ਜੇਡੀਆਂ ਵਿਖਾਈਆਂ ਹਨ । ਭੇਲੀ ਤੇ ਮਾਸੂਮ 'ਮਿੰਨੀ' ਦਾ ਵਿਆਹ ਸੁੱਧਿਆਂ ਹੋਇਆਂ ਹੈ । ਮਾਲਣ ਦੀ ਜ਼ਿੰਦਗੀ ਵਿਚ ਉਸ ਦਾ ਇਕ ਪੇਮੀ ਜੋ ਸਦਾ ਉਸ ਦਾ ਦਰਵਾਜ਼ਾ ਖੜਕਾਉਦਾ ਰਿਹਾ ਹੈ, ਫਿਰ ਉਸ ਦੇ ਬੂਹੇ ਉੱਤੇ ਆਇਆ ਹੈ ਤੇ 'ਮਾਲਣ' ਉਸ ਨੂੰ ਹੋਰ ਇਨਕਾਰ ਨਹੀਂ ਕਰ ਸਕਦੀ । ਪਰ ਇਸ ਦੀ ਸਜ਼ਾ 'ਮਿੰਨੀ’ ਨੂੰ ਭੁਗਤਣੀ ਪੈਂਦੀ ਹੈ । ਇਸ ਕਹਾਣੀ ਵਿਚ ਦੁੱਗਲ ਨੇ ਜਿਸ ਚਾਉ ਨਾਲ ਮਾਲਣ ਤੇ ਮਿੰਨੀ ਦੁਹਾਂ ਨੂੰ ਚਿਤਰਿਆ ਹੈ, ਇਹ ਉਸ ਦਾ ਹੀ ਖ਼ਾਸਾ ਹੈ । ‘ਸੱਤ ਦਿਨ ਸਵਰਗ ਵਿਚ' ਵਾਲੀ ਕਹਾਣੀ ਵਿਚ, ਭਾਂਡੇ ਮਾਂਜਣ ਵਾਲੀ ਦੀ ਧੀ ‘ਤੇਜੀ’ ਦਾ ਸੰਬੰਧ ਮਾਲਕ ਦੇ ਲੜਕੇ ਨਾਲ ਭਾਵੇਂ ਅਯੋਗ ਹੀ ਸੀ, ਪਰ ਜਵਾਨੀ ਦੇ ਜੋਸ਼ ਵਿਚ ਜਿਤਨਾ ਸਹਿਜ ਉਸ ਵਿਚ ਦੁੱਗਲ ਭਰ ਸਕਿਆ ਹੈ, ਇਸ ਨਾਲ ਉਸ ਦਾ ਪਾਤਰ ਪਿਆਰਾਂ ਤੇ ਕੁਦਰਤੀ ਬਣ ਗਿਆ ਹੈ । ਇਸੇ ਤਰ੍ਹਾਂ ‘ਖੱਟਾ ਮਿੱਠਾ ਸੁਆਦ ਵਿਚ ‘ਸ਼ੀਰੀ' ਦਾ ਚਿਤਰਣ ਬੜਾ ਮਨੋਵਿਗਿਆਨਿਕ ਹੈ । ਚੰਚਲ ਸ਼ੀਰੀ ਦਾ ਸ਼ੰਮੀ ਦੇ ਬੇਲੋਸ ਤੇ ਇਕਸਾਰ ਮਿੱਠੇ ਪਿਆਰ ਨਾਲ ਦਿਲ ਨਹੀਂ ਭਰਦਾ ਤੇ ਉਹ ਉਸ ਨੂੰ ਛੱਡ ਕੇ ਲਖਨਊ ਤੋਂ ਬੰਬਈ ਚਲੀ ਜਾਂਦੀ ਹੈ । ਉਥੇ ਉਹ ਇਕ ਹੋਰ ਤਰਲ ਪ੍ਰੇਮੀ ਦੀ ਸ਼ਰਨ ਜਾ ਪੈਂਦੀ ਹੈ ਜਿਸ ਤੋਂ ਉਸ ਨੂੰ ਖੱਟੇ ਮਿੱਠੇ ਸੁਆਦ ਦਾ ਭਰੋਸਾ ਮਿਲਦਾ ਹੈ ਤੇ ਜਿਸ ਦੀ ਉਸ ਨੂੰ ਚਾਹ ਹੁੰਦੀ ਹੈ । | ਵਿਸ਼ੇ ਦੀ ਚੋਣ ਵਿਚ ਦੁੱਗਲ ਅਜੇ ਵੀ ਬਹੁਤਾ ਕਰਕੇ ਲਿੰਗ ਨਾਲ ਸੰਬੰਧਿਤ ਪੱਖਾਂ ਤੋਂ ਵਧੇਰੇ ਪ੍ਰਭਾਵਿਤ ਹੁੰਦਾ ਹੈ । ਇਸ ਸੰਗੋਹ ਵਿਚ ਉਸ ਦੀਆਂ ੨੫ ਕਹਾਣੀਆਂ ਵਿਚੋਂ ਉੱਪਰਲੀਆਂ ਤਿੰਨ ਕਹਾਣੀਆਂ ਤੋਂ ਇਲਾਵਾ ਹੋਰ ਅੱਠ ਕਹਾਣੀਆਂ ‘ਕੁਲਬਮ’, ‘ਪਿਓ ਦੇ ਪਿਓ ਦੇ ਪਿਓ ਦਾ ਕਸੂਰ', 'ਅੱਧੀ ਰਾਤ ਦਾ ਕਤਲ ਇਕੱ’, ‘ਔਰਤ ਤੇ ਇੰਤਜ਼ਾਰ' ਗਲਤ ਮਲਤ’, ‘ਹਬੀਬ ਜਾਨ’ ਤੇ ‘ਰਾਜੀ' ਲਿੰਗਿਕ ਪੱਖਾਂ ਨਾਲ ਸਿਧਾ ਜਾਂ ਅਸਿੱਧਾ ਸੰਬੰਧ ਰੱਖਦੀਆਂ ਹਨ । ਕਿਧਰੇ ਕਿਧਰੇ ਉਸ ਦੇ ਆਪਣੇ ਵਤੀਰੇ ਦੀ ਵੀ ਸਮਝ ਨਹੀਂ ਆਉਂਦੀ । ਜਿਵੇਂ ‘ਕੁਲਬਮ' ਵਿਚ ਬੁੱਢਾ, ਫਸਾਦਾਂ ਵਲ, ਮੁਸਲਮਾਨ ਕੁੜੀ ਨੂੰ ਨੌਜਵਾਨ ਸਕੂਲ ਮਾਸਟਰ ਲਈ ਕੱਢ ਕੇ ਲਿਆਉਂਦਾ ਹੈ ਪਰ ਜਦ ਉਹ ‘ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ ਕੁਕਦੀ ਨੌਜਵਾਨ ਦੇ ਕਾਬੂ ਨਹੀਂ ਆਉਂਦੀ, ਤਾਂ ਉਹ ਆਪ ਪਹਿਲਾਂ ਉਸ ਨੂੰ ‘ਭੰਨਦਾ ਹੈ ਅਤੇ ਕਹਿੰਦਾ ਹੈ ਜਾਓ ਮਾਸਟਰ ਜੀ. ਬੇਖਟਕੇ ਹੁਣ ਅੰਦਰ ਚਲੇ ਜਾਓ । ਇਹੋ ਜਿਹੇ ਬੁੱਢੇ ਵਾਸਤੇ ਜੋ ਨਿਸਚਿਤ ਹੀ ਹਮਦਰਦੀ ਦਾ ਪਾਤਰ ਨਹੀਂ, ਦੁੱਗਲ ਕਿਸੇ ਕਿਸਮ ਦੀ ਗਿਲਾਨੀ ਦੇ ਭਾਵ ਨਹੀਂ Ruਜਾਉਂਦਾ । ਕੁਝ ਇਸੇ ਕਿਸਮ ਦਾ ਪ੍ਰਭਾਵ ਪਿਉ ਦੇ ਪਿਉ ਦੇ ਪਿਉ ਦਾ ਕਸੂਰ ਵਿੱਚੋਂ ਉਪਜਦਾ ਹੈ । ਮੁਰਲੀ ਕ੍ਰਿਸ਼ਨ ਮੈਜਿਸਟ੍ਰੇਟ ਜੋ ਆਪ ਇਕ ਨੀਵੀਂ ਜਾਤੀ, ਵਿੱਚ ਹੈ ਅਤੇ ਜਿਸ ਨੇ ਬਾਹਮਣ ਪ੍ਰੋਫ਼ੈਸਰ ਕੁੜੀ ਜਾਨਕੀ ਨਾਲ ਵਿਆਹ ਕਰਵਾਇਆ, ਪਿਛੋਂ ਉਸ ਤੋਂ ਬਹੁਤ ਦੂਰ ਹਟ ਗਿਆ । ਇਸ ਕਹਾਣੀ ਵਿਚ ਵੀ ਮਨੋਵਿਗਿਆਨਿਕ ਗੁੰਝਲ ੧੩੫
ਪੰਨਾ:Alochana Magazine January, February, March 1967.pdf/141
ਦਿੱਖ