ਪੰਨਾ:Alochana Magazine August 1960.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਾਝਹੁੰ ਲਗੇ ਇਸ਼ਕ ਦੇ, ਕੋਇ ਨ ਪਵਹਿ ਕਬੂਲ ਇਸ਼ਕ ਲਗਾਈਐ ਰੱਬ ਸੇ, ਜ਼ਾਹਰ ਥੀਏ ਰਸੂਲ । ਇਸ ਗੋਸ਼ਟੀ ਦੀ ਦੀ ਬੋਲੀ ਖਾਸ ਧਿਆਨ ਦੀ ਮੁਥਾਜ ਹੈ । ਇਸ ਵਿਚ ਫਾਰਸੀ ਅੰਸ਼ ਕਾਫੀ ਮਿਲਦਾ ਹੈ । ਇਸਲਾਮ ਦੀ ਚਰਚਾ ਹੋਣ ਕਰ ਕੇ ਐਸਾ ਹੋਣਾ ਜ਼ਰੂਰੀ ਵੀ ਸੀ, ਪਰ ਸਿਆਣੇ ਲੇਖਕ ਨੇ ਇਸ ਸੰਵਾਦ ਦੇ ਵਾਤਾਵਰਣ ਨੂੰ ਬੰਨ੍ਹਣ ਲਈ ਵੀ ਅਜੇਹਾ ਜਾਣ ਬੁਝ ਕੇ ਕੀਤਾ ਹੈ । ਹਾਜ਼ਰਨਾਮਾ, ਨਸੀਹਤਨਾਮਾ ਆਦਿ ਰਚਨਾਵਾਂ ਵੀ ਇਸੇ ਵਿਚ ਆਉਂਦੀਆਂ ਹਨ | | ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੀਆਂ ਨਿਰੰਕਾਰ ਨਾਲ ਗੋਸ਼ਟ, ਜਨਕ ਨਾਲ ਗੋਸ਼ਟਿ, ਕਲਜੁਗ ਨਾਲ ਗੋਸ਼ਟਿ, ਬੁੱਢਣ ਨਾਲ ਗੋਸ਼ਟਿ, ਕਾਰੂੰ ਨਾਲ ਗੋਸ਼ਟਿ, ਅਜਿਤੇ ਰੰਧਾਵੇ ਨਾਲ ਗੋਸ਼ਟਿ, ਵਗੈਰਾ ਕਈ ਗੋਸ਼ਟਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਕਈ ਕਲਪਤ ਹਨ ਤੇ ਕਈ ਇਤਿਹਾਸਕ । ਪਰ ਇਨ੍ਹਾਂ ਗੋਸ਼ਟਾਂ ਵਿਚ , ਤਰਕਵਾਦੀ ਪੱਖ ਪ੍ਰਧਾਨ ਰੂਪ ਵਿਚ ਨਹੀਂ ਮਿਲਦਾ, ਜੋ ਕਿ ਗੋਸ਼ਟਾਂ ਦਾ ਵਿਸ਼ੇਸ਼ । " ਲਛਣ ਹੈ । ਇਥੇ ਕੇਵਲ ਗੱਲ ਬਾਤ ਜਾਂ ਵਾਰਤਾਲਾਪ ਨੂੰ ਹੀ ਗੋਸ਼ਟਿ ਦਾ ਨਾਂ ਦੇ ਖੇ ਦਿੱਤਾ ਗਇਆ ਹੈ । ਪ੍ਰਿਥੀਚੰਦ ਦੇ ਪੁਤਰ ਬਾਬਾ ਮੇਹਰਵਾਨ ਦੀਆਂ ਗੋਸ਼ਟਾਂ ਵੀ ਇਸੇ ਪ੍ਰਕਾਰ ਹਨ, ਪ੍ਰੰਤੂ ਬੋਲੀ ਦੇ ਨੁਕਤੇ ਤੋਂ ਇਹ ਚੀਜ਼ਾਂ ਸਾਡੀ ਪ੍ਰਾਚੀਨ ਵਾਰਤਕ ਦਾ ਬੜਾ ਵਧੀਆ ਨਮੂਨਾ ਹਨ । ਤੇ ਇਨ੍ਹਾਂ ਤੋਂ ਇਹ ਅਸਲੀਅਤ ਵੀ ਪ੍ਰਗਟ ਹੁੰਦੀ ਹੈ ਕਿ ਸਾਡੇ ਪੁਰਾਣੇ ਕਵਿਤਾ ਸਾਹਿਤ ਵਾਂਗ ਵਾਰਤਕ ਸਾਹਿਤ ਉਤੇ ਵੀ ਸੰਤ-ਭਾਸ਼ਾ ਦਾ ਤਕੜਾ ਪ੍ਰਭਾਵ ਪੈਂਦਾ ਰਹਿਆ ਹੈ । (੩). ਹਣ ਤਕ ਅਸੀਂ ਵੇਖਿਆ ਹੈ ਕਿ ਵਧੇਰੇ ਗੋਸ਼ਟਾਂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦੁਆਲੇ ਹੀ ਘੁੰਮਦੀਆਂ ਹਨ । ਇਸ ਦਾ ਮਤਲਬ ਇਹ ਨਹੀਂ ਕਿ ਹੋਰ ਗੋਸ਼ਟਾਂ ਲਿਖੀਆਂ ਨਹੀਂ ਗਈਆਂ ਇਸ ਤੋਂ ਇਲਾਵਾ ਹੋਰ ਬਜ਼ੁਰਗਾਂ ਦੀਆਂ ਗੋਸ਼ਟ ਵੀ ਸਾਹਿਤ ਵਿਚ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਬਾਬੇ ਲਾਲ ਦੀ ਦਾਰਾ ਸ਼ਕੋਹ ਨਾਲ ਹੋਈ ਗੋਸ਼ਟੀ ਸਾਡਾ ਧਿਆਨ ਮੰਗਦੀ ਹੈ । ਇਸ ਵਿਚ ਦਾਰਾ ਸ਼ਕੋਹ ਨੇ, ਜੋ ਸੰਤਾਂ ਫਰੀ ਨਾਲ ਸਨੇਹ ਰਖਦਾ ਸੀ, ਕੁਝ ਪ੍ਰਸ਼ਨ ਪੁੱਛੇ ਹਨ ਤੇ ਬਾਬਾ ਲਾਲ ਨੇ ਉਨਾਂ ਦੇ ਉੱਤਰ ਦਿਤੇ ਹਨ । ਕਿਤੇ ਕਿਤੇ ਇਹ ਉੱਤਰ ਬੜੇ ਢੁਕਵੇਂ ਤੇ ਫਕੀਰੀ ਰੰਗ ਵਾਲੇ ਹਨ । ਵੰਨਗੀ ਲਈ ਅਸੀਂ ਕੁਝ ਸਵਾਲ-ਜਵਾਬ ਆਪ ਨੂੰ ਸੁਣਾਉਣਾ ਚਾਹੁੰਦੇ ਹਾਂ : ੪੭