ਪੰਨਾ:Alochana Magazine January, February, March 1967.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੈ । ਕੁੜੀ ਦੀ ਮਕੈਸ਼ ਵਾਲੀ ਚੁੰਨੀ ਰਾਤ ਨੂੰ ਆਪਣੇ ਉੱਤੇ ਲੈਣੀ; ਭਾਵੇਂ ਕੁੜੀ ਆਪ ਉਸ ਨੂੰ ਸੁਟ ਗਈ ਸੀ, ਕੁੜੀ ਦੀਆਂ ਚੂੜੀਆਂ ਦੇ ਟੁੱਟਣ ਤੋਂ ਡਰ ਕੇ ਸਹਾਰੇ ਤੋਂ ਚੁੱਕ ਕੇ ਆਪੇ ਪਾਉਣੀਆਂ, ਚੰਨ ਦੀ ਚਾਨਣੀ ਰਾਤ ਨੂੰ ਪਿਆਰ ਦੇ ਵੇਗ ਵਿਚ ਰੁੜ ਜਾਣਾ ਤੇ ਫੇਰ ਪ੍ਰੇਮੀ ਦਾ ਆ ਜਾਣਾ ਤੇ ਮਾਲਣ ਦਾ ਉਸ ਨਾਲ ਸਾਰੀ ਰਾਤ ਰੰਗ ਰਲੀਆਂ ਮਨਾਉਣਾ ਇਹ ਸਭ ਅੱਤ ਦੀਆਂ ਰੋਮਾਂਚਿਕ ਤੇ ਅਸੁਭਾਵਕ ਅਤੇ ਵਧਾਈਆਂ ਹੋਈਆਂ ਗੱਲਾਂ ਹਨ । ਜਿਵੇਂ ਕਈ ਪੌਰਾਣਿਕ ਰਿਸ਼ੀ ਆਪਣੀ ਕਾਮ-ਭੁੱਖ ਦੀ ਪੂਰਤੀ ਲਈ ਸੁੰਦਰਤਾ ਨੂੰ ਸੱਦ ਕੇ ਅੰਨੇਰਾ ਕਰ ਲਿਆ ਕਰਦਾ ਹੈ । ਵਿਗਿਆਨਿਕ ਸੂਝ ਤੇ ਤਰਕ ਇਸ ਰੋਮਾਂਚਕ ਤਾਣੇ ਪੇਟੇ ਨੂੰ ਕਾਰ ਨਹੀਂ ਕਰਦੇ । ਉਸ ਦਾ ਇਹ ਦੁਖਾਂਤ ਪਾਠਕ ਨੂੰ ਘੜੀ ਪਲ ਲਈ ਬੜਾ ਸੁਆਦ ਦਿੰਦਾ ਹੈ,ਪਰ ਇਸ ਦਾ ਸੁਆਦ ਵੀ ਚਾਨਣੀ ਰਾਤ ਵਰਗਾ ਹੀ ਹੈ । ਅੱਧੀ ਰਾਤ ਦਾ ਦੁਖਾਂਤ ਦਾ ਵਿਸ਼ਾ ਕਾਮ ਤੇ ਪਿਆਰ, ਪਵਿੱਤਰਤਾ ਤੇ ਅਸਲੀਅਤ, ਪਿਉ ਦੀ ਧੀ ਵੱਲ ਜ਼ਿੰਮੇਵਾਰੀ ਨਾਲ ਸੰਬੰਧਿਤ ਹੈ । ਰਾਣੇ, ਜੋ ਪ੍ਰੀਤ ਨੂੰ ਪਵਿੱਤਰ ਸਮਝਦੀ ਹੈ ਤੇ ਅੱਤ ਦਾ ਪਿਆਰ ਕਰਦੀ ਹੈ, ਉਸ ਨੂੰ ਮਾਸਟਰ ਨਾਲ ਪਿਆਰ ਕਰਦੀ ਵੇਖ ਕੇ, ਕੁੜੀ ਅਸਲੀਅਤ ਨਾਲ ਉੱਥੇ ਹੀ ਮਰ ਜਾਂਦੀ ਹੈ ਤੇ ਜਦ ਕਤਲ ਦੀ ਪੜਤਾਲ ਹੁੰਦੀ ਹੈ ਤਾਂ ਪ੍ਰੀਤਾ ਪਿਤਾ ਨੂੰ ਸਭ ਕੁੱਝ ਦੱਸ ਦਿੰਦੀ ਹੈ ਤੇ ਪਿਤਾ ਧੀ ਦੀ ਇੱਜ਼ਤ ਖ਼ਾਤਿਰ ਅਪ ਕੈਦ ਹੋ ਜਾਂਦਾ ਹੈ । ਵਿਸ਼ਾ ਬੜਾ ਸ਼ਕਤੀਸ਼ਾਲੀ ਤੇ ਜੀਵਨ-ਮਈ ਹੈ । | ਮਨੁੱਖ ਆਪਣੀ ਵਾਸ਼ਨਾ-ਤ੍ਰਿਪਤੀ ਨਾਲ ਹੀ ਨਹੀਂ, ਵਾਸ਼ਨਾ-ਭਰੀ ਗੱਲ ਲਕਾਉਣ ਤੇ ਆਪਣੇ ਆਦਰਸ਼ ਨੂੰ ਠੋਕਰ ਲੱਗਣ ਨਾਲ ਕਿਵੇਂ ਪਾਗਲ ਹੋ ਜਾਂਦੇ ਹਨ, ਇਹ ਬੜੇ ਸੂਖਮ ਵਿਸ਼ੇ ਹਨ । ਗਨੇਸ਼ੀ (ਗਲਤ ਮਲਤ) ਇਸ ਕਰਕੇ ਪਾਗਲ ਹੋ ਜਾਂਦੀ ਹੈ। ਕਿਉਂਕਿ ਉਹ ਆਪਣੇ ਸਹੁਰੇ ਨੂੰ ਆਪਣੀ ਮੰਜੀ ਵੱਲ ਆਉਂਦਿਆਂ ਵੇਖ ਕੇ ਉਸ ਨੂੰ ਰਚਣ ਵਾਲੀ ਘਟਨਾ ਆਪਣੇ ਪਤੀ ਨੂੰ ਦੱਸ ਨਾ ਸਕੀ ਤੇ ਉਹ ਮਰ ਗਿਆ । Rਹ' ਕਹਾਣੀ ਦਾ ਨਾਇਕ ਪਠਾਣ, ਜੋ ਅੰਦਰੋਂ ਬਾਹਰ ਸੁੱਚਾ ਤੇ ਸੱਚਾ ਹੈ, ਨੇ ਪਿੰਡ ਵਿਚ ਪੀਰ ਦੇ ਕਤਲ ਪਿੱਛੇ, ਆਪਣੇ ਮਾਲਕ ਦੀ ਤੀਵੀਂ ਨਾਲ, ਜਿਸ ਨੂੰ Aa ਨੇ ਮਾਂ ਕਿਹਾ ਸੀ, ਮੁੜ ਭੋਗ ਕਰਨ ਤੇ ਗਾਂਧੀ ਦੇ ਕਤਲ ਦੀ ਖਬਰ ਸੁਣ ਕੇ, ਫ਼ਸਾਦਾਂ aਝ ਲੱਟ ਟਾਂਗੇ ਦਾ ਸਾਮਾਨ ਮੁੜ ਆਉਣ ਨਾਲ ਪਾਗਲ ਹੋ ਜਾਂਦਾ ਹੈ । ਬੱਚੇ ਉਸ ਨੂੰ ਕਰ ਮਾਰਦੇ ਹਨ ਤੇ ਉਹ ਪੱਥਰਾਂ ਨੂੰ ਚੁੱਕ ਕੇ ਪੁੱਛਦਾ ਹੈ ਉਹ ਉਸ ਵਿਚ ਕਿਸ ਦਾ ਕਸੂਰ ਦੱਸਣ ਲੱਗੇ ਹਨ । ਕਲਜ਼ਮ ਪੁਰਾਣੀ ਕਹਾਣੀ ‘ਖਤੀ ਢ' ਦੇ ਆਧਾਰ ਉੱਤੇ ਲਿਖੀ ਗਈ ਹੈ ਤੇ ਇਸ Aਨ ਦੀ ਸਭ ਤੋਂ ਘਟੀਆ ਕਹਾਣੀ ਹੈ । ਬੁੱਢਾ ਮਾਸਟਰ ਜੁਆਨ ਮਾਸਟਰ ਨੂੰ ਅੰਦਰ aa ਹੈ ਕਿ ਉਸ ਲਈ ਅੰਦਰ ਸੁਗਾਤ ਹੈ । ਜੁਆਨ ਮਾਸਟਰ ਅੰਦਰ ਜਾ ਕੇ ਉਸ ਨੂੰ ੧੨੩