ਪੰਨਾ:Alochana Magazine January, February, March 1966.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਰਗ ਇਕ ਤਰ੍ਹਾਂ ਦਾ ਗੁਰ-ਪ੍ਰਸਾਦ ਦਾ ਸਿੱਧਾਂਤ ਹੈ । ਘਰ ਵਿਚ ਉਦਾਸੀ ਦਾ ਨਾਉਂ ਇਨ੍ਹਾਂ ਨੇ ਪ੍ਰਵਾਹ ਪੁਸ਼ਟਿ ਭਗਤੀ ਰਖਿਆ ਹੈ । ਸਤਿਸੰਰਾ ਨੂੰ ਮਰਿਆਦਾ ਪੁਸ਼ਟਿ ਭਗਤੀ ; ਆਪਣੇ ਪਰਿਮ ਨਾਲ ਪ੍ਰਭੂ ਪ੍ਰਾਪਤੀ ਨੂੰ ਪੁਸ਼ਟ ਪੁਸ਼ਟ ; ਸਹਜ ਸਮਾਧਿ ਨੂੰ ਸੁੱਧਾ ਪੁਸ਼ਟਿ ਆਖਿਆ । ਅਗੇ ਚਲ ਕੇ ਸੂਰਦਾਸ ਆਦਿ ਅਨੇਕਾਂ ਕਵੀਆਂ ਨੇ ਕ੍ਰਿਸ਼ਨ-ਭਗਤੀ ਦਾ ਪਰਚਾਰ ਕੀਤਾ । ਨਿਰਾਸ਼, ਉਦਾਸ ਤੇ ਢਹੀ ਹੋਈ ਜਨਤਾ ਭਗਤੀ ਵਲ ਵਧੇਰੇ ਖਿੱਚੀ ਗਈ । ਗਿਆਨ-ਪੰਥ ਔਖਾ ਤੇ ਫਿੱਕਾ ਸੀ । ਨਾਥ ਯੋਗੀਆਂ ਤੋਂ ਪ੍ਰਭਾਵਿਤ ਸੰਤ ਵੀ ਪ੍ਰੇਮ-ਤੱਤ ਰਾਹੀਂ ਆਪਣੀ ਭਗਤੀ ਨੂੰ ਮੁਸਲਮਾਨ ਸੂਫ਼ੀਆਂ ਤੇ ਹਿੰਦੂ ਵੇਦਾਂਤੀਆਂ ਦੀ ਭਾਵਧਾਰਾ ਦੇ ਨੇੜੇ ਲੈ ਗਏ | ਯੋਗ ਮਤ ਵਿੱਚ ਕਿਸ ਦੀ ਰੁਚੀ ਨਾ ਰਹੀ, ਪਰ ਵੈਸ਼ਣੂ ਭਗਤੀ ਕਿਸ਼ਨ ਦੀ ਠਾਠ ਬਾਠ ਨਾਲ ਰਾਮ ਭਗਤੀ ਵਲ ਮੁੜਦੀ ਗਈ । ਪੂਰਬ ਦੇ ਸੰਤ ਬਨਾਰਸ ਅਨੇਕ ਸੰਪ੍ਰਦਾਵਾਂ ਦਾ ਕੇਂਦਰ ਰਿਹਾ ਹੈ । ਭਾਵੇਂ ਉਸ ਦੇ ਬਾਹਰਲੇ ਰੂਪ ਵਿਚ ਕਾਰ ਉਪਾਸ਼ਨਾ ਵਧੇਰੇ ਦਿਸਦੀ ਹੈ ਪਰ ਅਸਲ ਵਿਚ ਇਹ ਸ਼ਿਵ ਨਗਰੀ ਹੈ, ਕਲਣ ਦੀ ਤਾਂਘ ਰੱਖਣ ਵਾਲੀ । ਇਸੇ ਕਰ ਕੇ ਸਾਰਨਾਥ, ਕਬੀਰ ਚੌਰਾ ਵਰਗੇ ਅਨੇਕ ਸਥਾਨ ਇਥੋਂ ਦੇ ਕਾਂਤੀਕਾਰੀ ਵਿਚਾਰਾਂ ਦੇ ਪ੍ਰਤੀਕ ਬਣ ਚੁਕੇ ਹਨ । ਬੰਗਾਲ ਦੇ ਚੇਤਨਯ ਮਹਾਂ ਪੁਭ (੧੪੮੫-੧੫੩੮ ਈ. ) ਕ੍ਰਿਸ਼ਨ ਦੀ ਪ੍ਰੇਮਾ ਭਗਤ ਦੇ ਪ੍ਰਸਿੱਧ ਪ੍ਰਚਾਰਕ ਹੋਏ ਹਨ । ਇਨਾਂ ੬ ਵਤੇ ਤੀ ਤਥਾਂ ਦੀ ਯਾਤਾ ਕੀਤੀ, ਹੋ ਸਕਦਾ ਹੈ ਇਹ ਪੰਜਾਬ ਵਿਚ ਵੀ ਆਏ ਹੋਣ । ਜੈ ਕਿਸ਼ਨੀ ਤੇ ਗੋਸਾਂਈ ਮਤ ਪੰਜਾਬ ਵਿਚ ਚੈਤਨ ਮਹਾਂ ਪ੍ਰਭੂ ਦੇ ਪ੍ਰਭਾਵ ਨਾਲ ਵਿਕਸਵਾਨ ਹੋਏ ਜਾਪਦੇ ਹਨ । ਮਧੁਚਾਰਜ ਤੋਂ ਪ੍ਰਭਾਵਿਤ ਚੇਤਨਯ ੧੫੦੯ ਵਿਚ ਸੰਨਿਆਸੀ ਹੋਕੇ ਜਾਤ-ਪਾਤ ਦੇ ਭਦ-ਭਾਵ ਦਾ ਵਿਰੋਧ ਕਰਦੇ ਰਹੇ । ਇਨਾਂ ਦੇ ਚੇਲੇ ਨਿਤਿਆਨੰਦ ਨੇ ਚੰਡਾਲਾ ਨੂੰ ॥ ਸ਼ਨ-ਭਗਤ ਬਣ ਇਆ । ਉਨ੍ਹਾਂ ਨੇ ਕਈ ਪਠਾਣਾ ਨੂੰ ਵੀ ਵੈਸ਼ਣੁ ਬਣਾਇਆ । ਹਮਬਨ ਉਸ ਭਾਵ ਧਾਰਾ ਦੇ ਪ੍ਰਤੀਕ ਹਨ । ਚੈਤਨਯ ਭਾਵੇਂ ਸਾਕਾਰ ਉਪਾਸ਼ਕ ਸਨ ਪਰ ਉਨ੍ਹਾਂ ਦਾ ਉਲੀਕਿਆ ਵੈਸ਼ਣ-ਭਗਤ ਦਾ ਆਦਰਸ਼ ਬਹੁਤ ਉਤਮ ਹੈ- “ਵੈਸ਼ਣੂ ਭਗਤ ਪੰcਦੁਖ ਕਾਤਰ. ਈਰਖਾ-ਰਹਿਤ, ਸਤਿਆਵਾਦੀ, ਦਾਨੀ, ਨਿਮ, ਨਿਰਮਲ, ਪਰਉਪਕਾਰੀ ਸ਼ਾਤ, ਕ੍ਰਿਸ਼ਨਾਤ, ਨਿਹਕਾਮੀ, ਸਮਰੜ, ਖੜ-ਰਿਪ-ਜਿਤ, ਮਿਤਾਹਾਰੀ, ਮਿਤ-ਕੁਖੀ ਗੁਣ-ਗੂਹੀ, ਨਿਰ-ਅਭਿਮਾਨੀ, ਸਰਲ, ਸਾਵਧਾਨ, ਭਾਵ-ਭਰਪੂਰ, ਗੁਣ-ਗਾਹਕ, ਤ-ਰੂਪ, ਵਿਦਵਾਨ ਤੇ ਮੌਨ ਹੁੰਦਾ ਹੈ । ਭਗਵਾਨ ਦੀ ਭਗਤੀ ਦਾ ਮੂਲ ਕਾਰਨ ਸਤਸੰਗ 34