ ਹੋ ਜਾਂਦੀ ਤਾਂ ਇਕ ਤਾਂ ਉਹ ਵਾਧੂ ਕਰਜੇ ਦੇ ਭਾਰਾਂ ਹੇਠ ਨਾ ਛੱਸਦਾ, ਦੂਜਾ ਉਹ ਇਸ ਤਰਾਂ ਕਰਨ ਵਿਚ ਦਹੇਜ ਮੰਗਣ ਵਾਲਿਆਂ ਦਾ ਮੂੰਹ ਮੋੜ ਦੇਂਦਾ। ਪਰ ਕਿਦਾਰ ਨੇ ਦਹੇਜ ਦੇ ਵਿਰੁਧ ਤਾ ਕੀ ਆਵਾਜ਼ ਉਠਾਉਣੀ ਸੀ ਉਹ ਤਾਂ ਦਹੇਜ ਮੰਗਣ ਵਾਲਿਆਂ ਦਾ ਸਗੋਂ ਮੂੰਹ ਹੋਰ ਖੋਲਦਾ ਹੈ । ਸੋ ਉਪਨਿਆਸਕਾਰ ਦਾ ਇਹ ਸੁਧਾਰ ਵੀ ਕੋਈ ਸਮਾਜਵਾਦੀ ਨਹੀਂ ਹੈ । ਵੀਣਾ ਕਿਦਾਰ ਦੇ ਪ੍ਰੇਮ ਨਾਲੋਂ ਨਿਖੜ ਕੇ ਗ਼ਮ ਨਾਲ ਮਰ ਜਾਂਦੀ ਹੈ ਅਤੇ ਕਿਦਾਰ ਵੀ ਆਖੀਰ ਵਿਚ ਏਸੇ ਤਰ੍ਹਾਂ ਗ਼ਮ ਦਾ ਸ਼ਿਕਾਰ ਹੋ ਕੇ ਮਰ ਜਾਂਦਾ ਹੈ । ਪਰ ਇਹ ਮੌਤਾਂ ਆਧੁਨਿਕ ਸਮੇਂ ਦੀ ਕੋਈ ਅਨੁਵਾਦਨਾਂ ਨਹੀਂ ਕਰਦੀਆਂ । " ਨਿਖੜ ਕੇ ਅੱਜ ਕਲ ਘੱਟ ਹੀ ਮਰਦੇ ਵੇਖੇ ਹਨ । ਉਪਨਿਆਸਕਾਰ ਨੇ ਐਵੇਂ ਬਸ ਪਠਕਾਂ ਦੀ ਦਿਲਚਸਪੀ ਵਧਾਉਣ ਲਈ ਅਤੇ ਉਨਾਂ ਦੀ ਹਮਦਰਦੀ ਜਿੱਤਣ ਦਾ ਉਨਾਂ ਦੀਆਂ ਮੌਤਾਂ ਕਰਵਾ ਦਿੱਤੀਆਂ ਹਨ | ਸੰਖਿਪਤ ਸ਼ਬਦਾਂ ਵਿਚ ਬਸ ਇਹ 28
ਪੰਨਾ:Alochana Magazine April 1960.pdf/26
ਦਿੱਖ