ਪੰਨਾ:Alochana Magazine April 1962.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੇ ਭਗਤ-ਕਵੀਆਂ ਦੀਆਂ ਰਚਨਾਵਾਂ ਵਿੱਚ ਭਗਤੀ ਦਾ ਉਕਤ ਭਾਵ ਮੁਸਲਮਾਨ ਸੂਫ਼ੀ ਕਵੀਆਂ ਦਾਰਾ ਅਪਨਾਏ ਇਸ਼ਕ ਨਾਲ ਕਿਸੇ ਹੱਦ ਤਕ ਸਾਂਝ ਰਖਦਾ ਹੈ । ਭਗਤ ਜਿਗਿਆਸਾ, ਸਾਧਨਾ, ਅਭਿਆਸ ਅਤੇ ਪ੍ਰਾਪਤੀ ਨਾਲ ਸੰਬੰਧਿਤ ਪੜਾਵਾਂ ਅਤੇ ਅਵਸਥਾਵਾਂ ਦੀ ਵਿਆਖਿਆ ਤੇ ਵਿਸ਼ੇਸ਼ਤਾ ਦਾ ਹੀ ਇੱਕ ਦ੍ਰਿਸ਼ ਹੈ । ਰਾਗ ਰਾਮਕਲੀ ਵਿਚ ਗੁਰੂ ਅਮਰਦਾਸ ਰਚਿਤ ਅਨੰਦ’ ਜਿਗਿਆਸਾ ਜਾਂ ਸਾਧਨਾ ਦੇ ਮੁਕਾਬਲੇ ਤੇ ਪ੍ਰਾਪਤੀ ਦੀ ਅਵਸਥਾ ਵਿੱਚ ਮਗਨ ਮਾਨਵ ਵਿਅਕਤਿਤ ਦਾ ਚਿਤਰ ਹੈ, ਜਿਸ ਨੂੰ ਗਿਆਨ, ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਕ ਸ਼ਬਦਾਵਲੀ ਵਿੱਚ ਬਯਾਨ ਕਰਨ ਦੀ ਥਾਂ ਗੁਰੂਕਵੀ ਨੇ “ਈਰੋਟੀ ਮਿਸਟੀਕਲ ਟੈਕਨੀਕ’’ ਦੀ ਸਹਾਇਤਾ ਨਾਲ ਸਰਦੀ ਰੰਗ ਵਿੱਚ ਪੇਸ਼ ਕੀਤਾ ਹੈ । ਵਾਸਤਵ ਵਿੱਚ ਪ੍ਰਾਣਾਤਮਕ ਵਿਕਾਸ-ਮਾਰਗ ਵਿੱਚ ਉੱਨਤੀ ਦੀ ਉਹ ਅਵਸਥਾ ਜਿਸ ਵਿੱਚ ਸਾਧਕ ਸਾਧਾਰਣ ਮਾਨਵਜੀਵਨ ਉਪਲਬਧ ਮਾਨਸਿਕ ਚੇਤਨਾ ਦਾ ਅਤਿਕ੍ਰਮਣ ਕਰਕੇ ਪਹੁੰਚਦਾ ਹੈ ਕਿ ਉਸਦੀ ਚੇਤਨਾ ਅਤਿ-ਮਾਨਸਿਕ ਬਣ ਕੇ ਵਿਅਕਤਿਤੁ ਦੀਆਂ ਦੇਸ਼-ਕਾਲਸਾਪੇਸ਼ ਹੱਦ-ਬੰਦੀਆਂ ਤੋਂ ਉਚੇਰੀ ਹੋ ਕੇ ਪੂਰਣਤਾ ਪਰਿਪਕਤਾ ਅਤੇ ਸੰਮਤਾ ਦਾ ਈਸ਼ਵਰੀਯ ਸਭਾਵ ਹੁਣ ਕਰ ਲਵੇ ਤਾਂ ਉਸ ਨੂੰ ਹਰੀ ਜਾਂ ਪ੍ਰਾਪਤੀ ਜਾਂ “ਯਾਫ਼ਤ) ਜਾਂ “ਪਾਣਾਤਮਕ ਮਿਅਰਾਜ ਦਾ ਨਾਮ ਦਿੱਤਾ ਜਾਂਦਾ ਹੈ । ਮਾਨਵ-ਵਿਅਕਵਿਤੁ ਦੇ ਵਿਕਾਸ ਵਿੱਚ, ਤੇ ਉਸ ਵਿਕਸ ਦੇ ਪ੍ਰਾਣਵੰਤ ਰੂਪ ਗ੍ਰਹਣ ਕਰਨ ਵਿੱਚ ‘ਮਿਅਰਾਜ’ ਦਾ ਖਾਸ ਮਹਤ ਹੈ । ਇਹ ਇੱਕ ਐਸਾ ਸਿੱਧਾਂਤ-ਪੱਖ ਹੈ ਜਿਥੇ ਅਦੈਤ, ਵਸ਼ਿਸ਼ਟ ਅਤ ਅਤੇ ਮੁਸਲਮਾਨ ਸੂਫੀਆਂ ਵਿੱਚ ਕ੍ਰਿਤ “ਫਨਾ ਬਕਾ’’ ਵਾਲੇ ਅਕੀਦੇ ਦੀਆਂ ਹੱਦਾਂ ਆਪਸ ਵਿਚ ਮਿਲਦੀਆਂ ਪ੍ਰਤੀਤ ਹੁੰਦੀਆਂ ਹਨ । ਮਾਨਵ-ਵਿਅਕਤਿਤੁ ਨਿਰਪੇਕਸ਼ ਵਿਅਕਤਿਤ ਵਿਚ ਵਿਲੀਨ ਹੋ ਕੇ ਆਪਣੇ ਹਤ ਨੂੰ ਕਾਇਮ ਰੱਖਦਾ ਹੈ : ਇਹ ਭੀ ਮੰਨਿਆ ਜਾਂਦਾ ਹੈ ਕਿ ਮਾਨਵ ਵਿਆਕਤਿਤੁ ਨਿਰਪੇਕਸ਼ ਵਿਅਕਤਿਤ ਵਿੱਚ ਵਿਲੀਨ ਹੈ ਕਿ ਉਸੇ ਤਰ੍ਹਾਂ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਜਿਵੇਂ ਪਾਣੀ ਦਾ ਕਤਰਾ ਸਮੁੰਦਰ ਨਾਲ ਮਿਲਕੇ ਆਪਣੀ ਹਸਤੀ ਨੂੰ ਸਮੁੰਦਰ ਦੀ ਵਿਰਾਟਤਾ। ਵਿੱਚ ਹੀ ਤਬਦੀਲ ਕਰ ਲੈਂਦਾ ਹੈ । ਭਗਤੀ ਦਰਸ਼ਨ ਅਤੇ ਸੂਫ਼ੀ ਸਿੱਧਾਂਤ ਵਿੱਚ ਮਾਨਵ-ਵਿਅਕਤਿਤ ਦੀ ਪਰਿਪਕਵਤਾ ਦੇ ਦ੍ਰਿਸ਼ਟਿਕੋਣ ਤੋਂ ਉਹ ਅਵਸਥਾ ਉਜਲ ਮੰਨੀ ਜਾਂਦੀ ਹੈ ਜਿਸ ਵਿੱਚ ਮਾਨਵ-ਵਅਕਤਿਤੁ ਨਿਰਪੇਕਸ਼ਤ 1 ਵਿੱਚ ਵਿਚਰ ਕੇ ਆਪਣੇ ਸੂਤ ਨੂੰ ਕਾਇਮ ਰਖੇ । ਜਿਸ ਪ੍ਰਤੀ-ਅਵਸਥਾ ਦਾ ਆਨੰਦਮਈ ਵਰਣਨ ਗੁਰੂ ਅਮਰਦਾਸ ਜੀ ਨੇ ਇਸ ਰਚਨਾ ਵਿੱਚ ਕੀਤਾ ਹੈ, ਉਹ ਪਰਾਤਪਰਤਾ ਦੀ ਪ੍ਰਾਪਤੀ ਦੇ ਨਾਲ ਨਾਲ ਸਾਧਕ ਦੇ ਵਿਅਕਤਿਤ