ਤੇ ਚੌਣ ਨਾਲ ਰੱਖਿਆ ਗਿਆ । ਛੱਤ ਨੂੰ ਜੜਨ ਵਾਸਤੇ ਡਰਾਇੰਗ ਰੂਮ ਦੇ ਇਕ ਪਾਸੇ ਲੱਕੜ ਦਾ ਹੀ ਸਫ਼ੈਦ ਥਮਲਾ ਵੀ ਲਗਾ ਦਿੱਤਾ ਗਿਆ । | ਦੂਜੇ ਅੰਕ ਦਾ ਪਰਦਾ ਉੱਠਣ ਤੋਂ ਪਹਿਲਾਂ ਮਿੱਟੀ ਦੇ ਲੇਪ ਵਾਲੇ ਟਾਟ ਕੰਧਾਂ ਉੱਪਰ ਚੜ ਕੇ, ਖਿੜਕੀਆਂ ਬੰਦ ਕਰਕੇ, ਦਰਵਾਜ਼ੇ ਇਸੇ ਤਰ੍ਹਾਂ ਸੌੜੇ ਕਰ ਕੇ ਅਤੇ ਥਮਲੇ ਦੀ ਥਾਂ ਬਦਲ ਉ, ਉਸ ਉੱਤੇ ਵੀ ਮਿੱਟੀ ਦਾ ਪੋਚਾ ਫੇਰ ਕੇ, ਉਸੇ ਸੈੱਟ ਨੂੰ ਰੁਲਦੂ ਘਮਿਆਰ ਦਾ ਘਰ ਬਣਾ ਦਿੱਤਾ ਗਿਆ । ਕੱਚੀ ਮਿੱਟੀ ਦੇ ਭਾਂਡੇ, ਚੱਕੀ, ਚਰਖ਼ਾ, ਖੋਤਿਆਂ ਦੇ ਪਲਾਣੇ, ਟੁੱਟੀਆਂ ਮੰਜੀਆਂ, ਆਦਿ ਥਾਂ ਸਿਰ ਟਿਕਾ ਕੇ ਸੈੱਟ ਨੂੰ ਪ੍ਰਮਾਣਿਕ ਬਣਾਉਣ ਵਿਚ ਅਮਰਜੀਤ ਸਿੰਘ ਢਿੱਲੋਂ ਅਤੇ ਉਸ ਦੇ ਕਲਾਕਾਰਾਂ ਨੇ ਕਮਾਲ ਕਰ ਦਿੱਤਾ। ਇਸ ਨਾਟਕ ਦੀ ਮੰਚ-ਚੜਤ ਨੂੰ ਪੰਜਾਬੀ ਪੇਸ਼ਕਾਰੀ ਦੇ ਇਤਿਹਾਸ ਵਿਚ ਯਾਦ ਕੀਤਾ ਜਾਵੇਗਾ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਖ਼ਾਲਸਾ ਕਾਲਜ, ਪਟਿਆਲਾ ਦੇ ਕਲਾਕਾਰਾਂ ਦਾ ਇਹ ਯਤਨ ਅਤਿਅਤ ਸ਼ਲਾਘਾ ਯੋਗ ਸੀ । ਅਦਾਕਾਰੀ ਵਿਕ ਇਚ ਨਾਟਕ ਦੇ ਸਾਰੇ ਪਾਤਰ ਇਕ ਤੋਂ ਇਕ ਚੜਦੇ ਸਨ । ਮੇਕ-ਅਪ, ਮੰਚ-ਸੂਝ, ਆਂਗਿਕ, ਸਾਤਵਿਕ ਅਤੇ ਵਾਚਕ ਅਭਿਨੈ ਦੀ ਨਿਪੁਣਤਾ ਮਸ਼ੀਨੀ ਪਰਜ਼ਿਆਂ ਦੀ ਪੂਰਬ-ਨਿਸਚਿਤ ਗਤੀ ਵਾਂਗ ਢੁਕਵੀਂ ਸੀ । ਵਿਸ਼ੇਸ਼ ਤੌਰ ਉੱਤੇ ਦੇ ਅਦਾਕਾਰ ਤਾਂ ਪੇਸ਼ਾਵਰਾਨਾ ਅਦਾਕਾਰਾਂ ਦੇ ਪੱਧਰ ਨੂੰ ਛੂੰਹਦੇ ਸਨ । ਇਹ ਸਨ ਰੂੜੀ (ਕੁਲਵੰਤ ਨਾਗਪਾਲ) ਅਤੇ ਰੁਲਦੂ (ਓਮ ਪ੍ਰਕਾਸ਼ ਪੁਰੀ) । ਰੁਲਦੂ ਨੇ ਗਰੀਬ ਘੁਮਿਆਰ ਦਾ ਪਾਰਟ ਕਰਦਿਆਂ ਆਪਣੇ ਚਿਹਰੇ ਉੱਤੇ ਦੁੱਖ, ਪੀੜਾ, ਨਿਰਾਸ਼ਾ, ਵਿਸ਼ਾਦ, ਭੁੱਖ, ਥੁੜ, ਅਪਮਾਨ, ਤ੍ਰਿਸਕਾਰ, ਭੈ, ਘਣਾ, ਕੁੱਧ, ਆਦਿ ਦੀਆਂ ਰੇਖਾਵਾਂ ਇੰਜ ਉਭਾਰੀਆਂ ਕਿ ਆਪਣੀ ਕੁੜਤੀ ਦਾ ਲੰਗਰ ਲਾਂਹਦਿਆਂ ਉਸ ਨੇ ਦਰਸ਼ਕਾਂ ਦੇ ਹਿਰਦੇ ਪਾੜ ਦਿੱਤੇ । | ਕੁਲਵੰਤ ਨਾਗਪਾਲ ਨੇ ਦੁਖਿਆਰੀ ਗ਼ਰੀਬ ਰੜੀ ਦਾ ਪਾਰਟ ਇਸ ਤਰ੍ਹਾਂ ਸੁਹਿਰਦਤਾ ਨਾਲ ਜੀਵਿਆ ਕਿ ਦਰਸ਼ਕਾਂ ਦੇ ਹਿਰਦਿਆਂ ਵਿਚੋਂ ਉਸ ਓਮ ਪ੍ਰਕਾਸ਼ ਪੂਰੀ ਨੇ ਰੁਗ ਭਰ ਲਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ (ਅਣਹੋਣੀ) ਹੰਝ ਲਟਕਾ ਦਿੱਤੇ ! ਸ਼ੋਰ ਸ਼ਰਾਬਾ ਕਰਦੇ ਦਰਸ਼ਕਾਂ " ,, " | ੧੫੫
ਪੰਨਾ:Alochana Magazine January, February, March 1967.pdf/161
ਦਿੱਖ