________________
ਵਿਸਤਾਰ ਨੂੰ ਪੇਸ਼ ਕਰਨਾ ਨਹੀਂ। ਜ਼ਿੰਦਗੀ ਦਾ ਵਿਸਤਾਰ ਇਤਨਾ ਬੇਇੰਤਹਾ ਹੈ ਕਿ ਭਾਵੇਂ ਕੋਈ ਮਣਾਂ ਮੂਹੀ ਕਾਗਜ਼ ਲਿਖ ਲਵੇ ਜ਼ਿੰਦਗੀ ਦੇ ਕਿਸੇ ਇਕ ਅੰਗ ਦਾ ਵਿਸਤਾਰ ਵੀ ਅੰਕਿਤ ਨਹੀਂ ਹੋ ਸਕਦਾ । ਅਮਲੀ ਜ਼ਿੰਦਗੀ ਵਿਚ ਮਨੁੱਖ ਦੇ ਇਤਨੇ ਅਣਗਿਣਤ ਪ੍ਰਤੀਕਰਮ ਅਤੇ ਇਤਨੀਆਂ ਅਮੁਕ ਖਾਸੀਅਤਾਂ ਹੁੰਦੀਆਂ ਹਨ ਕਿ ਉਹ ਕਿਸੇ ਸਾਹਿੱਤਕ ਪਾਤਰ ਵਿਚ ਆ ਹੀ ਨਹੀਂ ਸਕਦੀਆਂ । ਜ਼ਿੰਦਗੀ ਦੇ ਵਿਸਤਾਰ ਦਾ ਸਾਹਿੱਤ ਵਿਚ ਅੰਕਿਤ ਨਾ ਹੋ ਸਕਣਾ ਕੋਈ ਘਾਟੇਵੰਦੀ ਗੱਲ ਨਹੀਂ। ਜੇ ਫ਼ਰਜ਼ਨ ਕਿਸੇ ਤਰੀਕੇ ਨਾਲ ਅੰਕਿਤ ਹੋ ਵੀ ਸਕਦਾ ਹੋਵੇ ਤਾਂ ਇਸ ਨਾਲ ਸਮਾਜਿਕ ਵੇਗ ਦੀ ਅਸਲੀਅਤ ਪੇਸ਼ ਨਹੀਂ ਹੋਵੇਗੀ ਸਿਰਫ਼ ਓਪਰੀ ਓਪਰੀ ਸਤਾ ਹੀ ਦਸੇਗੀ । ਸੋ ਬੇਮਹਿਨੀ ਵਿਸਤਾਰ ਦੇ ਮਗਰ ਪੈਣਾ ਸਾਹਿੱਤ ਨੂੰ ਨਾਕਸ ਕਰਨ ਦਾ ਤਰੀਕਾ ਹੈ । ਸਾਹਿੱਤ ਵਿਚ ਸਾਮਾਜਿਕ ਵੇਗ ਦੀ ਟਟੈਲਿਟੀ ਸੰਖੇਪ ਰਾਹੀਂ ਹੀ ਪੇਸ਼ ਹੁੰਦੀ ਹੈ । ਐਸਾ ਸੰਖੇਪ ਜਿਸ ਵਿਚ ਵੇਗ ਦੀਆਂ ਅਰਥ ਭਰਪੂਰ, ਫੈਸਲਾਕੁਨ ਸਾਮਾਜਿਕ ਤਾਕਤਾਂ ਤੇ ਉਨ੍ਹਾਂ ਦੇ ਵਰਤਾਓ ਆ ਜਾਂਦੇ ਹਨ, ਜੋ ਸਾਰੇ ਦਾ ਪ੍ਰਤਿਨਿਧ ਹੁੰਦਾ ਹੈ । ਐਸੇ ਸੰਖੇਪ ਤੋਂ ਸੰਖੇਪ ਦਾ ਨਹੀਂ ਬਲਕਿ ਟੈਲਿਟੀ ਦਾ ਇਹਸਾਸ ਹੁੰਦਾ ਹੈ, ਇਸ ਵਾਸਤੇ ਕਿ ਇਸ ਵਿਚ ਅਸਲੀਅਤ ਦੀ ਅੰਦਰਲੀ ਜ਼ਿੰਦਗੀ ਉਸ ਨੂੰ ਚਲਾਉਂਦੇ ਸਪਰਿੰਗ ਪੇਸ਼ ਹੁੰਦੇ ਹਨ । ਸਾਹਿੱਤਕਾਰ ਦੇ ਕੀਤੇ ਸੰਖੇਪ ਉਸਦੀ ਰਚਨਾਂ ਦਾ ਖ਼ਾਸਾ ਇਹ ਹੁੰਦਾ ਹੈ ਕਿ ਇਹ ਨਾ ਸਿਰਫ਼ ਇਸ ਤੋਂ ਪ੍ਰਤੀ ਅਸਲੀਅਤ ਦਾ ਇਹਸਾਸ ਹੀ ਹੁੰਦਾ ਹੈ ਬਲਕਿ ਇਸ ਵਿਚ ਜੀਉਂਦਿਆਂ ਨਾਲੋਂ ਜ਼ਿਆਦਾ ਜਾਨ, ਆਮ ਨਾਲੋਂ ਜ਼ਿਆਦਾ ਗਹਿਰਾਈ ਤੇ ਤਿਖਿਆਈ ਜਾਪਦੀ ਹੈ । ਸਾਹਿੱਤਕਾਰ ਵੱਡੀ ਤੋਂ ਵੱਡੀ ਐਪਿਕ, ਨਾਵਲ ਵਿਚ ਵੀ ਗਿਣਤੀ ਦੇ ਪਾਤਰ ਤੇ ਚੰਦ ੫:ਟਨਾਵਾਂ ਦੀ ਲੜੀ ਹੀ ਪੇਸ਼ ਕਰ ਸਕਦਾ ਹੈ ਪਰ ਚੂੰਕਿ ਸਾਮਾਜਿਕ ਵੇਗ ਬੇਇੰਤਹਾ ਭਿੰਨਤਾ ਦੇ ਬਾਵਜੂਦ ਇਕ ਇਕਾਈ ਹੈ । ਇਹ ਧੁਰੇ ਦਾ ਚਲਾਇਆ ਚਲਦਾ ਹੈ । ਇਸ ਦੀ ਤੋਰ ਦੀ ਰੰਗਤ ਹਰ ਰਗ ਵਿਚ ਹੁੰਦੀ ਹੈ । ਇਸ ਵਾਸਤੇ ਸਾਹਿੱਤਕਾਰ ਨੂੰ ਸਾਮਾਜਿਕ ਅਸਲੀਅਤ ਦੀ ਟਟੈਲਿਟੀ ਪੇਸ਼ ਕਰਨ ਵਾਸਤੇ ਵਿਸਤਾਰ ਬੇਲੋੜ ਹੀ ਨਹੀਂ ਰੁਕਾਵਟ ਹੁੰਦੀ ਹੈ । ਦੇਗ ਵਿਚ ਦਾਣਾ ਟਹਣ ਵਾਂਗ ਚੰਦ ਪਾਤਰ ਤੇ ਘਟਨਾਵਾਂ ਲੈਕੇ ਜ਼ਿੰਦਗੀ ਦੀ ਤੋਰ ਵਖਾ ਸਕਦਾ ਹੈ ਉਸਦੀ ਟੌਟੈਲਿਟੀ ਦਾ ਪ੍ਰਭਾਵ ਪਾ ਸਕਦਾ ਹੈ । ਐਸੀ ਸੰਖੇਪ ਬਣਾ ਉਹ ਹੀ ਸਕਦਾ ਹੈ ਜਿਸਨੂੰ ਸਮਾਜ ਤੇ ਵਿਅਕਤੀ ਦੀ ਹੋਣੀ ਦੇ ਜ਼ਰੂਰੀ ਅੰਗਾਂ ਦੀ ਪਕੜ ਹੋਵੇ । ਜੋ ਸਮਾਜ ਦੀ ਸਮੂਹੀ ਨੂੰ ਵਿਅਕਤੀਗਤ ਬਣਾ ਸਕਦਾ ਹੈ । ਜੋ ਸਮਾਜ ਦੀ ਤੋਰ ਤੇ ਹੋਣੀ ਨੂੰ ਖਾਸ ਮਨੁੱਖ ਦੀ ਜ਼ਾਤੀ ਹੋਣੀ ਵਿਚ ਸਾਹਿੱਤਕ ਰੂਪ ਹਹ: ਪੇਸ਼ ਕਰਦਾ ਹੈ । ਚੰਦ ਵਿਅਕਤੀਆਂ ਤੇ ਉਨ੍ਹਾਂ ਦੀਆਂ ਹੋਣੀਆਂ ਦਾ ਐਸਾ ਚਿੱਤਰ ਹੀ ਜ਼ਿੰਦਗੀ ਦੀ ਟੌਟੈਲਿਟੀ ਦਾ ਜੀਉਂਦਾ ਮਨੁੱਖੀ ਚਿਤਰ ਲਗਦਾ ਹੈ । 72