ਪੰਨਾ:Alochana Magazine December 1960.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਾਲ ਤੁਲਨਾ ਦੇਂਦਾ ਹੈ:- “ਕੋਈ ਚਾਣਨ-ਕੁੜੀ ਬਣ ਮੇਰੇ ਦਿਲ ਗੌਤਮ ਲਈ ਆਇਆ, ਮੇਰਾ ਜੀਵਨ-ਹਨੇਰ ਦੌੜਿਆ ਖਬਰੇ ਹਵਾ ਹੋਇਆ ।' ਪ੍ਰੇਮਿਕਾ ਲਈ ਅਜਿਹੀ ਉਚ-ਭਾਵਨਾ ਕੋਈ ਮਹਾਨ ਕਵੀ ਹੀ ਰਖ ਸਕਦਾ ਹੈ । ਬਾਵਾ ਪਿਆਰ-ਭਾਵਨਾ ਤੇ ਪ੍ਰੇਮਿਕਾ ਨੂੰ ਇੰਨਾ ਮਹਾਨ ਪ੍ਰਗਟਾਉਂਦਾ ਹੈ ਕਿ ਗੁਰਬਾਣੀ ਦਾ ਪ੍ਰੀਤ-ਦਰਸ਼ਨ ਯਾਦ ਆ ਜਾਂਦਾ ਹੈ। ਪਿਆਰ ਬਾਵਾ ਬਲਵੰਤ ਦੀਆਂ ਨਜ਼ਰਾਂ ਵਿਚ ਬਹੁਤ ਹੀ ਮੁਕੱਦਸ ਚੀਜ਼ ਹੈ, ਜਿਸ ਦਾ ਇਕ ਇਸ਼ਾਰਾ ਜੀਵਨ-ਅਮਲ ਗਰਮਾਉਂਦਾ ਹੈ । ਮਿਥਿਹਾਸ ਬਾਵੇ ਦੀ ਕਵਿਤਾ ਦਾ ਅਟੁੱਟ ਅੰਗ ਬਣ ਗਇਆ ਹੈ । ਉਸ ਦੇ ਖਿਆਲ ਅਨੁਸਾਰ ਜੋ ਸਾਹਿਤਕਾਰ ਆਪਣੀਆਂ ਰਚਨਾਵਾਂ ਵਿਚ ਮਿਥਿਹਾਸ ਨੂੰ ਕੋਈ ਸਥਾਨ ਨਹੀਂ ਦੇਂਦੇ, ਉਹ ਆਪਣੀ ਸੰਸਕ੍ਰਿਤੀ-ਪਰੰਪਰਾ ਤੋਂ ਦੂਰ ਭਜ ਰਹੇ ਹਨ । ਮਿਥਿਹਾਸ ਪਰੰਪਰਾ ਜਾਂ ਦੇਵ ਮਾਲਾ ਦੀ ਹਰ ਕਥਾ ਕਿਸੇ ਭਾਵ ਦੀ ਲਖਾਇਕ ਹੈ । ਦੇਵ ਮਾਲਾ ਮਨੁੱਖ ਦੇ ਤਜਰਬਿਆਂ ਤੇ ਕੁਦਰਤ ਨਾਲ ਸੰਘਰਸ਼ਾਂ ਨੂੰ ਪ੍ਰਗਟ ਕਰਦੀ ਹੈ ਤੇ ਇਸ ਵਿਚੋਂ ਮਨੁੱਖ ਦੀ ਅਗਾਂਹ ਵਧਣ ਦੀ ਰੁਚੀ ਪ੍ਰਗਟ ਹੁੰਦੀ ਹੈ । | ਸਭ ਦੇਸ਼ਾਂ ਦੇ ਮਿਥਿਹਾਸਾਂ ਦੀ ਆਤਮਾ ਸਾਂਝੀ ਹੈ । ਔਕੜਾਂ ਤੇ ਕਾਬੂ ਪਾਣਾ, ਨੇਕੀ ਦੀ ਜਿਤ ਵਿਖਾਉਣਾ, ਇਹ ਸਭ ਦੇਵ ਮਾਲਾਂ ਦਾ ਤਤਸਾਰ ਹੈ । ਮਿਥਿਹਾਸ ਹਕੀਕਤ ਤੇ ਰੋਮਾਂਸ ਦਾ ਸੁੰਦਰ ਮੇਲ ਹੈ । ਗੋਰਕੀ ਲਿਖਦਾ ਹੈ :- “ਹਕੀਕਤਾਂ ਤੋਂ ਪੈਦਾ ਹੋਈਆਂ ਸਭ ਖੂਬੀਆਂ ਨੂੰ ਜਮਾਂ ਕਰਕੇ ਇਕ ਮੂਰਤੀ ਬਣਾਈ ਤੇ ਇਸ ਤਰ੍ਹਾਂ ਹਕੀਕਤ-ਪਸੰਦੀ ਦਾ ਜਨਮ ਹੋਇਆ, ਪਰ ਜੇ ਇਸ ਵਿਚ ਆਪਣੀਆਂ ਉਮੰਗਾਂ ਤੇ ਭਾਵਨਾਵਾਂ ਨੂੰ ਜੋੜ ਦਿਤਾ ਜਾਵੇ ਤਾਂ ਰੋਮਾਂਸ ਦਾ ਜਨਮ ਹੁੰਦਾ ਹੈ । ਹਕੀਕਤ ਤੇ ਰੋਮਾਂਸ ਦਾ ਸੁੰਦਰ ਮੇਲ ਹੀ ਦੇਵਮਾਲਾ ਦੀਆਂ ਰੋਚਕ ਕਹਾਣੀਆਂ ਦੀ ਜਿੰਦ ਜਾਨ ਹੈ । ਇਨ੍ਹਾਂ ਕਹਾਣੀਆਂ ਦੇ ਦੇਵਤੇ (ਜੋ ਕਿ ਮਨੁਖ ਹੀ ਸਨ) ਜ਼ਿੰਦਗੀ ਦੇ ਤੋਲ ਤਜਰਬੇ ਤੋਂ ਪੈਦਾ ਹੋਏ ਨਵੇਂ ਖਿਆਲਾਂ ਤੇ ਅਸੂਲਾਂ ਦੇ ਪ੍ਰਤੀਕ ਹੁੰਦੇ ਹਨ । ਬਾਵਾ ਬਲਵੰਤ ਨੇ ਆਪਣੇ ਵਿਕਾਸ ਵਾਦੀ ਵਿਰਸੇ ਨੂੰ ਪੂਰੀ ਤਰਾਂ ਸੰਭਾਲਿਆ ਹੈ । ਉਸ ਦੀ ਕਵਿਤਾ ਭਾਰਤੀ ਤੇ ਏਸ਼ੀਆਈ ਸੰਸਕ੍ਰਿਤੀ ਨਾਲ ਮਾਲਾਮਾਲ ਹੈ । ਨਵੀਨ ਪੰਜਾਬੀ ਕਵਿਤਾ ਵਿਚ ਅਜਿਹੀ ਅਮੀਰ ਕਵਿਤਾ ਘਟ ਹੀ ਨਜ਼ਰ ਆਉਂਦੀ ਹੈ । ਪਰੰਪਰਾ ਦੇ ਅਧਿਐਨ ਨੇ ਉਸ ਦੀ ਕਲਪਣਾ ਤੇ ਸਿਰਜਣ-ਸ਼ਕਤੀ ਬਲਵਾਨ ਬਣਾ ਦਿਤੀ ਹੈ, ਤਦੇ ਹੀ ਪਿੰ: ਤਾਲਿਬ ਜੀ ਨੇ ਲਿਖਿਆ ਹੈ :- ੩੮