ਪੰਨਾ:Alochana Magazine January, February, March 1967.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਹੰ' ਵਿਅਕਤਿਤ ਨੂੰ ਮਿਟਦਾ ਦੇਖ ਕੇ ਮਨੁੱਖ ਅੰਦਰਮੁਖੀ ਸੰਭਾਵਨਾਵਾਂ ਦੀ ਦਿਸ਼ਾ ਵੱਲ ਨੂੰ ਤੁਰ ਪੈਂਦਾ ਹੈ । ਵਿਗਿਆਨਿਕ ਜ਼ਿੰਦਗੀ ਦੀ ਤੇਜ਼ੀ ਤੇ ਭੀੜ ਵਿਚ ਆਧੁਨਿਕ ਮਨੁੱਖ ਬੇਘਰ ਤੇ ਇਕੱਲਾ ਮਹਸੂਸ ਕਰਦਾ ਹੈ । ਇਸ ਕਰਕੇ ਉਹ ਜਿਸ ਦੁਨੀਆਂ ਵਿਚ ਵੱਸਦਾ ਹੈ ਉਸ ਵਿਚ ਟਿਕਾਣਾ ਟੱਲਣ ਦੀ ਥਾਂ, ਉਸ ਦੁਨੀਆਂ ਨੂੰ ਲੱਭਣ ਤੁਰ ਪਿਆ ਜਿਹੜੀ ਉਸ ਦੇ ਅਦਰ ਵੱਸਦੀ ਹੈ । | ਬਾਹਰੀ ਵਿਕਾਸ ਦਾ ਸਿੱਟਾ ਜਦੋਂ ਉਸ ਨੇ ਸੰਸਾਰ ਦੇ ਯੁੱਧਾਂ ਦੀ ਸ਼ਕਲ ਵਿਚ ਦੇਖਿਆ ਤਾਂ ਇਸ ਤੋਂ ਭੈ ਭੀਤ ਹੋ ਕੇ ਉਹ ਮਨ ਦੀ ਉਹ ਦਸ਼ਾ ਲੱਟਣ ਲੱਗ fiਆ . ਜਿਹੜੀ ਉਸ ਨੂੰ-ਦ੍ਰਿਸ਼ਟੀ ਦੇ ਸਰਦਾਰ ਨੂੰ ਵੀ ਭਟਕਾਈ ਫਿਰਦੀ ਹੈ । ਇਸ ਕਠੋਰ ਆਰਥਿਕ ਸਥਿਤੀ ਵਾਲੇ ਸੰਸਾਰ ਵਿਚ ਜਦੋਂ ਸਾਰੇ ਸਮਾਜਿਕ ਨ ਵਪਾਰਕ ਰੂਪ ਧਾਰ ਗਏ, ਤਾਂ ਮਨੁੱਖ ਦੇ ਮਨ ਵਿਚ ਜਿਹੜਾ ਵਿਸ਼ਾਦ ਪੈਦਾ ਹੋ ਉਸ ਨੇ ਉਸ ਨੂੰ ਅੰਦਰਮੁਖੀ ਬਣਾ ਦਿੱਤਾ । ਪੁਰਾਣੀਆਂ, ਬੋਦੀਆਂ ਤੇ ਨਿਕਾਰੀਆਂ ਹੋ ਚੁੱਕੀਆ ਨੈਤਿਕ ਮਾਨਤਾਵਾਂ ਦਾ ਨਾ ਕਰਨ ਲਈ ਮੱਧ-ਵਰਗੀ ਜੀਵ ਨੇ ਮਨੋਵਿਗਿਆਨ ਦਾ ਰਾਹ ਲਿਆ, ਜਿਹੜਾ ਜੀਣਾ ਉਸ ਦੇ ਕੁਦਰਤੀ ਰੂਪ ਵਿਚ ਸ੍ਰੀਕਾਰ ਕਰਨ ਦੀ ਸਿਫ਼ਾਰਸ਼ ਕਰਦਾ ਸੀ । | ਜਟਿਲ ਸਮਾਜਿਕ ਆਰਥਿਕ ਬੇਬਸੀ ਵਿਚ ਬੱਦਲਿਆ ਮਨੁੱਖ ਪਰਿਸਥਿਤwin ਤੀਬਰਤਾ ਨਾਲ ਬਦਲਦੀਆਂ ਦੇਖਦਾ ਹੈ । ਹਰ ਇਕ ਪਰਿਸਥਿਤੀ ਵਿਚ ਉਹ ਆਪਣੇ ਅਸਤਿਤ ਨੂੰ ਬਚਾਉਣ ਲਈ ਤਤਪਰ ਰਹਿੰਦਾ ਹੈ । ਇਸ ਲਈ ਉਹ ਆਪੇ ਨੂੰ ਦਾਨ ਚਾਹੁੰਦਾ ਹੈ । ਵਿਗਿਆਨਿਕ ਵਿਕਾਸ ਸਦਕਾ ਅੱਜ ਦੇ ਮਨੁੱਖ ਦਾ ਆਤਮ-ਵਿਸ਼ਵਾਸ ਵਧਿਆ। ਇਸ ਮਨੁੱਖਵਾਦੀ ਯੁਗ ਵਿਚ ਮਨੁੱਖ ਹੀ ਸਭ ਤੋਂ ਵੱਧ ਪੁੱਛ-ਪੜਤਾਲ ਦਾ ਇਸ ਬਣਿਆਂ । ਯੁਗ-ਚੇਤਨਾ ਨੇ ਦੱਸਿਆ ਕਿ ਸੱਚ, ਮਨੁੱਖ ਤੋਂ ਕੋਈ ਬਾਹਰੀ ਵਸਤ ਨਹੀਂ, ਉਹ ਅਪ ਵੀ ਇੱਕ ਸੱਚ ਹੈ । ਇਸ ਸੰਸਾਰ ਵਿਚ ਉਹ ਆਪਣੇ ਆਪ ਨੂੰ ਖ ਦਿੰਦਾ ਹੈ ਤੇ ਇਸ ਰਾਹੀਂ ਹੀ ਆਪਣੇ ਆਪ ਨੂੰ ਲੱਭਦਾ ਹੈ : ਇਹ ਮਨੁੱਖ ਛਿਨ ਭੰਗ ਹੋ ਕੇ ਵੀ ਸਦੀਵੀ ਹੈ ਤੇ ਸਦੀਵ ਹੋ ਕੇ ਵੀ ਛਿਨ ਭੰਗਰੀ ਹੈ । ਇਸ ਗੱਲ ਨੇ ਉਸ ਦੀ ਹਰ ਗੱਲ ਨੂੰ ਇੱਕੋ ਵੇਲੇ ਮਹਾਨ ਤੇ ਤੁੱਛ ਬਣਾ ਦਿੱਤਾ ਹੈ, ਏਥੇ ਅੱਪੜ ਕੇ ਉਹ ਆਪੇ ਦੀਆਂ ਅਨੇਕਾਂ ਨਵੀਆਂ ਦਿਸ਼ਾਵਾਂ ਦੇਖਦਾ ਹੈ, ਮਨੋਵਿਗਿਆਨ ਉਨ੍ਹਾਂ ਦਿਸ਼ਾਵਾਂ ਨੂੰ ਜਾਣਨ ਦਾ ਇਹ ਉਪਰਾਲਾ ਹੀ ਤਾਂ ਹੈ । ੯੨