ਪੰਨਾ:Alochana Magazine August 1964.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ੋਰਦਾਰ ਢੰਗ ਨਾਲ ਆਪਣੇ ਕਰਮ ਦੀ ਪ੍ਰੋੜਤਾ ਕਰੇ । ਇਥੇ ਰੋ ਕੇ ਜਾਂ ਭਾਵਿਕ ਢੰਗ ਨਾਲ ਦਲੀਲਾਂ ਦੇਣ ਨਾਲ ਉਸਦਾ ਚਲਨ ਨਹੀਂ ਜਚਦਾ । ਇਹੋ ਹਾਲ ਚੰਦਰਮਾ ਦਾ ਹੈ । ਉਹ ਵੀ ਆਪਣੇ ਭਰਾ ਵਾਂਗ ਸਿਰਫ਼ ਨਵੇਂ ਲਿਬਾਸ ਪਾਕੇ ਅਤੇ ਭਰਾ ਦੀ ਕਮਪੂਰਤੀ ਲਈ ਅਹਿੱਲਿਆ ਨੂੰ ਤਿਆਰ ਕਰਨ ਵਿਚ ਹੀ ਆਪਣੇ ਆਪ ਨੂੰ ਮੌਡਰਨ ਸਮਝਦੀ ਹੈ ਅਜਿਹਾ ਕਦਮ ਕੁਝ ਕੁ ਪੁਰਾਤਨ ਸਮਾਜ ਨਾਲੋਂ ਵਭਿੰਨ ਹੈ, ਪਰ ਇਹ ਅਗਾਂਹਵਧੂ ਪੁਣਾ ਉਸਦੇ ਜੀਵਨ ਵਿਚ ਰਚ ਨਹੀਂ ਸਕਿਆ । ਇਸੇ ਲਈ ਚੌਥੇ ਐਕਟ ਦੀ ਦੂਜੀ ਝਾਕੀ ਦੇ ਅੰਤ ਵਿਚ ਜਦ ਗੌਤਮ ਕਰੋਪ ਹੋਕੇ, ਉਸਨੂੰ ਦੁਰਕਾਰਦਾ ਹੈ “ਸ਼ੈਤਾਨ ਦੀਏ ਪੁਤਲੀਏ, ਜਾ ਮੇਰੀਆਂ ਅੱਖਾਂ ਤੋਂ ਉਹਲੇ ਹੋ ਜਾਤਾਂ ਉਹ ਬਤੌਰ ਬੱਲ ਦੇ ਨਠ ਜਾਂਦਾ ਹੈ । ਇਸਦਾ ਮਤਲਬ ਹੈ ਕਿ ਜੋ ਕੁਝ ਉਹ ਕਰਦੀ ਹੈ, ਉਸਨੂੰ ਪੂਰੀ ਤਰ੍ਹਾਂ ਸਮਝਦੀ ਨਹੀਂ । ਇਸੇ ਕਰਕੇ ਉਹ ਆਪਣੀ ਅੰਦਰਲੀ ਵਿਰੋਧਤਾਈ ਕਰਕੇ ਅਜਿਹੇ ਸੰਕਟ ਵਿਚੋਂ ਬਾਹਰ ਨਿਕਲਣ ਦਾ ਰਾਹ ਵਿਖਾਣ ਤੋਂ ਅਸਮਝ ਹੈ । ਉਸਦਾ ਸਮਾਜਕ ਤੌਰ ਤੇ ਪੁਰਾਣੇ ਪ੍ਰਬੰਧ ਤੇ ਮਨੁੱਖੀ ਰਿਸ਼ਤੇ ਨਾਲ ਬ੩ ਹੋਣ ਕਰਕੇ ਨਵੀਆਂ ਲਿਬਾਸਾਂ ਤੇ ਭਾਈਚਾਰਕ ਖੁਲ ਦੇ ਬਾਵਜੂਦ ਉਹ ਜਾਗੀਰਦਾਰੀ ਸਮਾਜ ਦੀ ਇਸਤੀ ਦਾ ਮਾਂਜਿਆ ਰੂਪ ਹੈ । ਜੇ ਅਹਿੱਲਿਆਂ ਪੈਰ ਦੀ ਜੁੱਤੀ ਹੈ ਤਾਂ ਚੰਦਰਮਾ ਪਾਲਿਸ਼ ਕੀਤੀ ਹੋਈ ਗੁਰਗਾਬੀ ਹੀ ਹੈ । ਇਨਾਂ ਦੋਹਾਂ ਵਿਚ ਕੋਈ ਬਹੁਤਾ ਅੰਤਰ ਨਹੀਂ । | ਸੋ ਨਾਟਕ ਦੇ ਇਨ੍ਹਾਂ ਚਾਰਾਂ ਪਾਤਰਾਂ ਦੇ ਅਧਿਐਨ ਤੋਂ ਬਾਅਦ ਜੋ ਇਕ ਚੂਲ ਦਿਸਦੀ ਹੈ ਤੇ ਜਿਸਦੇ ਦੁਆਲੇ ਸਾਰੇ ਪਾਤਰ ਘੁੰਮਦੇ ਹਨ ਉਹ ਇਹੀ ਹੈ ਕਿ ਜੀਵਨ ਵਿੱਚ ਦਵੰਦ ਜਾਂ ਮਿਸ ਹਮੇਸ਼ਾਂ ਜੀਵਨ ਲਈ ਦੁਖਦਾਈ ਹੈ । ਪਰ ਹੁਣ ਸਵਾਲ ਉਛਦਾ ਹੈ ਕਿ ਇਸ ਵਿਸ਼ੇ ਦਾ ਪੁਰਾਤਨ ਕਹਾਣੀ ਨਾਲ ਕੀ ਸਬੰਧ ਹੈ ? ਜਿਵੇਂ ਨਾਟਕ ਦੇ ਪਾਤਰਾਂ ਦੇ ਨਾਵਾਂ ਤੋਂ ਪਤਾ ਲਗਦਾ ਹੈ ਕਿ ਇਸਦਾ ਸਬੰਧ ਪੁਰਾਤਨ ਮਿਥਿਹਾਸਕ ਪੁਰਾਣਿਕ ਘਟਨਾ ਨਾਲ ਹੈ, ਪਰ ਅਸਲ ਵਿਚ ਇਸ ਤਰਾਂ ਪੁਰਾਤਨ ਕਹਾਣੀ ਨੂੰ ਪਿਠਭੂਮੀ ਵਿੱਚ ਰਖ ਕੇ ਹੁਣ ਦੀ ਕਹਾਣੀ ਨੂੰ ਚਿੰਨ ਬਣਾਉਣਾ ਵੀ ਇਕ ਵਿਅੰਗ ਹੈ । ਉਸ ਕਥਾ ਦਾ ਇੰਦਰ ਵੀ ਦੇਵਤਾ ਹੈ । ਉਹ ਆਪਣੇ ਦੇਵਤਾ ਹੁਣ ਦੇ ਕਿਰਦਾਰ ਨੂੰ ਭਲ ਕੇ ਅਹਿੱਲਿਆ ਨਾਲ ਮੂੰਹ ਕਾਲਾ ਕਰਦਾ ਹੈ । ਇਹੀ ਉਸਦੇ ਜਾ Rਦੇ ਜੀਵਨ ਦਾ ਦਵੰਦ ਜਾਂ ਵਿਸ਼ਾ ਹੈ । ਇਵੇਂ ਅਹਿੱਲਿਆ ਵੀ ਇਹ ਭੁਲਕ ' ਉਹ ਕਿਸੇ ਦੀ ਪਤਨੀ ਹੈ, ਇੰਦਰ ਦੀ ਲੋਚਾ ਨੂੰ ਪੂਰਾ ਕਰਦੀ ਹੈ । ਉਹ ਵੀ ਸਮੇਂ ਆਪਣੇ ਪਤਨੀ ਹੋਣ ਦੇ ਨਾਤੇ ਨੂੰ ਭੁਲਦੀ ਹੈ । ਇਸੇ ਕਰਕੇ ਇਸ ਅਵਗਿਆ ਖਾਤਰ ਉਸਨੂੰ ਗੋਤਮ ਦੇ ਸਰਾਪ ਵਜੋਂ ਸਿਲ ਬਣਨਾ ਪੈਂਦਾ ਹੈ । ਪਰ ਇਥੇ ਨਾਲ ਗੌਤਮ ਵੀ ਇਸੇ ਦੁਚਿਤੀ ਅਥਵਾ ਮਿਸ ਦਾ ਸ਼ਿਕਾਰ ਹੈ । ਉਹ ਰਿਸ਼ੀ ਹੈ । ਰਿਸ਼ੀਆ ਵਿਚ ਠੰਡ ਹੁੰਦੀ ਹੈ, ਪਰ ਗੌਤਮ ਠੰਢ ਨੂੰ ਤਿਆਗ ਕੇ ਗੁਸੇ ਦੀ ਅੱਗ ਵਿਚ ਭਸਮ ਹੁੰਦਾ ਹੈ । ਉਹ ਅਹਲਿਆਂ ਨੂੰ ਤਾਂ ਬਿਲ ਬਣਾ ਦਿੰਦਾ ਹੈ, ਪਰ ਅਸਲੀ ਦੁਸ਼ਟ ਇੰਦਰ ਅਗ 38