ਦਾ ਕਾਰਨ ਆਰਥਕਤਾ ਦੇ ਗਲਤ ਰਿਸ਼ਤਿਆਂ ਨੂੰ ਦਰਸਾਉਂਦਾ ਹੈ ਅਤੇ ਉਹ ਉਨ੍ਹਾਂ ਨੂੰ ਉਪਰਲੇ ਪੱਧਰ ਤੋਂ ਨਹੀਂ ਬਿੰਬਦਾ, ਸਗੋਂ ਉਨ੍ਹਾਂ ਦੇ ਵਿਚ ਉਹ ਅੰਦੋਲਨਾਤਮਕ ਪੱਖ ਨੂੰ ਵੀ ਵਿਚਾਰ ਗੋਚਰੇ ਕਰਦਾ ਹੈ । ਨਾਨਕ ਸਿੰਘ ਦੇ ਉਪਨਿਆਸਾਂ ਵਾਂਗੂੰ ਭਾਵੇਂ ਉਸ ਦੇ ਪਹਿਲਿਆਂ ਉਪਨਿਆਸਾਂ ਵਿਚ ਰੁਮਾਂਸਕਤਾ ਅਧਿਕ ਹੈ , ਪਰ ਉਹ “ਪੂਰਨਮਾਸ਼ੀ ਵਿਚ ਵਧੀਕ ਹੀ ਯਥਾਰਥਵਾਦੀ ਰਹਿਆ ਹੈ । ‘ਰਾਤ ਬਾਕੀ ਹੈ ਉਸ ਦਾ ਇਹ ਉਪਨਿਆਸ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਲਿਖਿਆ ਗਇਆ ਹੈ । ਇਸ ਉਪਨਿਆਸ ਵਿਚ ਉਹ ਕੁਝ ਵਧੀਕ ਹੀ ਸਿਧਾਂਤਵਾਦੀ ਹੋ ਗਇਆ ਹੈ ਅਤੇ ਇਹੋ ਕਾਰਣ ਹੈ ਕਿ ਉਹ ਸਿਧਾਂਤਕ ਪੱਖ ਨੂੰ ਅੰਕਿਤ ਕਰਦਾ ਕਰਦਾ ਯਥਾਰਥਵਾਦ ਵਲੋਂ ਥਿੜਕ ਗਇਆ ਹੈ । ਉਸ ਨੇ ਇਕ ਲੋਕ-ਵਰਕਰ ਦੀ ਜਿਸ ਤਰਾਂ ਕਿ ਆਧੁਨਿਕ ਸਮੇਂ ਵਿਚ ਲੋਕ-ਵਰਕਰ ਆਪਣਾ ਕੰਮ ਕਰਦੇ ਆ ਰਹੇ ਹਨ, ਉਸ ਤਰ੍ਹਾਂ ਉਹ ਉਸ ਦੇ ਜੀਵਨ ਨੂੰ ਮੂਰਤੀਮਾਨ ਨਹੀਂ ਕਰ ਸਕਿਆ । ਉਸ ਵਿਚ ਧਿਕਤਾ ਨਾਲੋਂ ਉਪਭਾਵਿਕਤਾ ਦਾ ਅੰਸ਼ ਕੁਝ ਵਧੇਰੇ ਹੀ ਹੈ, ਜਿਹੜਾ ਕਿ ਇਕ ਲੋਕ-ਵਰਕਰ ਵਿਚ ਨਹੀਂ ਹੁੰਦਾ | ਪਰ ਇਹ ਵਡਿਆਈ ਦੀ ਗੱਲ ਹੈ ਕਿ ਰਾਤ ਬਾਕੀ ਹੈ ਵਿਚ ਜਸਵੰਤ ਸਿੰਘ ਕੰਵਲ ਨੇ ਪਹਿਲੀ ਵੇਰ ਪੰਜਾਬੀ ਉਪਨਿਆਸ ਦੇ ਇਤਿਹਾਸ ਵਿਚ ਇਕ ਨਵੀਨ ਅਤੇ ਨਰੋਇਆ ਕਦਮ ਸਮਾਜਵਾਦੀ ਯਥਾਰਥਵਾਦ # Hਲੀਕਣ ਵਿਚ ਚੁਕਿਆ ਹੈ । ਉਹ ਇਸ ਨਾਵਲ ਵਿਚ ਸਾਮਾਜਿਕ ਬੁਰਿਆਈਆਂ ਵਿਅਕਤਿਤ ਪੱਖ ਤੋਂ ਨਹੀਂ ਸੁਲਝਾਉਂਦਾ, ਸਗੋਂ ਸਮੁੱਚੇ ਰੂਪ ਵਿਚ ਲੋਕਲਹਿਰ ਰਾਹੀਂ ਸੁਲਝਾਉਣ ਦਾ ਯਤਨ ਕਰਵਾਉਂਦਾ ਹੈ । ਇਸ ਤਰ੍ਹਾਂ ਕਰਨ ਨਾਲ ea ਨੇ ਆਪਣੇ ਉਪਨਿਆਸ ਦੇ ਵਿਸ਼ਯ-ਵਸਤੂ ਨੂੰ ਕਾਫੀ ਵਿਸ਼ਾਲਤਾ ਦੇ ਵਿਚ ਲਆਂਦਾ ਹੈ । | ਸਿਵਲ ਲਾਈਨਜ਼` ਵਿਚ ਜਸਵੰਤ ਸਿੰਘ ਕੰਵਲ ਨੇ ਉਪਰਲੀ ਮੱਧ-ਸ਼੍ਰੇਣ ਦੀ ਮਨੋਭਾਵਨਾ ਨੂੰ ਬੜੇ ਕਲਾਤਮਕ ਢੰਗ ਨਾਲ ਮੂਰਤੀਮਾਨ ਕੀਤਾ ਹੈ । ਇਸ ਵਿਚ ਉਸ ਨੇ ਸਮਾਜਵਾਦ ਦਾ ਕੋਈ ਵਾਧੂ ਪਰਚਾਰ ਨਹੀਂ ਕੀਤਾ, ਸਗੋਂ ਬੜੇ ਬਰਨ ਜੇਹੇ ਢੰਗ ਨਾਲ ਉਨ੍ਹਾਂ ਦੀਆਂ ਕੁਰੀਤੀਆਂ ਨੂੰ ਨੰਗਿਆਂ ਕੀਤਾ ਹੈ । ਸਰ ਕੌਰ ਤੇ ਉਪਨਿਆਸਕਾਰ ਇਸ ਉਪਨਿਆਸ ਵਿਚ ਆਪਣੇ ਮਨੋਰਥ ਨੂੰ ਪ੍ਰਗਟਾਰ ਵਿਚ ਕਾਮਯਾਬ ਰਹਿਆ ਹੈ । ਰੂਪ-ਧਾਰਾ ਵਿਚ ਜਸਵੰਤ ਸਿੰਘ ਕੰਵਲ ਨੇ ਸਾਮਾਜਿਕ ਸਮੱਸਿਆਵਾਂ ਨੂੰ ਤਾਰਕਿਕ ਪ੍ਰਣਾਲੀ ਤੋਂ ਅਤੇ ਕਲਾਤਮਕ ਪੱਖ ਤੋਂ ਬੜੀ ਸੋਹਣੀ ਤਰਾਂ ਨਿਭਾਇਆ ਹੈ । ਇਸ ਵਿਚ ਨਾ ਤਾਂ ਉਹ ਨਿਰੋਲ ਸਿਧਾਂਤਵਾਦੀ ਹੈ ਅਤੇ ਨਾ ਨਿਰੋਲ ਰੂਪਵਾਦੀ ਹੀ । ਉਸ ਨੇ ਇਸ ਉਪਨਿਆਸ ਵਿਚ ਸਿਧਾਂਤ ਨੂੰ ਪਚਾ ਕੇ ਕਲਾਤਮਕ ਢਾ ਨਾਲ ਉਲੀਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਤਾਂ ਵੀ ਕਿਤੇ ਕਿਤੇ ਸਚਦੇਵ ਆਪਣੇ 20
ਪੰਨਾ:Alochana Magazine April 1960.pdf/32
ਦਿੱਖ