ਪੰਨਾ:Alochana Magazine January, February, March 1967.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਨਾ ਜਾਣਦਾ ਹੈ । ਜਿੱਥੇ ਕਹਾਣੀ ਆਪਣੀ ਅੰਦਰਲੀ ਰਾਤੀ ਆਪਣੇ ਆਪ ਟੁੱਟਣ ਨਾਲ ਆਪੇ ਅੰਤ ਹੁੰਦੀ ਹੈ ਉੱਥੇ ਤਾਂ ਕਲਾ-ਚਮਤਕਾਰ ਉਪਜ ਪੈਂਦਾ ਹੈ ਤੇ ਜਿੱਥੇ ਉਹ ਆਪ ਅੰਤ ਕਰਦਾ ਹੈ ਉਥੇ ਆਪੇ ਦੀ ਲੇਸ ਪ੍ਰਤੱਖ ਦਿੱਸ ਪੈਂਦੀ ਹੈ । ਦੁਖ-ਕਹਾਣੀਆਂ ਦਾ ਅੰਤ ਬਹੁਤ ਕਲਾਤਮਕ ਤੇ ਸ਼ਕਤੀਸ਼ਾਲੀ ਹੁੰਦਾ ਹੈ ਜਿਵੇਂ ਚਾਨਣੀ ਰਾਤ ਦਾ ਦੁਖਾਂਤ' ਤੇ ਅੱਧੀ ਰਾਤ ਦਾ ਕਤਲ’ ਦਾ ਅੰਤ । ਕਈ ਵਾਰੀ ਜਿਸ ਵਾਕ ਨਾਲ ਕਹਾਣੀ ਅਰੰਭੀ ਹੁੰਦੀ ਹੈ, ਉਸੇ ਨਾਲ ਖ਼ਤਮ ਕੀਤੀ ਹੁੰਦੀ ਹੈ : ਪਲਕਾਂ ਵਿਚ ਹੰਝੂ ਡਲ੍ਹਕ ਰਹੇ ਸਨ (ਅਰੰਭ) ਤੇ ਛਲ ਛਲ ਤੇਜ਼ੀ ਦੀਆਂ ਅੱਖੀਆਂ ਵਿੱਚੋਂ ਅਥਰੂ ਕਿਰਨ ਲਗ ਪਏ (ਅੰਤ; । ਔਰਤ ਤੇ ਇੰਤਜ਼ਾਰ' ਦੇ ਜਿਨ੍ਹਾਂ ਪੈਰਿਆਂ ਨਾਲ ਕਹਾਣੀ ਅਰੰਭੀ ਹੈ, ਉਨ੍ਹਾਂ ਨਾਲ ਹੀ ਖ਼ਤਮ ਕੀਤਾ ਹੈ । ਕਹਾਣੀ ਨੇ ਤਾਣੇ ਪੇਟੇ ਵਿਚ ਰਸ ਉਸਾਰਨ ਲਈ ਉਹ ਨਿਕੀਆਂ ਨਿੱਕੀਆਂ ਛੋਹਾਂ ਨੂੰ ਕਲਾਤਮਕ ਢੰਗ ਨਾਲ ਆਪੇ ਵਿਚ ਟਕਰਾ ਕੇ ਭਾਵ-ਚਿੰਗਿਆੜੇ ਸਿਰਜਦਾ ਹੈ । ਜਦ ਅਸੀਂ ਇਨ੍ਹਾਂ ਪੰਝੀ ਕਹਾਣੀਆਂ ਦੇ ਵਿਸ਼ਿਆਂ ਨੂੰ ਹੋਰ ਵਧੇਰੇ ਡੂੰਘੀ ਤਾਰਕਿਕ ਤੇ ਆਲੋਚਨਾਤਮਕ ਦ੍ਰਿਸ਼ਟੀ ਨਾਲ ਵੇਖੀਏ ਤਾਂ ਇਹ ਗੱਲ ਪਸ਼ਟ ਹੋ ਜਾਂਦੀ ਹੈ ਕਿ ਇਹ ਵਿਸ਼ੇ ਵਧਰੇ ਕਰਕੇ ਦਿਮਾਗੀ ਰੋਗਾਂ ਦੀਆਂ ਪਟਾਂ, ਅਖ਼ਬਾਰਾਂ ਵਚ ਛਪੀਆਂ ਮਨੋਵਿਗਿਆਨਿਕ ਤੇ ਮਾਨਸਿਕ ਗੁੰਝਲਾਂ, ਰਸਾਲਿਆਂ ਵਿਚ ਛਪੀਆਂ ਸੱਚੀਆਂ ਦੁਰਘਟਨਾਵਾਂ ਆਦਿ ਉੱਤੇ ਆਧਾਰਿਤ ਹਨ । ਇਨ੍ਹਾਂ ਵਿੱਚੋਂ ਦੁੱਗਲ, ਸੂਖਮ ਦ੍ਰਿਸ਼ਟੀ ਨਾਲ, ਸੂਖਮ, ਅੰਦਰ-ਮੁਖੀ ਵਿਸ਼ੇ ਚੁਣਨ ਦਾ ਉਸਤਾਦ ਹੈ ਕਿਉਂਕਿ ਉਸ ਨੂੰ ਸਮਝ ਹੈ ਕਿਹੜੀ, ਕਿਵੇਂ ਤੇ ਕਿੱਥੇ ਕੋਈ ਗੱਲ ਪਾਤਰ ਨੂੰ ਪਿੰਜਦੀ, ਲਿਤਾੜਦੀ ਤੇ ਪਰਿਵਰਤਿਤ ਕਰਦੀ ਹੈ । ਉਹ ਮਨੁੱਖ ਦੀ ਪ੍ਰਵਿਰਤੀ ਤੇ ਪ੍ਰਕਿਰਤੀ ਦੇ ਪਰਸਪਰ ਸੰਬੰਧ ਨੂੰ ਜਾਣਦਾ ਹੈ । ਉਹ ਇਨ੍ਹਾਂ ਵਿਸ਼ਿਆਂ ਲਈ, ਆਪਣੀ ਅਵਲੋਕਨ-ਸ਼ਕਤੀ ; ਡੂਘੀ, ਪਾਰਦਰਸ਼ੀ ਕਲਪਣਾ ਤੇ ਜੀਵਨ-ਅਭਿਆਸ ਨਾਲ ਯੋਗ ਘਟਨਾਵਾਂ ਵੀ ਲੱਭ ਲੈਂਦਾ ਹੈ ਤੇ ਬਹੁਤ ਵਾਰੀ ਉਨਾਂ ਲਈ ਖ਼ਾਸ ਵ ਉ-ਮੰਡਲ ਵੀ ਸਿਰਜ ਲੈਂਦਾ ਹੈ। ਉਹ ਭੇਤ ਯਥਾਰਥਵਾਦੀ ਨਾਟਕੀ ਸਮਾਂ ਬੰਨ੍ਹ ਲੈਂਦਾ ਹੈ ਤੇ ਖ਼ਾਸ ਕਰਕੇ ਦੁਖਾਂਤਕ ਕਹਾਣੀਆਂ ਵਿਚ ਕਮਾਲ ਕਰਦਾ ਹੈ ; ਪਾਤਰ ਨੂੰ ਇਉਂ ਖੂੰਜੇ ਲਾਉਂਦਾ ਹੈ, ਇਉ ਸ਼ਤਰੰਜ ਵਾਲੀ ਸ਼ਹਿ ਦਿੰਦਾ ਹੈ ਕਿ ਵਿਚਾਰੇ ਨੂੰ ਮਾਰਨ ਲਈ ਧਰਤੀ ਵਿਹਲ ਨਹੀਂ ਦਿੰਦੀ । ਵੇਖ ਜਦ ਮਿੰਨੀ ਕੜਕਦੀ ਹੈ, “ਕਿਉਂ ਝੂਠ ਬੋਲਦਾ ਏ, ਚਾਚਾ' ਉਹ ਅੱਗੋਂ ਕਹਿੰਦਾ ਹੈ, 'ਮੈਂ ਝੂਠ ਬੋਲਦਾ ਹਾਂ, ਕਮਜ਼ਾਤ ! ਮੈਂ ਝੂਠ ਬੋਲਦਾ ਹਾਂ ਕੁਲੱਛਣੀਏ ! ਇਹ ਹੀ ਚੜੀ ਕਿਸ ਦੀ ਟੁੱਟੀ ਏ ਮੇਰੇ ਖੇਤ ਵਿਚ ?' ਅੱਖ ਦੇ ਪਲਕਾਰੇ ਵਿਚ ਮਿੰਨੀ ਨੇ ਚੂੜੀਆਂ ਗਿਣੀਆਂ ਤਾਂ ਉਹ ਗਿਆਰਾਂ ਸਨ । ਉਹ ਅਜੀਬ ਝੂਠ ਸੱਚ ਦੀ ਮੌਤ ਵਿਚ ਘਿਰ ਜਾਂਦੀ ਹੈ । ਜਿਵੇਂ ਸ਼ਕੁੰਤਲਾ ਦੁਸ਼ਯੰਤ ੧੩੦