ਪੰਨਾ:Alochana Magazine August 1964.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਬੈਠਕ ਵਿੱਚ ਇਕ ਕਵਿਤਾ ਲਿਖ ਲੈਂਦਾ ਹਾਂ । ਖੁਲੀ ਕਵਿਤਾ ਹੋਣ ਨਾਲ ਲਿਖਣੀ ਸੌਖੀ ਤੇ ਨਹੀਂ ਹੋ ਜਾਂਦੀ, ਜਿਵੇਂ ਕਿ ਲੋਕਾਂ ਦਾ ਖ਼ਿਆਲ ਹੈ । ਇਕ. ਛੋਟੀ ਕਵਿਤਾ ਲਿਖਦਿਆਂ ਮੈਂ ਦੋ ਜਾਂ ਤਿੰਨ ਘੰਟੇ ਲਾਂਦਾ ਹਾਂ । ਤੇ ਇਹ ਕਵਿਤਾਵਾਂ ਵੀਹ ਜਾਂ ਤਹ ਸਤਰਾਂ ਤੋਂ ਵਧ ਨਹੀਂ ਹੁੰਦੀਆਂ । ਜੁਆਨੀ ਵਿੱਚ ਲਿਖੀਆਂ ਕਵਿਤਾਵਾਂ ਲੰਮੀਆਂ ਸਨ ਪਰ ਸਮਾਂ ਉਹ ਵੀ ਖਾਂਦੀਆਂ ਸਨ । ਮੈਂ ਕਵਿਤਾ ਉਤੇ ਮਿਹਨਤ ਕਰਦਾ ਹਾਂ, ਨਾਵਲ ਨਾਲੋਂ ਕਿਤੇ ਵਧੇਰੇ । ਉਚੀ ਉਚੀ ਤੇ ਬਾਰ ਬਾਰ ਪੜ੍ਹਦਾ ਹਾਂ । ਸ਼ਬਦ ਵਧਾਂਦਾ ਜਾਂ ਘਟਾਂਦਾ ਹਾਂ । ਜਦ ਤਕ ਇਹਨਾਂ ਵਿੱਚ ਸੰਗੀਤ ਨਹੀਂ ਉਪਜ ਆਉਂਦਾ । ਮੈਂ ਸਫ਼ਰਨਾਮੇ ਵੀ ਲਿਖੇ ਹਨ। ਮੈਂ ਜਿਸ ਦੇਸ਼ ਦੀ ਯਾਤਰਾ ਲਈ ਜਾਣਾ ਹੁੰਦਾ ਹੈ, ਪਹਿਲਾਂ ਉਹਦੇ ਬਾਰੇ ਬਹੁਤ ਕੁਝ ਪੜ੍ਹਦਾ ਹਾਂ । ਭਾਵੇਂ ਅਜਕਲ ਹਰ ਵਾਰੀ ਇਹ ਮੁਮਕਿਨ ਨਹੀਂ ਹੁੰਦਾ, ਕਿਉਂਕਿ ਮੈਨੂੰ ਅਚਾਨਕ ਹੀ ਕਿਧਰੇ ਨਾ ਕਿਧਰੇ ਜਾਣਾ ਪੈ ਜਾਂਦਾ ਹੈ । | ਖ਼ੈਰ, ਹੁਣ ਤਕ ਬਹੁਤਸਾਰੀ ਦੁਨੀਆਂ ਦੇਖ ਚੁਕਣ ਕਾਰਨ ਕਾਫ਼ੀ ਦੇਸ਼ਾਂ ਬਾਰੇ ਮੈਨੂੰ ਲੋੜੀਂਦੀ ਜਾਣਕਾਰੀ ਹਾਸਲ ਹੈ । ਇਸ ਤੋਂ ਇਲਾਵਾ ਮੈਨੂੰ ਅਪਣੇ ਰੋਜ਼ਾਨਾ ਜੀਵਨ ਵਿੱਚ ਵਖ ਵਖ ਦੇਸ਼ਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ । ਸਫਰਨਾਮਾ ਲਿਖਣ ਸਮੇਂ ਅਜੇਹਾ ਗਿਆਨ ਸਹਾਈ ਸਾਬਤ ਹੁੰਦਾ ਹੈ। ਸਫ਼ਰ ਕਰਦੇ ਸਮੇਂ ਮੈਂ ਰੋਜ਼ ਬ ਰੋਜ਼ ਆਪਣੇ ਪ੍ਰਭਾਵ ਡਾਇਰੀ ਵਿੱਚ ਅੰਕਤ ਕਰਦਾ ਰਹਿੰਦਾ ਹਾਂ ਤੇ ਪਿਛੋਂ ਸਮੇਂ ਸਿਰ ਇਹਨਾਂ ਨੋਟਾਂ ਦੇ ਸਹਾਰੇ ਸਫ਼ਰਨਾਮਾ ਲਿਖਦਾ ਹਾਂ । ਮੈਂ ਲੇਖ ਵੀ ਲਿਖੇ ਹਨ, ਅਲੋਚਕ, ਹੋਲੇ ਤੇ ਵਖ ਵਖ ਵਿਸ਼ਿਆਂ ਉਤੇ ( 1939 ਤੋਂ ਲੈ ਕੇ ਅਜ ਤਕ ਲਿਖਦਾ ਆਇਆ ਹਾਂ । ਕੁਝ ਵਿਚਾਰ ਸਿਰਫ਼ ਇਸੇ ਰੂਪ ਵਿੱਚ ਹੀ ਢਾਲੇ ਜਾ ਸਕਦੇ ਹਨ । ਵਖ ਵਖ ਵਿਸ਼ਿਆਂ ਉਤੇ ਲੇਖ ਲਿਖਣਾ ਲੇਖਕ ਲਈ ਜ਼ਰੂਰੀ ਹੈ ਤੇ ਸਾਰੇ ਲੇਖਕਾਂ ਨੂੰ ਇਹ ਕੰਮ ਕਿਸੇ ਨਾ ਕਿਸੇ ਵੇਲੇ ਕਰਨਾ ਪੈਂਦਾ ਹੈ, ਜਿਵੇਂ ਹਥਲਾ ਲੇਖ । ਹਲਕੇ ਲੇਖ ਤਾਂ ਕਵਿਤਾ ਤੇ ਨਾਵਲ ਵਾਂਗ ਹੀ ਮੈਨੂੰ ਉਤਰਦੇ ਹਨ । ਮਨ ਦੀ ਬੇਚੈਨੀ, ਜਿਹੜੀ ਅਜੇਹੇ ਭਟਕਦੇ ਵਿਚਾਰਾਂ ਤੇ ਖਿਆਲਾਂ ਵਿੱਚ ਉਤਪੰਨ ਹੁੰਦੀ ਹੈ, ਦਰ ਕਰਨ ਲਈ ਮੈਨੂੰ ਇਹ ਲੇਖ ਲਿਖਣੇ ਹੀ ਪੈਂਦੇ ਹਨ । ਇਕ ਬੈਠਕ ਵਿੱਚ ਮੈਂ ਇਕ ਲੇਖ ਮੁਕਾ ਲੈਂਦਾ ਹਾਂ । ਮੈਂ ਕਿਵੇਂ ਲਿਖਣਾ ਜਾਰੀ ਰੱਖਣਾ ਚਾਹੁੰਦਾ ਹਾਂ ਮੈਨੂੰ ਆਪਣੀ ਕਲਾ ਬਾਰੇ ਐਨਾ ਗਿਆਨ ਜ਼ਰੂਰ ਹੈ ਕਿ ਇਹ ਪੂਰਨ ਨਹੀਂ, ਕਿ eਤਮ, ਅਜੇ ਉਪਜਣਾ ਹੈ । ਸ਼ਾਹਕਾਰ ਅਜੇ ਲਿਖਿਆ ਜਾਣਾ ਹੈ । ਮੈਂ ਨਾਵਲ ਲਿਖਦਾ ਹਾਂ ਤੇ ਅਜੇ ਇਸ ਨੂੰ ਦੂਜੀ ਵਾਰੀ ਪੜ੍ਹ ਹੀ ਰਿਹਾ ਹੁੰਦਾ ਹਾਂ ਕਿ ਇਸ ਤੋਂ ਉਕਤਾ ਜਾਂਦਾ ਹਾਂ ।