ਪੰਨਾ:Alochana Magazine January, February, March 1967.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਤਰ੍ਹਾਂ ‘ਗੱਡੀ ਤੁਰ ਗਈ' ਕਹਾਣੀ ਵਿਚ ਪਾਠਕ ਨੂੰ ਮਨ ਦੀਆਂ ਉਨ੍ਹਾਂ ਡੂੰਘੀਆਂ ਤਹਿਆਂ ਵਿਚ ਲੈ ਜਾਂਦਾ ਹੈ ਜਿੱਥੇ ਉਹ ਜ਼ਿੰਦਗੀ ਦੇ ਸੁਫ਼ਨੇ ਨੂੰ ਬਣਦਾ ਤੇ ਉਧੜਦਾ ਦੇਖਦਾ ਹੈ । ਇਸ ਕਹਾਣੀ ਦੀ ਨਾਇਕਾ ਜੋ ਕਦੇ ਟੱਪਰੀਵਾਸ ਮੁੰਡੇ ਨਾਲ ਨੱਠ ਆਈ ਸੀ, ਅਚਾਨਕ ਉਨ੍ਹਾਂ ਦੀਆਂ ਝੱਗੀਆਂ ਕੋਲ ਗੱਡੀ ਦੇ ਖਲੋ ਜਾਣ ਤੇ ਉੱਥੋਂ ਨੱਸ ਜਾਣਾ ਚਾਹੁੰਦੀ ਹੈ ਪਰ ਏਡੀ ਛੇਤੀ ਉਹ ਨੱਠ ਜਾਣ ਦਾ ਹੀਆ ਵੀ ਨਹੀਂ ਕਰ ਸਕਦੀ । ਗੱਡੀ ਦੇ ਟੁਰ ਜਾਣ ਤੇ ਸੋਚਦੀ ਹੈ, ਕਾਸ਼ ! ਫੇਰ ਕਦੇ ਗੱਡੀ ਉਥੇ ਰੁਕ ਜਾਵੇ । ਅਜਿਹੇ ਫੈਸਲੇ ਦਾ ਛਿਨ, ਜਿਸ ਵਿਚ ਕਿਸੇ ਦੀ ਸਾਰੀ ਜ਼ਿੰਦਗੀ ਸਿਮਟ ਖਲੋਂਦੀ ਹੈ, ਕਲਾਕਾਰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਫੜਦਿਆਂ ਫੜਦਿਆਂ ਹੀ ਉਹ ਹੱਥਾਂ ਵਿਚੋਂ ਤਿਲਕ ਜਾਂਦਾ ਹੈ । ਉਸ ਗਵਾਚੇ ਲੰਘੇ ਵਕਤ ਨੂੰ ਕਲਾਕਾਰ ਫੇਰ ਮੋੜ ਲਿਆਉਂਦਾ ਹੈ ਤੇ ਦੱਸਦਾ ਹੈ ਕਿ ਉਹ ਛਿਨ ਮੋਇਆ ਨਹੀਂ, ਚੇਤਨਤਾ ਵਿਚ ਕਿਤੇ ਨਾ ਕਿਤੇ ਅੱਜ ਵੀ ਜੀ ਰਿਹਾ ਹੈ, ਘੰਟੇ ਘੜੀਆਂ ਦੇ ਇਸ ਸੰਸਾਰੀ ਸਮੇਂ ਦੀ ਉਸ ਤੀਕ ਭਾਵੇਂ ਪਹੁੰਚ ਨਹੀਂ । ਇਸ ਤਰਾਂ ਕਲਾਕਾਰ ਜੋ ਪਹਿਲੇ ਜ਼ਿੰਦਗੀ ਦੀ ਇੱਕ ਕਾਤਰ ਪੇਸ਼ ਕਰਦੇ ਸਨ, ਹੁਣ ਵਕਤ ਦੀ ਇਕ ਕਾਤਰ ਪੇਸ਼ ਕਰਨ ਵੱਲ ਹੋ ਤੁਰੇ, ਕਿਉਂਕਿ ਕੁੱਝ ਵੀ ਵਕਤ ਤੋਂ ਬਾਹਰ ਨਹੀਂ ਵਾਪਰਦਾ, ਕੇਵਲ ਵਕਤ ਹੀ ਥਿਰ ਹੈ, ਬਾਕੀ ਸਭ ਕੁਝ ਨੂੰ ਇਹ ਪਾਰ ਲੰਘਉਂਦਾ ਜਾਂਦਾ ਹੈ । | ਇਸ ਤਰ੍ਹਾਂ ਵਕਤ ਦੇ ਵਿੱਚੋਂ ਦੀ ਲੰਘਣ ਲੱਗਿਆਂ ਕਈ ਲੇਖਕ, ਵਕਤ ਨੂੰ ਆਪਣੇ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹਨ । ਆਪਣੇ ਵਿੱਚੋਂ ਲੰਘਦੇ ਵਕਤ ਦੀ ਜਦੋਂ ਉਹ ਕਹਾਣੀ ਕਹਿੰਦੇ ਹਨ, ਉਹ ਅੰਮ੍ਰਿਤਾ-ਪ੍ਰੀਤਮ ਦੀ ਕਹਾਣੀ ਵਾਂਗ, ਨਿੱਜ ਸੰਗੇੜ ਵਿਚ ਹੀ ਦਮ ਤੋੜ ਦਿੰਦੀ ਹੈ । ਕਈ ਲੇਖਕ ਜਦੋਂ ਇਸ ਛਿਨ ਨੂੰ ਖਿੱਚ ਧੂਹ ਕੇ ਇਸ ਦੀਆਂ ਸੀਮਾਵਾਂ ਤੋਂ ਪਾਰ ਲੈ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦਾ ਆਪਾ ਖੰਡ ਜਾਂਦਾ ਹੈ । ਇਸ ਤਰ੍ਹਾਂ ਕਰਦਾ ਲੇਖਕ, ਗੁਰਬਖਸ਼ ਸਿੰਘ ਵਾਂਗ ਯਥਾਰਥ ਤੋਂ ਲਾਂਭੇ ਨਿਕਲ ਜਾਂਦਾ ਹੈ । ਪਰ ਦੁੱਗਲ ਬਹੁਤ ਵਾਰੀ ਇੱਕ ਆਪੇ ਉੱਤੇ ਹੀ ਨਾ ਖੜ ਕੇ, ਹਰ ਛਿਨ ਬਣਦੇ ਮਿਟਦੇ ਅਨੇਕ ਆਪਿਆਂ ਦਾ ਰੂਪ ਹੋ ਕੇ ਜੀ ਰਹੇ ਮਨੁੱਖ ਨੂੰ ਵੀ ਦੇਖਦਾ ਹੈ । ਇਸ ਅਣਗਿਣਤ ਆਪਿਆਂ ਵਾਲੇ ਮਨੁੱਖ ਦੀ ਜਦੋਂ ਉਹ ਗੱਲ ਕਰਦਾ ਹੈ ਤਾਂ ਨਿੱਚ ਤੇ ਦੀ ਲਕੀਰ ਧੁੰਦਲੀ ਹੋ ਜਾਂਦੀ ਹੈ । ਭੂਤ ਤੇ ਭਵਿੱਖ ਵਰਤਮਾਨ ਵਿਚ ਸਿਮਟ ਜਾਂਦੇ ਹਨ । 'ਦਸਤਕ' ਕਹਾਣੀ ਅਜਿਹੇ ਹੀ ਛਿਨ ਭੰਗਰੀ-ਪ੍ਰਭਾਵਾਂ ਨੂੰ ਸਾਕਾਰ 1 ਪੰਨਾ 30, ‘ਡੰਗਰ` 1952, ਹਿੰਦ ਪਬਲਿਸ਼ਰਜ਼, ਅੰਮ੍ਰਿਤਸਰ ! 2 ਪੰਨਾ 32, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । ੬