ਪੰਨਾ:Alochana Magazine February 1963.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਾਡਮੀ ਲੁਧਿਆਣਾ ਦੇ ਦਫ਼ਤਰ ਵਿਚ ਮੌਜੂਦ ਹਨ । ਜੇਹੜੇ ਸਾਹਿੱਤ ਰਸੀਏ ਇਹ ਮੁਕੰਮਲ ਫ਼ਾਈਲਾਂ ਖ਼ਰੀਦ ਕੇ ਆਪਣੀ ਲਾਇਬਰੇਰੀ ਨੂੰ ਪੰਜਾਬੀ ਸਾਹਿੱਤ ਆਲੋਚਨਾ ਦੇ ਪਖੋਂ ਸੰਪੂਰਨ ਬਣਾਨਾ ਚਾਹੁਣ ਉਹ ਇਸ ਸਬੰਧ ਵਿੱਚ ਦਫ਼ਤਰ ਨਾਲ ਸਿੱਧੀ ਲਿਖਾ-ਪੜੀ ਦੀ ਖੇਚਲ ਕਰਨ । ਖਾਸ ਕਰ ਕੇ ਕਾਲਜਾਂ ਦੀਆਂ ਲਾਇਬਰੇਰੀਆਂ ਵਿੱਚ ਇਨ੍ਹਾਂ ਫ਼ਾਈਲਾਂ ਦਾ ਹੋਣਾ ਬੜਾ ਜ਼ਰੂਰੀ ਹੈ । ਅਸੀਂ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪੰਜਾਬੀ ਵਿਭਾਗਾਂ ਦੇ ਮੁਖੀ ਅਧਿਆਪਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਬੇਨਤੀ ਕਰਦੇ ਹਾਂ ।

ਆਲੋਚਨਾ ਦੇ ਵਿਸ਼ੇਸ਼ ਅੰਕ :

ਅਪ੍ਰੈਲ-ਮਈ ੧੯੬੩ ਦਾ ਅੰਕ 'ਆਧੁਨਿਕ ਪੰਜਾਬੀ ਸਾਹਿੱਤ ਵਿਸ਼ੇਸ਼ ਅੰਕ ਹੋਵੇਗਾ । ਇਵੇਂ ਹੀ ਅਕਤੂਬਰ-ਨਵੰਬਰ ੧੯੬੩ ਦਾ ਅੰਕ” “ਗੁਰੂ ਨਾਨਕ ਵਿਸ਼ੇਸ਼ ਅੰਕ" ਹੋਵੇਗਾ। ਇਨ੍ਹਾਂ ਦੋਹਾਂ ਹੀ ਵਿਸ਼ੇਸ਼ ਅੰਕਾਂ ਨੂੰ ਹਰ ਪੱਖ ਤੋਂ ਸੰਪੂਰਨ ਤੇ ਪੰਜਾਬੀ ਸਾਹਿੱਤ ਦੇ ਵਿਦਿਆਰਥੀਆਂ ਲਈ ਵਧ ਤੋਂ ਵਧ ਲੋੜਵੰਦਾ ਬਣਾਨ ਲਈ ਪੰਜਾਬੀ ਦੇ ਸਾਰੇ ਪ੍ਰਸਿਧ ਵਿਦਵਾਨਾਂ ਤੋਂ ਵਿਸ਼ੇਸ਼ ਲੇਖ ਲਿਖਵਾਣ ਦਾ ਪ੍ਰਬੰਧ ਕੀਤਾ ਜਾ ਰਹਿਆ ਹੈ । ਇਸ ਔਖੇ ਕਾਰਜ ਵਿਚ 'ਆਲੋਚਨਾ' ਦੇ ਪ੍ਰਬੰਧਕਾਂ ਨੂੰ ਤੁਹਾਡੇ ਉਤਸਾਹ ਤੇ ਸਹਯੋਗ ਦੀ ਬਹੁਤ ਲੋੜ ਹੈ । 'ਆਲੋਚਨਾ' ਦੇ ਗਾਹਕਾਂ ਦਾ ਘੇਰਾ ਵਿਸ਼ਾਲ ਕਰ ਕੇ ਤੁਸੀਂ ਸਾਡਾ ਹੱਥ ਵਟਾ ਸਕਦੇ ਹੋ ।

ਦੋ ਨਵੇਂ ਫ਼ੀਚਰ ਅਸੀਂ ਇਸ ਮਹੀਨੇ ਤੋਂ ਅਰੰਭ ਕਰ ਦਿੱਤੇ ਹਨ । ਪੁਸਤਕ ਪੜਚੋਲ ਦਾ ਫ਼ੀਚਰ ਅਗਲੇ ਮਹੀਨੇ ਸ਼ੁਰੂ ਕੀਤਾ ਜਾਵੇਗਾ । ਵਾਦ ਵਿਵਾਦ ਦੇ ਸਿਰਲੇਖ ਹੇਠ ਇਕ ਪਤਰ ਆਚਾਰੀਆ ਹਜ਼ਾਰੀ ਪ੍ਰਸਾਦ ਦ੍ਰਿਵੇਦੀ ਦੇ ਲੇਖ ਸਬੰਧੀ ਆਇਆ । ਉਹ ਪਤਰ ਪ੍ਰਕਾਸ਼ਿਤ ਕੀਤਾ ਜਾ ਰਹਿਆ ਹੈ । ਪਰ ਕਿਉਂਕਿ ਦ੍ਰਿਵੇਦੀ ਜੀ ਦਾ ਮੂਲ ਲੇਖ ਇਸ ਪੱਤਰ ਵਿਚ ਉਠਾਏ ਗਏ ਪ੍ਰਸ਼ਨਾਂ ਦਾ ਹੀ ਉਤਰ ਹੈ, ਇਸ ਲਈ ਉਨ੍ਹਾਂ ਨੂੰ ਕੋਈ ਉਤਰ ਲਿਖਣ ਦੀ ਖੇਚਲ ਨਹੀਂ ਦਿਤੀ ਗਈ ।


-ਅਤਰ ਸਿੰਘ