ਪੰਨਾ:Alochana Magazine January, February, March 1967.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਫ਼ਜ਼ 'ਜ' ਦਾ ਅਰਥ ਹੈ “ਗਾਈਆਂ ਦੀ ਰਿਹਾਇਸ਼ ਦੀ ਥਾਂ’ । ਹਿੰਦੂਆਂ ਦੀਆਂ ਸੱਤ ਪਵਿੱਤਰ ਨਗਰੀਆਂ ਵਿੱਚੋਂ ਇਕ ਨਗਰੀ ਮਥੁਰਾ ਹੈ । ਕ੍ਰਿਸ਼ਨ ਜੀ ਦਾ ਜਨਮ ਇਸੇ ਸ਼ਹਿਰ ਵਿਚ ਹੋਇਆ ਸੀ । ਇਸ ਦਾ ਪੁਰਾਣਾ ਨਾਮ 'ਮਧੁਪਰ' ਸੀ। ਇਕ ਦੈਤ (ਮਧੂ' ਦੇ ਨਾਮ ਉਤੇ , ਜੋ ਇੱਥੇ ਰਾਜ ਕਰਦਾ ਸੀ । ਵਿਸ਼ਣੁ ਪੁਰਾਣ ਵਿਚ ਲਿਖਿਆ ਹੈ ਕਿ ਜਦੋਂ ਮਧੂ ਦੇ ਪੁੱਤਰ ਦੇ ਪੁੱਤਰ ਲਵਣ ਨੂੰ ਸ੍ਰੀ ਰਾਮਚੰਦ ਜੀ ਦੇ ਭਰਾ ਸ਼ਣ ਨੇ ਮਾਰ ਦਿਤਾ, ਤਾਂ ਉਸ ਨੇ ਇਸ ਸ਼ਹਿਰ ਦਾ ਨਾਮ 'ਮਧਰਾ' ਰੱਖ ਦਿੱਤਾ, ਜਿਸ ਤੋਂ ਮਥਰਾ ਸਾਲ ਗਿਆ | ਮਥਰਾ ਵਿਚ ਕ੍ਰਿਸ਼ਨ ਜੀ ਦਾ ਇਕ ਪ੍ਰਸਿੱਧ ਮੰਦਰ ‘ਕੇਸ਼ਵ ਦੇਵ' ਸੀ ਜਿਸ ਨੂੰ ਔਰੰਗਜ਼ੇਬ ਨੇ ਸੰਨ ੧੬੬੯ ਵਿਚ ਢਾਹ ਕੇ ਉੱਥੇ ਮਸਜਿਦ ਬਣਵਾ ਦਿੱਤੀ ਸੀ । ਕੇਸ਼ਵ ਦਾ ਅਰਥ ਹੈ ‘ਕੇਸ਼ੀ’ ਨੂੰ ਮਾਰਨ ਵਾਲਾ । ਕੇਸ਼ੀ ਇਕ ਦੈਤ ਸੀ ਜੋ ਕੰਸ ਦੀ ਆਗਿਆe. ਨਾਲ ਘੜੇ ਦੀ ਸ਼ਕਲ ਧਾਰ ਕੇ ਕ੍ਰਿਸ਼ਨ ਜੀ ਨੂੰ ਮਾਰਨ ਗਿਆ ਸੀ । ਕ੍ਰਿਸ਼ਨ ਜੀ ਨੇ ਆਪਣੀ ਬਾਂਹ ਉਸਦੇ ਮੂੰਹ ਵਿਚ ਪਾਕੇ ਉਸ ਨੂੰ ਜਾਨੋਂ ਮਾਰ ਦਿੱਤਾ ਸੀ । ਮਥਰਾ ਬੰਦਾਬਨ ਦੀਆਂ ਹੋਲੀਆਂ ਬਹੁਤ ਮਸ਼ਹੂਰ ਹਨ । ਹੋਲੀ ਫੱਗਣ ਦੀ ਪੂਰਨਮਾਸ਼ੀ ਦਾ ਹਿੰਦੂ ਤਿਉਹਾਰ ਹੈ । ਹੋਲੀ ਜਾਂ ਹੋਲਿਕਾ ਹਰਣਾਖਸ਼ ਦੀ ਭੈਣ ਦਾ, ਨਾਮ ਸੀ । ਹੋਲਿਕਾ ਨੂੰ ਸ਼ਿਵ ਜੀ ਵੱਲੋਂ ਵਰ ਮਿਲਿਆ ਹੋਇਆ ਸੀ ਕਿ ਉਹ ਕਦੇ ਅੱਗ ਵਿਚ ਨਹੀਂ ਸੜੇਗੀ । ਜਦੋਂ ਹਰਣਾਖਸ਼ ਨੇ ਦੇਵਤਿਆਂ ਪਾਸੋਂ ਸੁਰਗਪੁਰੀ ਖੋਹ ਲਈ ਤੇ ਆਪਣਾ ਨਾਮ ਜਪਾਣ ਲਗਾ ਤਾਂ ਉਸ ਦੇ ਬਾਲ ਪ੍ਰਹਿਲਾਦ ਨੇ ਪਿਉ ਦਾ ਇਹ ਹੁਕਮ ਨਾ ਮੰਨਿਆਂ । ਪ੍ਰਹਿਲਾਦ ਨੂੰ ਕਈ ਡਰਾਵੇ ਦਿੱਤੇ ਗਏ, ਪਰ ਉਹ ਨਾ ਡਰਿਆ । ਆਖ਼ਰ ਪ੍ਰਹਿਲਾਦ ਨੂੰ ਅੱਗ ਵਿਚ ਸਾੜਨ ਦੀ ਵਿਉਂਤ ਕੀਤੀ ਗਈ । ਉਸ ਦੀ ਭੂਆ ਹੋਲਿਕਾ ਉਸ ਨੂੰ ਝੋਲੀ ਵਿਚ ਲੈ ਕੇ ਚਿਖ਼ਾ ਵਿਚ ਬੈਠ ਗਈ । ਪਰ ਪਰਮਾਤਮਾ ਦੀ ਕਿਰਪਾ ਨਾਲ ਪ੍ਰਹਿਲਾਦ ਨੌ-ਬਰ-ਨੌਂ ਰਿਹਾ, ਤੇ ਹੋਲਿਕਾ ਸੜ ਕੇ ਸੁਆਹ ਹੋ ਗਈ । ਇਹ ਘਟਨਾ ਮੁਲਤਾਨ ਦੀ ਹੈ । ਇਹ ਦਿਹਾੜਾ ਫੱਗਣ ਸੁਦੀ ੧੫ ਦਾ ਸੀ । ਹਿੰਦੂ ਹੋਲੀਆਂ ਵਿਚ ਪ੍ਰਹਿਲਾਦ ਦੀ ਜਿੱਤ ਦੀ ਯਾਦ ਮਨਾਉਂਦੇ ਹੋਏ ਸੜ-ਮਰ ਹੋਲਿਕਾ ਦੀ ਸੁਆਹ ਉਡਦੇ ਹਨ । ਪਰ ਸਾਰੇ ਭਾਰਤ ਵਿਚ ਮਥੁਰਾ ਰਿੰਦਾਬਨ ਵਿਚ ਹੀ ਸਭ ਤੋਂ ਵਧੀਕ ਜੋਸ਼ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਕਈ ਦਿਨ ‘ਸਾਂ ਪੈਂਦੀਆਂ ਹਨ ਜਿਨ੍ਹਾਂ ਵਿਚ ਸ੍ਰੀ ਕਿਸ਼ਨ ਜੀ ਦਾ ਸਾਂਗ ਬਣਾਇਆ ਜਾਂਦਾ ਹੈ। ਕ੍ਰਿਸ਼ਨ ਜੀ ਦੇ ਸ਼ਰਧਾਲੂ ਇਹ ਮੰਨਦੇ ਹਨ ਕਿ ਇਕ ਗੋਪੀ ਰਾਧਿਕਾ ਉਹਨਾਂ ਦੀ ਪ੍ਰੇਮਿਕਾ ਸੀ । ਰਾਸਾਂ ਵਿਚ ਸੀ ਕਿਸ਼ਨ ਜੀ ਅਤੇ ਰਾਧਿਕ ਨੂੰ ਨਚਾਇਆ ਜਾਂਦਾ ਹੈ । ਉਹਨਾਂ ਪਾਸੋਂ ਕਈ ਕਿਸਮ ਦੇ ਕਾਂਮ-ਉਪਜਾਉ ਹਾਵ-ਭਾਵ ਦਰਸ਼ਕਾਂ ਦੇ ਸਾਹਮਣੇ ਕਰਾਏ ਜਾਂਦੇ ਹਨ । ਇਸ ਦਾ ਕੁਦਰਤੀ ਨਤੀਜਾ ਇਹ ਨਿਕਲਦਾ ਹੈ ਕਿ ਜਿਹੜੇ ਮੰਦਰ ਧਰਮ-ਪਰਚਾਰ ਦੀ ਖ਼ਾਤਰ ਬਣੇ ਸਨ, ਉਹਨਾਂ ੧੪੨