। ਇਹ ਸੁਆਲ ਮੈਂ ਆਪਣੇ ਆਪ ਕੋਲੋਂ ਪੁਛਦਾ ਹਾਂ । ਅਜ ਨਹੀਂ ਵਰਿਆਂ ਤੋਂ ਪੁਛਦਾ ਆਇਆ ਹਾਂ । ਬਚਪਨ ਵਿਚ ਹੀ ਮੈਂ ਡਾਇਰੀ ਲਿਖਣ ਲਗ ਪਿਆ । ਕਿਉਂ, ਇਹ ਵੀ ਇਕ ਸੁਆਲ ਹੈ : ਕੁਝ ਵਰਿਆਂ ਦੇ ਰੀਕਾਰਡ ਪਾਕਿਸਤਾਨ ਰਹਿ ਗਏ ਹਨ । ਕੁਝ ਵਰਿਆਂ ਦੇ ਕੋਲ ਹਨ । ਜਦੋਂ ਵੀ ਕਦੀ ਕੋਈ ਡਾਇਰੀ ਫੋਲਾਂ ਇਹ ਸੁਆਲ ਹਰ ਦੂਜੇ ਚੌਥੇ ਮਹੀਨੇ ਦੇਹਰਾਇਆ ਗਿਆ ਹੈ । | ਮੈਂ ਪਛਦਾ ਰਿਹਾ ਹਾਂ ਆਪਣੇ ਆਪ ਕੋਲੋਂ ਕਿ ਮੈਂ ਕਿਉਂ ਪੜ੍ਹਦਾ ਤੇ ਲਿਖਦਾ ਹਾਂ । ਕਿਉਂ ਅਨੇਕ ਹੋਰ ਅਫ਼ਸਰਾਂ ਵਾਂਗ ਨਹੀਂ ਜਾਂਦਾ । ਕਿਉਂ ਮੈਨੂੰ ਚੈਨ ਨਹੀਂ, ਟਿਕਾਂ ਨਹੀਂ,ਤੀ ਨਹੀਂ। ਕਿਉਂ ਰਾਤ ਰਾਤ ਭਰ ਜਾਗਣਾ ਤੇ ਸਵੇਰੇ ਉਠ ਕੇ ਬਾਕੀਆਂ ਜਿਨਾਂ ਹੀ ਕੰਮ ਕਰਨਾ । ਕਿਉਂ. ਦਫ਼ਤਰ ਦਾ ਕੰਮ ਵੀ ਜਾਨ ਹੂਲ ਕੇ ਕਰਨਾ । ਸਰਕਾਰੀ ਕੰਮ ਨਿੱਜੀ ਜਾਨਣਾ । ਬੇਸ਼ਕ ਥੋੜੀ ਜਾਨ ਮਾਰਿਆਂ ਵੀ ਨਿਰਬਾਹ ਹੋ ਸਕਦਾ ਹੈ । ਕਿਉਂ ਇਹ ਅਹਿਸਾਸ ਕਿ ਜ਼ਿੰਦਗੀ ਮੁਕ ਰਹੀ ਹੈ ਤੇ ਮੈਂ ਅਜੇ ਕੁਝ ਨਬੇੜ ਨਹੀਂ ਸਕਿਆ। ਕਿਉਂ ਦਿਨੋ ਦਿਨ ਮਿਹਨਤ ਘਟ ਕਰਨ ਦੀ ਥਾਂ, ਹੋਰ ਕਰਨੀ ! ਕਈ ਸੁਖ ਵਾਰਨੇ; ਕਈ ਕੁਰਬਾਨੀਆਂ ਦੇਣੀਆਂ ? ਇਹੋ ਜਿਹੇ ਸਵਾਲ ਮੈਂ ਪਿਛਲੇ ਅਨੇਕ ਸਾਲਾਂ ਵਿਚ ਪ੍ਰਛਦਾ ਆਇਆਂ ਹਾਂ । ਕਦੀ ਕਦੀ ਮੈਂ ਬੜਾ ਖਿਝ ਜਾਂਦਾ ਹਾਂ । ਆਪਣੇ ਆਪ ਨੂੰ ਕੋਸਦਾ ਹਾਂ । ਪ੍ਰਣ ਕਰਦਾ ਹਾਂ ਕਿ ਮੈਂ ਹੁਣ ਅਗੇ ਤੋਂ ਨਹੀਂ ਪੜ੍ਹਨਾ; ਨਹੀਂ ਲਿਖਣਾ । ਪਰ ਇਹ ਪ੍ਰਣ ਕਦੀ ਨਹੀਂ ਨਿਭਦਾ, ਜਿਸ ਵਾਸ਼ਤੇ ਕਦੀ ਪ੍ਰਣ ਨਹੀਂ ਕੀਤਾ, ਉਹ ਪ੍ਰਣ ਦਾ ਪ੍ਰਣ ਬਣ ਕੇ ਚੰਬੜੀ ਹੈ । ਮੈਂ ਆਪਣੀ ਪਹਿਲੀ ਕਵਿਤਾ ਦਸ ਸਾਲ ਦੀ ਉਮਰ ਵਿਚ ਲਿਖੀ ਸੀ । ਦਸਵੀਂ ਜਮਾਤ ਤਕ ਕਵਿਤਾਵਾਂ ਲਿਖਦਾ ਆਇਆ । ਗੁਰਦਵਾਰਿਆਂ ਵਿਚ ਹੁੰਦੇ ਕਵੀ ਦਰਬਾਰਾਂ ਉਤੇ ਪੜਦਾ ਆਇਆ | 'ਅਕਾਲੀ' ਅਖਬਾਰ ਵਿਚ ਸਿਖੰਦੜਾਂ ਦੀਆਂ ਕਵਿਤਾਵਾਂ ਕਿਸੇ ਦਿਤੇ ਤਰਾ ਮਿਸਰੇ ਉਤੇ ਛਪਦੀਆਂ ਸਨ । ਮੈਂ ਲਿਖਦਾ ਤੇ ਛਪਵਾਂਦਾ ਆਇਆ । ਨਾਵਾਂ ਜਮਾਤ ਵਿਚ ਸਰਦਾਰ ਗੰਗਾ ਸਿੰਘ ਕੌਮੀ ਤੇ ਸਰਦਾਰ ਗੁਰਦਿਤ ਸਿੰਘ ਕੁੰਦਨ ਨੂੰ ਉਸਤਾਦ ਮੰਨਿਆ । ਕਵਿਤਾਵਾਂ ਠੀਕ ਕਰਾਈਆਂ । ਸ਼ਾਇਦ ਓਦੋਂ ਇਹ ਸ਼ੌਕ ਸੀ । ਹੋਰ ਵੀ ਕਈ ਮੁੰਡੇ ਲਿਖਦੇ ਸਨ । ਜਤ ਵਿਚ ਅਸੀਂ ਕੋਈ ਬਾਰਾਂ ਤੇਰਾਂ ਅਜਿਹੇ ਸਿਰ-ਫਿਰੇ ਹੋਵਾਂਗੇ । ਸਮਾਂ ਪਾ ਕੇ ਉਹਨਾਂ ਖਬਰ ਉਤਰ ਗਿਆ । ਮੈਨੂੰ ਚੰਬੜਿਆ ਜਿੰਨ ਨਹੀਂ ਉਤਰਿਆ । | ਇਹ ਸ਼ੋਕ ਸੀ ਸ਼ਾਇਦ, ਸ਼ਾਇਦ ਕਿਸੇ ਬਰਤਰੀ ਦਾ ਖਿਆਲ ਸੀ । ਅਨ ਸਾਲ ਦੀ ਉਮਰ ਵਿਚ ਪਿਤਾ ਜੀ ਗੁਜ਼ਰ ਗਏ ਸਨ । ਅਸੀਂ ਅਮੀਰ ਗਰੀਬ ਹੋ ਗਏ ਸਾਂ । ਕਈ ਮਾਇਕ ਔਕੜਾਂ ਪੇਸ਼ ਆਈਆਂ । ਪੜ੍ਹਨ ਜੋਗੀਆਂ ਕਿਤਾਬਾਂ ਨਾ; ਲਿਖਣ ਜੋਗੀਆਂ ਕਾਪੀਆਂ ੧੭
ਪੰਨਾ:Alochana Magazine August 1964.pdf/19
ਦਿੱਖ