ਪੰਨਾ:Alochana Magazine January, February, March 1967.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਿਹਾਈ : ਨਨਦੇ ਭਰਜਾਈ ਦੌਮੇਂ ਜੇ ਬੈਠੀਆਂ ਕਰਦੀਆਂ ਕੌਲ ਕਰਾਰ ॥ ਤੇ ਤੇਰੇ ਜੰਮੇਗਾ ‘ਧੀਗਾ' ਭਾਬੋ ਨੀ ! ਮੈਂ ਲਾਨੀਆਂ ਫੁੱਲ ਸਰਿਆਂ ! ਭਾਂਡਿਆਂ ਬਚਾ ਸਗਲਾ ਚੰਗੇਰੀ, ਉਹ ਬੀਬਾ ਮੇਰੀ ਨਨਦੇ ਗੀ ਦੇ । ਗਹਿਣਿਆਂ ਬਿਚਾ ਆਰਸੀ ਚੰਗੇਰਾ, ਉਹ ਬੀਬਾ ਮਰੀ ਨਨਦੇ ਗੇ ਦੇ । ਮੋਹੀਏ” ਬਿਚਾ ਬੂਰੀ ਚੰਗੇਰੀ, ਉਹ ਬੀਬਾ ਮੇਰੀ ਨਨਦੇ ਗੀ ਦੇ ! ਬੂਰੀ ਚੰਗੇਰੀ ਘਰ ਰੱਖ ਭਾਬ, ਜੀ ਮੈਂ ਲਾਨੀਆਂ ਫੁੱਲ ਸ਼ਰਿਆਂ । ਉਹ ਗੋਈਆਂ ਨਨਦੇ ਬੀਬਾ ! ਲੰਘ ਗਈਆਂ ਦਰਿਆ । ਘਰ ਜੰਦੀਗੀ ਸੱਸ ਪੁੱਛਣ ਲਗਦੀ, ਨੂੰਹੇਂ ਕੇ ਕਿਸ਼ ਆਂਦੀ ਬਧਾਈ ਬੀਰ ਜੇ ਮੇਰਾ ਰਾਜੇ ਦਾ ਨੌਕਰ, ਸੱਸੀ ਭਾਬੋ ਨੇ ਲੜਕੀ ਜਾਈ । ਬਾਰੇਂ ਜੇ ਬਰਿਆਂ ਬੀਰ ਘਰ ਆਇਆ ਰੂਸੀ ਦੀ ਭੈਣ ਮਨਾਈ । ਥਾਲ ਜੇ ਭਰਿਆ ਸੁੱਚੇ ਮੋਤੀਆਂ, ਉੱਪਰ ਫੁੱਲ ਸਰਿਆਂ । ਘੋੜੀ : ਜੇ ਘੋੜੀਏ ਨਦੀਆ ਕਨਾਰੇ, ਨਦੀ ਦੇ ਦਿੰਦੀਐ ਮਾਏ ਠੰਡੇ ਝਲਾਰੇ, ਭੈਣਾਂ ਨੇ ਬੀਰ ਸੰਗਾਰਿਆ, ਭਾਬੋ ਨੇ ਦੇਵਰ ਘੜੀ ਚਾਹੜਿਆ । ਜੇ ਘੜੀ ਆਈ ਅਪਨੇ ਬਾਗੈ, ਚੰਨ ਤੇ ਸੂਰਜ ਮਾਏ ਲਾੜੇ ਦੇ ਲਾਗੇ, ਜੇ ਘੜੀ ਆਈ ਅਪਨੀ ਹੱਟੀ, ਕੱਢ ਮਰਾਜਾ ਪਿਉ ਦਾਦੇ ਦੀ ਖੱਟੀ । ਸਿੱਠਣੀ : ਅਸਾਂ ਕਾਹਨੂੰ ਗਿੱਧੀ ਰੱਬਾ, ਮਾਂਹ ਛੋਲਿਆਂ ਦੀ ਦਾਲ, ਜੀਜਾ ਲੰਮਾ ਪੇਈ ਪੇਈ ਚੱਟੈ, ਮਾਂਹ ਛੋਲਿਆਂ ਦੀ ਦਾਲ, ਕੰਨੈ ਆਊਗੀ ਬੀ ਅਪਨੀ ਸੱਦੇ, ਮਾਂਹ ਛੋਲਿਆਂ ਦੀ ਦਾਲ । ਸੁਹਾਗ : ਬਾਗਾਂ ਦੇ ਮੋਰ ਕਰਦੇ ਪਾਣੀ ਪਾਣੀ, ਐਸਾ ਵਰ ਟੋਲ ਬਾਬਲ ਹਾਣੀ ਹਾਣ. ਬੱਡਾ ਨਾ ਟੋਲ ਬਾਬਲ, ਮੈਂ ਆਪੂੰ 'ਬਾਣੀ ਵਾਣੀ ॥ ਛੱਭਾ ਨਾ ਟੋਲ ਬਾਬਲ, ਜਿਹੜਾ ਕਦਰ ਨਾ ਜਾਈਂ । ਦਿਖੋ ਨੀ ਸਈਓ ਏਹ ਚੰਨ ਚੜਦਾ ਨਈਓ । ਰੁੱਸੇ ਦਾ ਸ਼ਾਮ ਬਿਹੜੈ ਬੜਦਾ ਨਈਓ ! ਅਰਦਾਂ ਦੇ ਜੋਰ ਨੀ ਮੈਂ ਚੰਨ ਚੜਾਇਆ । ਮਿੱਨਤਾਂ ਦੇ ਜੋਰ ਨੀ ਮੈਂ ਸ਼ਾਮ ਮਨਾਇਆਂ ਨੂੰ