ਪੰਨਾ:Alochana Magazine January, February, March 1967.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਉੜੀ ॥ ਦੁਨੀਆਂ ਅੰਦਰਿ ਆਇ ਕੇ ਕੀ ਕਰਮ ਕਿਰਿਜੇ ॥ ਸਤਿਗੁਰੁ ਪੂਰਾ ਪਾਇ ਕੇ ਹਰਿ ਨਾਮੁ ਜਪਿਜੇ ॥ ਅਖਰੁ ਇਕੋ ਵਾਚ ਕੇ ਹੋਰ ਵਾਦ ਭੁਲਿਜੇ ॥ ਅਖਰੁ ਪਾਸੋ ਸਤਿਗੁਰੂ ਦੇ ਸਿਰ ਨੂੰ ਲਿਜੇ ॥ ਅਗੋਂ ਹੀ ਇਸ ਮਰਨ ਥਾਂ ਗੁਰ ਪਾਸ ਮਰਜੇ ॥ ਪ੍ਰੇਮ ਪਿਆਲਾ ਪੀਅ ਕੇ ਜੈ ਸਿੰਘ ਨਿਤ ਜਿਜੇ ॥੨੬॥ ਪੱਤਰਾ ੧੪੧ (ਉ) ਜੋ ਪ੍ਰੇਮ ਪੀਏ ਸਤਸੰਗ ਤੇ ਖੇਡਤ ਫਿਰੇ ਸੰਸਾਰ ॥ ਸਲੋਕੁ ॥ ਦੁਰਮਤਿ ਦਾ ਜਾਲ ਕੇ ਖਬਰ ਨਹੀਂ ਘਰ ਬਾਰ ॥੧॥ ਲਿਵ ਲਗੀ ਹੈ ਰਾਮ ਸੋ ਅਠੇ ਪਹਰ ਗਲਤਾਨ ॥ ਪ੍ਰੇਮ ਮਦ ਮਾਤੇ ਰਹਨ ਗੁਰ ਦੀ ਜਾਨ ਅਮਾਨ ੨ ॥ ਪਉੜੀ ॥ ਪ੍ਰੇਮ ਪਿਆਲਾ ਪੀਅ ਕੇ ਜੋ ਭਏ ਮਤਵਾਲੇ । ਓਹੁ ਦੁਸਰ ਵਲ ਨਹੀ ਦੇਖਦੇ ਇਕ ਗੁਰੁ ਸਮਾਲੇ ॥ ਆਸਾ ਸਭ ਜਲਾਇ ਕੇ ਹਰਿ ਦਰਸਨੁ ਭਾਲੇ ॥ ਸੁਖ ਨ ਪਾਵਨ ਹੋਰਥੈ ਜਿੰਦ ਆਈ ਹਥਾਲੇ ॥ ਭੁਲੀ ਦੁਨੀਆ ਜੀਅ ਧੋ ਰਹਦੇ ਗੁਰ ਨਾਲੇ ॥ ਇਕ ਨੇ ਹੀ ਡਿਠੇ ਜੈ ਸਿੰਘ ਘਾਲ ਗੁਰ ਦੀ ਘਾਲੇ ॥੨੭॥ ਪੱਤਰਾ ੧੪੭ (ਅ) ਪ੍ਰੇਮ ਅਗਨ ਜਲਦੇ ਰਹਨ ਪਰੇਮੀ ਕੇਹਾ ਸੁਖ ॥ ਸਲੋਕ ॥ ਪਾਸ ਕਿਸੇ ਦੇ ਨ ਕਹਨ ਬਿਰਹਾ ਵਿਧੇ ਦੁਖ ॥੧॥ ਰਵਨ ਨਾਲ ਵਿਹਾਰ ਹੈ ਕੁਕਨ ਬਾਂਹ ਖੜੀ ॥ ਤਨੁ ਕੰਬੇ ਲੂ ਲੁ ਖੜੇ ਬਾਜ ਬਿਰਹਾ ਭੁੰਜ ਫੜੀ ॥੨॥ ਪਉੜੀ ॥ ਸੁਆਂਉ ਨ ਕੋਈ ਨੇਹੀਆ ਫਿਰਦੇ ਨੀ ਖੀਵੇ ॥ ਆਕੜ ਤੁਟੀ ਗਰਦਨੋਂ ਰਹਦੇ ਸਿਰ ਨੀਵੇ ॥ ਮੋਹ ਅਨੇਰ ਗਵਾਇ ਕੇ ਘਟਿ ਬਾਲੇ ਦੀਵੇ ॥ ਚਾਨਣੁ ਹੋਆ ਗਿਆਨ ਦਾ ਅਨਡਿਠ ਦਿਖੀਵੇ ॥ ਬੋਲੀ ਸਚੀ ਬੋਲਦੇ ਮਿਲ ਸਚ ਸਚੀਵੇ ॥ ਨੇ ਚੰਗੇ ਜੈ ਸਿੰਘ ਮਰ ਅਸਥਿਰ ਥੀਵੇ ॥੨੮॥ ပင်