ਪੰਨਾ:Alochana Magazine April 1962.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਮਨੋਦਸ਼ਾ ਨਾਲ ਤਾਬੀਰ ਕੀਤਾ ਹੈ ਜੋ ਉਸ ਨੂੰ ਮਨਇੱਛਤ ਅਤੇ ਚਿਰਵਛਤ ਵਰ ਦੇ ਮਿਲਣ ਤੇ ਪ੍ਰਾਪਤ ਹੁੰਦੀ ਹੈ । ਪਹਿਲੀ ਪਉੜੀ ਵਿੱਚ ਇਹ ਪੰਗਤੀਆਂ ਪ੍ਰਸੰਨਤਾ ਦੀ ਮਿਅਰਾਜੀ ਪ੍ਰਕ੍ਰਿਤੀ’’ ਨੂੰ ਉਘਾੜਦੀਆਂ ਹਨ । ਅਨੰਦੁ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਇਆ ਸਤਿਗੁਰ ਤੇ ਪਾਇਆ ਸਹਜ ਸੇਤੀ ਮਨਿ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ । ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੈ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਪ੍ਰਾਪਤੀ ਅਵਸਥਾ ਵਿੱਚ ਆਨੰਦ ਅਤੇ ਅਹਲਾਦ ਦੀ ਉੱਦਾਤ ਸੂਖਮਤਾ ਮਾਨਵ ਮਸਤਸ਼ਕ ਅਤੇ ਕਲਪਨਾ ਦੀਆਂ ਸਿਰਜਨਾਤਮਕ ਸ਼ਕਤੀਆਂ ਨੂੰ ਟੁੰਬ ਜਗਾਉਂਦੀ ਹੈ ਅਤੇ ਸਾਧਕ ਆਨੰਦ ਅਤੇ ਉੱਲਾਸ ਦੇ ਉਸ ਸਮੇਂ ਨੂੰ ਆਦਰਸ਼ ਰੂਪ-ਰੇਖਾ ਵਿੱਚ ਅਨੁਭਵ ਕਰਦਾ ਹੈ ਅਤੇ ਆਦਰ-ਕ੍ਰਿਤ ਰੂਪ ਵਿੱਚ ਅੰਕਿਤ ਕਰਦਾ ਹੈ : ਆਪਣੇ ਆਪ ਉੱਤੇ ਉਸ ਆਦਰਸ਼ ਰੂਪ ਪ੍ਰਤੀ ਪ੍ਰੇਮ-ਭਰਪੂਰ ਅਤੇ ਭਗਤੀ ਤ ਲਗਨ ਦਾ ਫਰਜ਼ ਲਾਗੂ ਕਰਦਾ ਹੈ ! ਏ ਮਨਾ ਮੇਰਿਆ ਤੂ ਸਦਾ ਰਹੁ ਹਰਿ ਨਾਲੇ ਪੇਮ-ਮਾਰਗੀ ਸਾਧਕ ਆਪਣੇ ਪ੍ਰੇਮ-ਉਦਗਾਰ ਦੇ ਕੱਦ ਨੂੰ ਸਰਵ-ਉਤ ਕ੍ਰਿਸ਼ਟ ਅਤੇ ਪਰਮ-ਉਜੂਲ ਪ੍ਰਤੀਤ ਕਰਦਾ ਹੈ । ਰਤੀ ਨਾਲ ਸੰਬੰਧਤ ਮਨੇਤਰੰਗਾਂ ਦਾ ਧਰਮ ਆਲੰਬਨ ਦਾ ਈਸ਼ਵਰਕਰਣ ਭੀ ਹੁੰਦਾ ਹੈ । ਈਸ਼ਵਰੀਯਤਾ ਦਾ ਭਾਵ ਸਤ, ਸਹਜ ਅਤੇ ਸੰਤਾਂ ਦੀ ਨਿਰਪੇਕਸ਼ਤਾ ਹੈ । ਉਸ ਨਾਲ ਤਦਾਤਮਤਾ ਉਸੇ ਪ੍ਰਕਾਰ ਦੀ ਨਿਰਪੇਕਸ਼ਤਾ ਨੂੰ ਸੰਭਵ ਬਣਾਉਣ ਦਾ ਵਸੀਲਾ ਸਾਬਿਤ ਹੋ ਸਕਦੀ ਹੈ । ਸਾਧਾਰਣ ਜੀਵਨ ਵਿੱਚ ਪਾਰਥਿਵ ਪ੍ਰੇਮ-ਵਿਆਪਾਰ ਵਿੱਚ ਆਸ਼ਿਕ ਅਤੇ ਮਾਸ਼ੂਕ ਵਿਚਕਾਰ ਮਾਨਸਿਕ ਅਭੇਦਤਾ ਪ੍ਰੇਮ-ਸਫਲਤਾ ਦਾ ਚਿੰਨ੍ਹ ਮੰਨੀ ਜਾਂਦੀ ਹੈ । ਅਤੇ ਹਕੀਕੀ ਇਸ਼ਕ ਦੇ ਮੰਡਲ ਵਿੱਚ ਜਿਥੇ ਸੰਜੋਗ ਅਤੇ ਸਾਕਸ਼ਾਤ ਦੇ ਸਾਰੇ ਵਿਆਪਾਰ ਸੂਖਮ ਅਤੇ ਚੇਤਨਾਤਮਕ ਹੀ ਹੁੰਦੇ ਹਨ, ਇਹ ਅਭੇਦਤਾ ਜ਼ਿਆਦਾ ਪੂਰਣ ਅਤੇ ਜ਼ਿਆਦਾ ਪ੍ਰਣਵੰਤ ਹੁੰਦੀ ਹੈ । ਪ੍ਰੇਮ-ਯੋਗ ਅਨੁਸਾਰ ਅਧਿਆਤਮਕ ਪਿੜ ਵਿੱਚ ਅਤੇ ਹਕੀਕੀ ਦਾਇਰੇ ਵਿੱਚ ਖਿਆਲ, ਸਿਮਰਨ ਅਤੇ ਗੁਣ ਵਰਣਨ ਆਦ ਮਨੋ-ਮਿਲਨ ਦੇ ਦੂਜੇ ਸ਼ਬਦਾਂ ਵਿੱਚ ਵਿਸਾਲ-ਕੁਲਬੀ ਦੇ ਚਿੰਨ ਹਨ । ਧਿਆਨ, ਸਿਮਰਨ ਅਤੇ ਗੁਣ-ਚਿੰਤਨ ਆਪਣੇ ਆਪ ਵਿੱਚ ਕਾਲਪਨਿਕ