ਪੰਨਾ:Alochana Magazine December 1960.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


“ਚਲ ਚਲ ਨੀ ਮੇਰੀਏ ਸਹੇਲੀਏ ਉਨ੍ਹਾਂ ਚੀਲਾਂ ਥੱਲੇ ਖੇਲੀਏ । ਨੀ ਤੂੰ ਬੇਸ਼ਕ ਲਹਿਰਾਂ-ਵੀਣੀਆਂ ਮੇਰੇ ਗਲ ਗਲ ਘੱਤ ਜੁਗ ਜੁਗ ਜੀਣੀਆਂ ਨੀ ਤੂੰ ਬੇਸ਼ਕ ਹਿਕ ਉਭਾਰ ਨੀ, ਮੇਰੀ ਹਿੱਕ ਨਾਲ ਲਾ ਲਾ ਠਾਰ ਨੀ । ਇਨਾਂ ਉਪਰੋਕਤ ਸਤਰਾਂ ਵਿਚ ਨਦੀ ਤੇ ਮੁਟਿਆਰ ਦਾ ਕੋਈ ਅੰਤਰ ਨਜ਼ਰ ਨਹੀਂ ਆਉਂਦਾ । ਨਦੀ ਇਕ ਮੁਟਿਆਰ ਵਾਂਗ ਜੀਉਂਦੀ ਜਾਗਦੀ ਹੁਸਨ ਤੇ ਜਵਾਨੀ ਦੀ ਤਸਵੀਰ ਬਣ ਸਾਡੇ ਸਾਹਮਣੇ ਆ ਖਲੋਂਦੀ ਹੈ । ਤੇ ਇਹੇ ਸਭ ਤੋਂ ਵੱਡੀ ਸਿਫ਼ਤ ਹੈ ਛਾਇਆਵਾਦ ਕਵੀ ਦੀ । ਇਸੇ ਤਰ੍ਹਾਂ ‘ਕਸ਼ਮੀਰ' ਕਵਿਤਾ ਵਿਚ ਇਹੋ ਕਵੀ ਉੱਚੀਆਂ ਲੰਮੀਆਂ ਚੀਲਾਂ ਦੇ ਬਿਛਾਂ ਨੂੰ ਸੁੰਦਰ ਮੁਟਿਆਰਾਂ ਦਾ ਰੂਪ ਧਾਰਦਾ ਦੇਖਦਾ ਹੈ : “ਲਮ ਸਲੰਮੀਆਂ ਸੁੰਦਰ ਚੀਲਾਂ, ਥਾਂ ਆਪਣੇ ਤੋਂ ਹੱਲੀਆਂ । ਚੱਕਰ ਬੰਨ੍ਹ ਦਵਾਲੇ ਮੇਰੇ, ਨਾਲ ਨਾਲ ਹੋ ਖਲੀਆਂ । ਇਕ ਇਕ ਕਰ ਕੇ ਸੱਤ ਮੁਟਿਆਰਾਂ ਭਿਤਨੀ ਵਿੱਚੋਂ ਲੰਘੀਆਂ । ਹੌਲੀ ਹੌਲੀ ਨੇੜੇ ਆਈਆਂ, ਕੁਝ ਖੁਲੀਆਂ ਕੁਝ ਸੰਗੀਆਂ । ਸੱਤ ਹੁਲਾਰੇ ਦੇ ਕੇ ਮੈਨੂੰ, ਹਸ ਪਈਆਂ ਮੁਟਿਆਰਾਂ । ਕਿਰੇ ਉਨ੍ਹਾਂ ਦੇ ਮੂੰਹਾਂ ਵਿਚੋਂ, ਕੇਸਰ ਫੁਲ ਹਜ਼ਾਰਾਂ । ਮੋਹਨ ਸਿੰਘ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਿਚ ਕੁਦਰਤ ਦੇ ਨਾਰੀ ਚਿਤਰਣ ਅਤਿਅੰਤ ਪ੍ਰਭਾਵਸ਼ਾਲੀ ਤੇ ਕਲਾਮਈ ਹੈ । 'ਸਰਜ' ਨਾਂ ਦੀ ਕਾ ਵਿਚ ਕਵਿਤਰੀ ਕੁਦਰਤ ਰਾਣੀ ਦੀ ਕੁੱਖ ਵਿਚੋਂ ਇਕ ਬੱਚੇ ਵਾਂਗ ਸੂਰਜ ਦੇ ਜਨ" ਦੀ ਤਸਵੀਰ ਖਿਚਦੀ ਹੈ : “ਤੜਕੇ ਤੜਕੇ ਪੂਰਬ ਦੇ ਪੱਲੇ ਵਿਚ ਕੌਈ ਅੱਗ ਪਈ ਭੜਕੇ ੨੬