ਪੰਨਾ:Alochana Magazine April 1960.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੱਕਦਾਰ ਨਹੀਂ ਜਦੋਂ ਤਕ ਉਹ ਪ੍ਰਕ੍ਰਿਤੀ ਨੂੰ ਅਵਲੰਬਨ ਰੂਪ ਵਿਚ ਲੈਕੇ ਉਸ ਦਾ ਚਿਨ ਨਹੀਂ ਕਰਦਾ । ਕਿਉਂਕਿ ਅਵਲੰਬਨ ਦਾ ਅਰਥ ਹੈ ਮੁਖ ਵਿਸ਼ਾ ਜਾਂ ਮੁਖ ਆਧਾਰ । ਕੋਈ ਵੀ ਕਵੀ ਜਦੋਂ ਵੀ ਕਿਸੇ ਰਚਨਾ ਦੀ ਸਿਰਜਨਾ ਕਰਦਾ ਹੈ ਉਸ ਵੇਲੇ ਉਸ ਦੇ ਸਾਹਮਣੇ ਕੋਈ ਨਾ ਕੋਈ ਇਹੋ ਜਹੀ ਮੁਖੀ ਗਲ ਹੁੰਦੀ ਹੈ ਜਿਸ ਨੂੰ ਉਹ ਪ੍ਰਗਟਾਉਣਾ ਚਾਹੁੰਦਾ ਹੈ । ਉਸ ਵੇਲੇ ਉਸ ਦੀ ਕਵਿਤਾ ਦਾ ਮੁੱਖ ਵਿਸ਼ਾ ਉਹ ਗਲ ਜਾਂ ਵਿਚਾਰ ਕਹਿਆ ਜਾਂਦਾ ਹੈ ਅਤੇ ਕਵੀ ਵੀ ਉਸ ਵਿਸ਼ਯ ਦਾ ਕਵੀ ਮੰਨਿਆ ਜਾਂਦਾ ਹੈ । ਜਿਵੇਂ ਭਾਈ ਵੀਰ ਸਿੰਘ ਦਾ ਉਦਾਹਰਣ ਲਵੋ । ਭਾਈ ਵੀਰ ਸਿੰਘ ਦੀ ਕਵਿਤਾ ਦਾ ਮੁਖਵਿਸ਼ਾ ਅਧਿਆਤਮਵਾਦੀ ਰਹੱਸਵਾਦ ਜਾਂ ਪ੍ਰਮਾਤਮਾ ਹੈ । ਉਹ ਪ੍ਰਕ੍ਰਿਤੀ ਦੇ ਕਵੀ ਨਹੀਂ ਹਨ ਕਿਉਂਕਿ ਪ੍ਰਕ੍ਰਿਤੀ ਉਹਨਾਂ ਦੀ ਕਵਿਤਾ ਦਾ ਮੁੱਖਵਿਸ਼ਾ ਨਹੀਂ, ਇਸੇ ਲਈ ਕ੍ਰਿਤੀ-ਚਿਨ ਨੂੰ ਹੀ ਮੁਖ ਰਖ ਕੇ ਕਿਰਤੀ-ਚਿਨ ਕਰਨ ਵਾਲਾ ਕਵੀ ਹੀ ਪ੍ਰਕ੍ਰਿਤੀ ਦਾ ਕਵੀ ਕਹਿ ਸਕਦਾ ਹੈ, ਦੂਸਰਾ ਨਹੀਂ । ਸੋ ਪ੍ਰਕ੍ਰਿਤੀ ਨੂੰ ਸੁਤੰਤ੍ਰ-ਅਵਲੰਬਨ ਰੂਪ ਵਿਚ ਲੈ ਕੇ ਚਲਣਾ ਜ਼ਰੂਰੀ ਹੈ । ਦੂਸਰੇ ਪ੍ਰਕ੍ਰਿਤੀ ਨੂੰ ਸੁਤੰਤ੍ਰ ਰੂਪ ਵਿਚ ਲੈ ਕੇ ਚਲਣ ਦਾ ਇਕ ਹੋਰ ਵੀ ਕਾਰਣ ਹੈ, ਉਹ ਕਾਰਨ ਹੈ। ਕਿਸੇ ਵਸਤ ਦਾ ਸਹੀ ਵਰਣਨ'। ਕਿਸੇ ਵਸਤ ਦਾ ਚਿੰਨ ਲਗ-ਲਪੇਟ ਤੋਂ ਬਿਨਾਂ ਕਰਨਾ ਅਜ ਦੇ ਸੰਸਾਰ ਸਾਹਿਤ ਦਾ ਮਹਾਨ ਸਿਧਾਂਤ ਹੈ । ਅਜ ਦਾ ਯੁਗ ਵਿਗਿਆਨ ਦਾ ਯੁਗ ਹੈ, ਬੁਧੀ ਦਾ ਯੁਗ ਹੈ । ਇਸ ਯੁਗ ਵਿਚ ਯਥਾਰਥਵਾਦ ਦੀ ਪ੍ਰਧਾਨਤਾ ਹੈ । ਵਿਗਿਆਨ ਨੇ ਰੀਅਲਿਜ਼ਮ (Realism) ਨੂੰ ਜਨਮ ਦਿੱਤਾ ਹੈ । | ਇਸ ਰੀਅਲਿਜ਼ਮ (Realism) ਦੇ ਯੁਗ ਵਿਚ ਵੀ ਕਿਸੇ ਵਸਤੂ ਨੂੰ ਉਸ ਦੇ ਸਹੀ ਰੂਪ ਵਿਚ, ਯਥਾਰਥ ਰੂਪ ਵਿਚ ਨਾ ਵੇਖ ਕੇ ਆਪਣੇ ਨਿਜੀ ਮਨੋਭਾਵਾਂ ਦੇ ਰੰਗ ਵਿਚ ਰੰਗ ਕੇ ਵੇਖਣਾ ਵਸਤੂ ਦੇ ਸਹੀ ਰੂਪ ਵਿਚ ਚਿੜਿਆ ਜਾਵੇ । ਸਹੀ ਰੂਪ ਦੀ ਅਤੇ ਸਚਾਈ ਦੀ, ਵਿਅੰਜਨਾਂ ਵਿਚ ਹੀ ਸਾਹਿਤ ਦੀ ਮਹੱਤਤਾ ਹੈ । | ਇਹ ਸਾਹਿਤ-ਸਿਧਾਂਤ ਇਕ ਠੋਸ ਸਿਧਾਂਤ ਹੈ । ਯਥਾਰਥਕ ਹੈ, ਮਨੋਵਿਗਿਆਨ ਅਤੇ ਸਮਾਜ-ਸ਼ਾਸਤਰਾਂ ਦੇ ਨੇੜੇ ਹੈ । ਇਸ ਸਿਧਾਂਤ ਨੂੰ ਮੁਖ ਰਖ ਕੇ ਇਹ ਕਹਿਣਾ ਯੋਗ ਹੈ ਕਿ ਪ੍ਰਕ੍ਰਿਤੀ ਦਾ ਸੁਤੰਤ੍ਰ ਚਿਨ ਸਾਹਿਤ ਵਿਚ ਜ਼ਰੂਰੀ ਹੈ । ਕਿਉਂਜੋ ਇਸ ਨਾਲ ਪ੍ਰਕ੍ਰਿਤੀ ਦਾ ਪਿੰਡਾ ਲਿਸ਼ਕ ਕੇ ਸਾਹਮਣੇ ਆਉਂਦਾ ਹੈ । ਪਾਠਕ ਨੂੰ ਉਸ ਦੇ ਸਹੀ ਰੂਪ ਦਾ ਗਿਆਨ ਹੁੰਦਾ ਹੈ । ਪਰ ਇਸ ਦਾ ਅਰਥ ਪ੍ਰਕ੍ਰਿਤੀ ਦੇ ਤੱਤਾਂ ਦਾ ਵਿਵੇਚਨ ਨਹੀਂ ਲੈ ਲੈਣਾ ਚਾਹੀਦਾ ਕਿਉਂਕਿ ਪ੍ਰਕ੍ਰਿਤੀ ਦੇ ਤਤਾ ਦਾ ਵਿਵੇਚਨਾ ਦਰਸ਼ਨ ਅਤੇ ਵਿਗਿਆਨ ਦਾ ਕਰਮ ਹੈ ਅਰ ਪ੍ਰਕ੍ਰਿਤੀ ਦੇ ਤੋਤਾ ਵਿਵੇਚਨ ਤੋਂ ਪ੍ਰਗਟ ਹੋਣ ਵਾਲੇ ਉਸ ਦੇ ਸਤੰਤ ਵਿਵਹਾਰਕ ਰੂਪ ਭਾਵ ਦੀ ਵਿਅੰਜਨਾ ਸਾਹਿਤ ਦਾ ਕਰਮ ਹੈ । ਹਿੰਦੀ ਦੇ ਪ੍ਰਸਿਧ ਸੂਰਗਵਾਸੀ ਆਲੋਚਕ ਰਾਮ ਚੰਦਰ ਸ਼ੁਕਲ ਪ੍ਰਕਿਰਤੀ ਦੇ 88