ਪੰਨਾ:Alochana Magazine January, February, March 1967.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਵਿਚਿੱਤਰ ਨਾਟਕ ਵਿਚ ਮਾਰਥਾ ਅਤੇ ਉਸ ਦੀ ਮਾਂ ਆਪਣਾ ਨਿਰਬਾਹ ਜੀ-ਘਾਤ ਨਾਲ ਕਰਦੀਆਂ ਹਨ । ਉਨ੍ਹਾਂ ਨੇ ਹੋਟਲ ਖੋਲਿਆ ਹੋਇਆ ਹੈ । ਜੋ ਮੁਸਾਫ਼ਰ ਉਸ ਵਿਚ ਆਉਂਦਾ ਹੈ, ਉਸ ਦਾ ਉਹ ਖੂਨ ਕਰ ਦੇਂਦੀਆਂ ਹਨ । ਇਕ ਬੁੱਢਾ ਨੌਕਰ ਜ਼ਬਾਨ ਨੂੰ ਤਾਲਾ ਲਾਈ ਲਾਸ਼ ਨੂੰ ਠਿਕਾਣੇ ਲਾਉਣ ਵਿਚ ਉਨ੍ਹਾਂ ਦਾ ਸਾਥ ਦੇਂਦਾ ਹੈ । ਪਤਾ ਨਹੀਂ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਕਿੰਨੇ ਖੂਨ ਮਾਵਾਂ ਧੀਆਂ ਕਰ ਚੁੱਕੀਆਂ ਹਨ । ਤੇ ਫਰ ਮਾਰਥਾ ਆਪਣੇ ਹੀ ਭਰਾ ਨੂੰ, ਜੋ ਬਹੁਤ ਸਾਲ ਪਹਿਲਾਂ ਘਰੋਂ ਚੱਲਾ ਗਿਆ ਸੀ, ਮਾਰ ਦੇਂਦੀ ਹੈ । ਇਹ ਜਾਣ ਕੇ ਵੀ ਉਸ ਨੂੰ ਕੁੱਝ ਨਹੀਂ ਹੁੰਦਾ ਕਿ ਉਹ ਆਪਣੇ ਹੀ ਭਰਾ ਨੂੰ ਕਤਲ ਕਰ ਬੈਠੀ ਹੈ, ਸਗੋਂ ਉਸ ਦੀ ਭਾਬੀ ਮਾਰੀਆ ਜਦੋਂ ਦੀ ਗਿੜਗਿੜਾਂਦੀ ਆਪਣੇ ਪਤੀ ਬਾਰੇ ਪੁੱਛਦੀ ਹੈ ਤਾਂ ਮਾਰਥਾ ਆਖਦੀ ਹੈ 'ਖ਼ੁਸ਼ੀ, ਦੁੱਖ ਤੇ ਪਿਆਰ ਮੇਰੇ ਲਈ ਕੋਈ ਅਰਥ ਨਹੀਂ ਰੱਖਦੇ । ਭਰਾ ਨੂੰ ਉਸ ਨੇ ਮਾਰ ਦਿੱਤਾ ਹੈ । ਮਾਂ ਉਸ ਦੀ ਉਸ ਦਾ ਸਾਥ ਛੱਡ ਕੇ ਚਲੀ ਗਈ ਹੈ। ਪੁੱਤਰ ਦੇ ਕਤਲ ਨੇ ਮਾਂ ਨੂੰ ਝੰਜੋੜ ਦਿੱਤਾ | ਮਾਰਥਾ ਆਪਣੀ ਭਾਬੀ ਨੂੰ ਆਖਦੀ ਹੈ 'ਮੈਨੂੰ ਛੂਹ ਨਾ । ਮੇਰੇ ਨਾਲ ਤੇਰਾ ਕੋਈ ਲਗਾਉ ਨਹੀਂ । ਮੈਂ ਭਰਾ ਨਾਲ ਵੀ ਉਹੀ ਕੀਤਾ ਹੈ ਜੋ ਬਾਕੀ ਮੁਰਾਫ਼ਰਾਂ ਨਾਲ ਕਰਦੀ ਮਾਂ ਵੀ ਮੇਰੀ ਮਰੀ ਪਈ ਹੋਵੇਗੀ । ਮੱਛੀਆਂ ਮਾਂ ਪੁੱਤਰ ਦਾ ਮਾਸ ਚੁੱਡ ਗਈਆਂ ਹੋਣਗੀਆਂ।' ਮਾਰੀਆ ਰੋਂਦੀ ਕੁਰਲਾਂਦੀ ਹੈ, “ਕੋਈ ਮੇਰੀ ਮਦਦ ਕਰੇ ।” ਬੁੱਢੇ ਨੌਕਰ ਅੱਗੇ ਵੀ eਤਾ ਪਾਂਦੀ ਹੈ । ਉਹ ਨਾਂਹ ਵਿਚ ਸਿਰ ਹਿਲਾ ਦੇਂਦਾ ਹੈ । ਹੁਣ ਦੁਨੀਆਂ ਵਿਚ ਰਬਾ ਵੀ ਇਕੱਲੀ ਹੈ ਤੇ ਮਾਰੀਆਂ ਵੀ। ਮੌਤ ਤੋਂ ਪਹਿਲਾਂ ਇਹ ਇਕੱਲ ਤੋਂ ਛੁਟਕਾਰਾ ਨਹੀਂ ਪਾ ਸਕਦੀਆਂ । | ਇਸ ਨਾਟਕ ਨੂੰ ਵੇਖਣ ਵਾਲੇ ਦਰਸ਼ਕ ਮਸਾਂ ਡੇਢ ਸੌ ਹੋਣਗੇ । ਨਾਟਕ ਦੀ ਜਾਗੀ, ਮੰਚ-ਜੜਤ, ਸ਼ਿੰਗਾਰ ਆਦਿ ਸਭ ਕੁੱਝ ਹੀ ਸੰਜਮ ਤੇ ਸੰਖੇਪ ਦਾ ਲਖਾਇਕ ਸੀ । ਹੋਟਲ ਦੇ ਸਾਗਤੀ ਕਮਰੇ ਵਿਚ ਹੋਟਲ ਦੀ ਮਾਲਿਕ ਮਾਰਥਾ ਦੇ ਮੇਜ਼ ਕੁਰਸੀ ਤੋਂ ਇਲਾਵਾ ਇਕ ਆਰਾਮ ਕੁਰਸੀ, ਇਕ ਤਿਪਾਈ, ਸਟੂਲ, ਬੱਤਲ, ਮੰਗ ਤੇ ਇਕ ਚਾਰਟ ਤੋਂ ਸਿਵਾ ਹੋਰ ਕੋਈ ਸਾਮ ਨਹੀਂ ਸੀ : ਪਹਿਰਾਵੇ ਅਤੇ ਸਜਾਵਟ ਦੇ ਪੱਖੋਂ ਕੋਈ ਵੀ ਵਿਅਕਤੀ ਫਰਾਂਸੀਸੀ ਜਾਂ ਪੱਛਮੀ ਨਹੀਂ ਸੀ ਜਾਪਦਾ । ਹਰਪਾਲ ਟਿਵਾਣਾ (ਜਾਨ) ਪੌਡਰ ਆਦਿ ਨਾਲ ਆਪਣਾ ਰੰਗ ਚਿੱਟਾ ਕਰ ਸਕਦਾ ਸੀ । ਨਰਿੰਦਰ (ਮਾਰਥਾ) ਸਲਵਾਰ ਕਮੀਜ਼ ਅਤੇ ਇਕ ਗਤਨੀ ਦੀ ਥਾਂ ਸਕਰਟ, ਜੀਨ, ਪੈਂਟ, ਆਦਿ ਪਹਿਨ ਸਕਦੀ ਸੀ । ਚਿਹਰੇ ਦਾ ਰੰਗ ਜਮਕਾਉਣ ਦੀ ਖੇਚਲ ਉਸ ਨੇ ਵੀ ਕੋਈ ਨਾ ਕੀਤੀ । ਜਾਨ ਦੀ ਬੀਵੀ ਮਾਰੀਆ (ਦਲਜੀਤ) ਦੇ ਵਾਲਾਂ ਦਾ ਸਟਾਈਲ ਜ਼ਰੂਰ ਪੱਛਮੀ ਅਤੇ ਢੁੱਕਵਾਂ ਸੀ, ਰੰਗ ਰੂਪ ਵੀ ੧੫੭