ਪੰਨਾ:Alochana Magazine January, February and March 1965.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੇ ਪਹਿਲੇ ਨਾਵਲ 'ਪਿਉ ਪੁੱਤਰ' ਅਤੇ ਦੂਜੇ ਨਾਵਲ 'ਰੰਗ ਮਹੱਲ’ ਬਾਰੇ ਮੈਂ ਦੱਸ ਆਇਆ ਹਾਂ। ਮੇਰੇ ਬਾਕੀ ਦੇ ਦਸ ਨਾਵਲ ਵੀ ਏਸੇ ਤਰ੍ਹਾਂ ਹੀ ਲਿਖੇ ਗਏ ਹਨ। ਮੇਰੇ ਕਈ ਪਾਠਕ ਪੁੱਛ ਸਕਦੇ ਹਨ ਕਿ ਜੇ ਇਹ ਹੀ ਗੱਲ ਸਾਰਿਆਂ ਨਾਵਲਾਂ ਨਾਲ ਵਾਪਰੀ ' ਤਾਂ ਇਨ੍ਹਾਂ ਨਾਵਲਾਂ ਵਿਚਾਲੇ ਜਿਹੜੀ ਭਾਈਚਾਰਕ, ਸਮਾਜਿਕ ਜਾਂ ਰਾਜਸੀ ਚਰਚਾ ਮਿਲਦੀ ਹੈ, ਉਸ ਦੀ ਸਾਮਗਰੀ ਮੈਂ ਕਿੱਥੋਂ ਪ੍ਰਾਪਤ ਕਰ ਲਈ? ਮੇਰੇ ਸਾਰੇ ਆਲੋਚਕਾਂ ਤੇ ਬਹੁਤ ਸਾਰੇ ਪਾਠਕਾਂ ਦਾ ਖ਼ਿਆਲ ਹੈ ਕਿ ਮੇਰੇ ਸਿੱਧਾਂਤਿਕ ਵਿਸ਼ਲੇਸ਼ਣ ਵਾਲੇ ਨਾਵਲ ‘ਦੀਨ ਤੇ ਦੁਨੀਆ', ‘ਲੋਕ-ਦੁਸ਼ਮਣ’‘ਨੀਲੀ ਬਾਰ' (ਜਿਹੜਾ ਪਿੱਛੋਂ 'ਆਪਣੇ ਪਰਾਏ' ਦੇ ਨਾਂ ਹੇਠ ਛਪਿਆ। ਦਾ ਆਧਾਰ, ਰਾਜਸੀ ਤੌਰ ਉੱਤੇ, ਮਾਰਕਸਵਾਦ ਤੇ ਨਿੱਜੀ ਪੱਖ ਤੋਂ ਫ਼ਰਾਇਡਵਾਦ ਅਤੇ ਯੁੰਗ ਦਾ ਲਿੰਗ ਬਾਰੇ ਦਰਸ਼ਨ ਹੈ। ਇਸ ਤੋਂ ਛੁੱਟ ਮੈਂ ਅਮ੍ਰਿਤਸਰੀ ਜੀਵਨ ਦੇ ੧੮੮੦ ਤੋਂ ਲੈ ਕੇ ੧੯੪੨ ਦੇ ਇਤਿਹਾਸ ਨੂੰ ਆਪਣੇ ਤਕਰੀਬਨ ਅੱਧੀ ਦਰਜਨ ਨਾਵਲਾਂ ਦਾ ਵਿਸ਼ਾ ਬਣਾਇਆ ਹੈ। ਮੈਂ ਇਕ ਗੱਲ ਦਾ ਸਪਸ਼ਟ ਨਿਰਣਾ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਦਰਸ਼ਨ ਜਾਂ ਕਲਾ-ਪੱਖ ਦੀ ਦਾਸਤਾ ਕਬੂਲ ਨਹੀਂ ਕੀਤੀ ਅਤੇ ਮੈਨੂੰ ਇਸ ਗੱਲ ਦੀ ਇੱਲਤ ਹੈ ਕਿ ਮੈਂ ਉਪਰੋਕਤ ਦਰਸ਼ਨ ਬਾਰੇ ਅਤੇ ਅਮ੍ਰਿਤਸਰੀ ਜੀਵਨ ਬਾਰੇ ਜਾਂ ਉੱਥੇ ਵਾਪਰੀਆਂ ਘਟਨਾਵਾਂ ਬਾਰੇ ਹਮੇਸ਼ਾਂ ਖੋਜ-ਪੜਤਾਲ ਕਰਦਾ ਰਹਾਂ, ਪਰ ਜਦੋਂ ਮੈਂ ਕੁੱਝ ਲਿਖ ਰਿਹਾ ਹੁੰਦਾ ਹਾਂ ਤਾਂ ਮੇਰੀ ਲਿਖਣ-ਰੁਚੀ ਦੀ ਨੁਹਾਰ ਹਮੇਸ਼ਾਂ ਉਹੀ ਹੁੰਦੀ ਹੈ ਜਿਸ ਦਾ ਜ਼ਿਕਰ ਮੈਂ ‘ਪਿਉ ਪੁੱਤਰ' ਤੇ 'ਰੰਗ ਮਹੱਲ' ਹਰ ਇਕ ਨਾਵਲ ਦੀ ਟੁੰਬ ਕੋਈ ਨਿੱਕੀ-ਘਟਨਾ ਹੀ ਹੁੰਦੀ ਰਹੀ ਹੈਂ, ਅਤੇ ਫੇਰ ਇਹ ਟੁੰਬ ਪ੍ਰਸੰਗ ਵਿਚ ਕਰ ਆਇਆ ਹਾਂ। ਮੇਰੇ ਜਾਂ ਪ੍ਰੇਰਨਾ, ਅਨੇਕ-ਪੱਖੀ ਛੁਰੀ ਵਾਂਗ, ਅਰਧ-ਚੇਤਨ ਮਨ ਵਿਚ ਘੁੰਮਦੀ ਰਹੀ ਹੈ ਮੌਕਾ ਮਿਲਣ ਉੱਤੇ ਂ ਇਸ ਨੇ ਉਪਨਿਆਸ ਦਾ ਰੂਪ ਧਾਰਨ ਕਰ ਲਿਆ ਹੈ। ਮੇਰੇ ਆਲੋਚਕ ਆਖਦੇ ਹਨ, "ਨਰੂਲਾ ਫ਼ਰਾਇਡ ਅਤੇ ਯੰਗ ਤੋਂ ਪ੍ਰਭਾਵਿਤ ਹੈ। ਕਦੇ ਮੈਨੂੰ ਭੁਲੇਖਾ ਸੀ ਕਿ ਮੈਂ ਮਾਰਕਸਵਾਦੀ ਜਾਂ ਸਮਾਜਵਾਦੀ ਹਾਂ। ਕਦੇ ਮੈਂ ਟਕਸਾਲੀ ਜਾਂ ਗੰਵਾਰੂ ਬੋਲੀ ਦਾ ਭੇਦ ਸਮਝਿਆ ਜਾਂ ਸਮਝਾਇਆ ਹੋਵੇਗਾ; ਕਦੇ ਨਾਵਲ ਦੇ ਕਾਂਡਾਂ ਵਸਤੂ ਬਾਰੇ ਚਰਚਾ ਕਰਦਿਆਂ, ਸਿੱਧਾਂਤਿਕ ਵਿਸ਼ਲੇਸ਼ਣ ਦੇ ਉਲਝੇ ਹੋਏ ਸੂਤਰ ਦੀਆਂ ਪੇਚ ਲੀਆਂ ਗੰਢਾਂ ਨੂੰ ਖੋਲ੍ਹਿਆ ਜਾਂ ਹੋਰ ਉਲਝਾਇਆ ਹੋਵੇਗਾ; ਪਰ ਸੱਚੀ ਗੱਲ ਇਹ ਹੈ ਕਿ ਮੇਰੇ ਚੇਤਨ ਤੇ ਅਰਧ-ਚੇਤਨ ਵਿਚਾਲੇ ਜਿਹੜਾ ਧੁੰਧੂਕਾਰ ਹੈ, ਉਸ ਨੂੰ ਮੈਂ, ਸੂਝ ਬੂਝ ਅਤੇ ਬੁੱਧੀ-ਪ੍ਰਕਾਸ ਦੁਆਰਾ, ਸਾਫ਼ ਅਤੇ ਚੇਤਨ ਰੂਪ ਵਿਚ ਵੇਖਣ ਦਾ ਜਤਨ ਕੀਤਾ ਹੈ।

ਅਰਧ-ਚੋੜਨ ਅਤੇ ਚੇਤਨ ਦੀਆਂ ਹੱਦਾਂ ਕਿੱਥੇ ਮਿਲਦੀਆਂ ਹਨ, ਭਾਵੁਕਤਾ ਅਤੇ ਬੌਧਿਕਤਾ ਦਾ ਮੇਲ ਕਿਸ ਘੜੀ ਅਤੇ ਕਿਸ ਮੇਲ ਉੱਤੇ ਹੁੰਦਾ ਹੈ—ਇਸ ਸਭ ਕੁੱਝ ਦੀ ਟੱਲ ਹੀ ਮੇਰੇ ਸਾਹਿੱਤਿਕ ਜੀਵਨ ਦਾ ਉੱਦੇਸ਼ ਹੈ। ਮੈਂ ਇਨ੍ਹਾਂ ਦੋਹਾਂ ਹੱਦਾਂ ਦੇ ਵਿਚਾਲੇ ਵਿਚਰ ਰਹੀ ਧੁੰਦ ਨੂੰ ਪਾਰ ਕਰਨਾ ਚਾਹੁੰਦਾ ਹਾਂ। ਇਸ ਵਿਚਾਲੇ ਵਿਚਰ ਰਹੇ ਪਰਛਾਵਿਆਂ

੧੬