ਪੰਨਾ:Alochana Magazine January, February and March 1965.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਫੜਨਾ ਚਾਹੁੰਦਾ ਹਾਂ; ਭਾਵੁਕਤਾ ਅਤੇ ਬੌਧਿਕਤਾ ਨੂੰ ਇਕ ਸੁਰ ਕਰ ਕੇ, ਮਨੁੱਖੀ ਅਨੁਭਵ ਤੋੜ ਤੋੜ ਵਿਅਕਤਿਤ੍ਰ ਨੂੰ ਸੰਪੂਰਣ ਰੂਪ ਅਤੇ ਪੂਰੇ ਜਲਾਲ ਤੇ ਜਮਾਲ ਵਿਚ ਵੇਖਣਾ ਚਾਹੁੰਦਾ ਹਾਂ। ਏਸੇ ਲਈ ਹਰ ਸਿੱਧਾਂਤ ਮੇਰੇ ਲਈ ਕੇਵਲ ਇਕ ਮਾਧਿਅਮ ਹੈ, ਨਿਰੋਲ ਸਤਿ ਦੀ ਪ੍ਰਾਪਤੀ ਦਾ। ਬੋਲੀ, ਸ਼ੈਲੀ, ਅਤੇ ਸਾਹਿੱਤਿਕ ਰੂਪ-ਰੂਪ, ਮਰੇ ਲਈ ਕੋਈ ਭਾਵ ਜਾਂ ਅਰਥ ਨਹੀਂ ਰੱਖਦੇ। ਮੇਰਾ ਸਾਹਿੱਤਿਕ ਜੀਵਨ ਇਕ ਟੋਲ ਤੇ ਭਾਲ ਹੈ, ਇਸ ਸਤਿ ਦੀ ਪ੍ਰਾਪਤੀ ਦੀ।ਜਿਸ ਦਿਨ ਮੈਂ ਅਰਧ-ਚੇਤਨ ਤੋਂ ਉਪਜੀ ਭਾਵਨਾ ਨੂੰ ਉਸ ਦੇ ਪੂਰੇ ਪੂਰੇ ਸਰੂਪ ਵਿਚ ਪੇਸ਼ ਕਰ ਸਕਿਆ, ਮੇਰਾ ਸਾਹਿੱਤਿਕ ਕਰਤੱਵ ਪੂਰਾ ਹੋ ਜਾਵੇਗਾ।

ਇਹ ਕਦੋਂ ਹੋਵੇਗਾ, ਇਸ ਬਾਰੇ ਮੈਂ ਕੁੱਝ ਨਹੀਂ ਜਾਣਦਾ, ਪਰ ਮੈਂ ਇਸ ਗੱਲ ਉੱਤੇ ਤੁਲਿਆ ਪਿਆ ਹਾਂ ਕਿ ਮੈਂ ਇਸ ਨੂੰ ਪ੍ਰਾਪਤ ਜ਼ਰੂਰ ਕਰਨਾ ਹੈ। ਅੱਜ ਤੋਂ ਕੋਈ ਵੀਚ ਪੰਝੀ ਵਰ੍ਹੇ ਪਹਿਲਾਂ ਮੈਂ ਆਪਣੀ ਪਹਿਲੀ ਪੁਸਤਕ ਲਿਖੀ ਸੀ ਤਾਂ ਕਿਹਾ ਸੀ, “ਮੈਂ ਸੱਚ ਜਿਹਾ ਕੌੜਾ ਤੇ ਇਨਸਾਫ਼ ਜਿਹਾ ਨਿਰਪੱਖ ਹੋਵਾਂਗਾ, ਮੈਂ ਇਸ ਗੱਲ ਉੱਤੇ ਤੁਲਿਆ ਪਿਆ ਹਾਂ ਤੇ ਅਝੁਕ ਰਹਾਂਗਾ।" ਜਿਸ ਸੱਚ ਦੀ ਮੈਨੂੰ ਭਾਲ ਹੈ, ਉਸ ਦਾ ਦਰਸ਼ਨ, ਉਸ ਫ਼ੈਸਲੇ ਦੀ ਘੜੀ ਵਿਚ ਹੁੰਦਾ ਹੈ, ਜਦੋਂ ਅਰਧ-ਚੇਤਨ ਤੋਂ ਉੱਠੀ ਕਾਂਗ, ਆਪਣੀ ਚਰਮ ਸੀਮਾ ਨੂੰ ਛੋਹਣ ਪਿੱਛੋਂ, ਆਪਣੀ ਹੀ ਪ੍ਰਤਿਕ੍ਰਿਆ ਦੁਆਰਾ, ਰਸਾਤਲ ਨੂੰ ਜਾਣ ਲਗਦੀ ਹੈ। ਮੈਂ ਇਸ ਜਵਾਰ ਭਾਟੇ ਦੇ ਵੇਗ ਨੂੰ ਸਬਲ ਜਤਨ ਰਾਹੀਂ, ਨਿੱਜੀ ਤੇ ਸਮਾਜਿਕ ਜੀਵਨ ਦਾ ਭਾਗ ਬਣਾਉਣਾ ਚਾਹੁੰਦਾ ਹਾਂ।

ਇਸ ਮੌਕੇ ਉੱਤੇ ਆਧੁਨਿਕ ਪੰਜਾਬੀ ਉਪਨਿਆਸਕਾਰੀ ਦੀਆਂ ਕੁੱਝ ਸਮੱਸਿਆਵਾਂ ਵਲ ਆਪਣੇ ਸਮਕਾਲੀ ਪਾਠਕਾਂ ਅਤੇ ਆਲੋਚਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਮੇਰੀ ਇੱਛਾ ਹੈ ਕਿ ਸਾਫ਼-ਦਿਲੀ, ਨੇਕ-ਨੀਅਤੀ ਅਤੇ ਨਿਮਰਤਾ ਨਾਲ ਇਨ੍ਹਾਂ ਸਮੱਸਿਆਵਾਂ ਬਾਰੇ ਗੰਭੀਰ ਤੇ ਉਸਾਰੂ ਵਿਚਾਰ ਕਰਾਂ।

ਉਪਨਿਆਸਕਾਰ ਦੇ ਨਾਤੇ, ਸਾਹਿੱਤ ਦੇ ਇਸ ਕਿੱਤੇ ਦਾ ਜਿਹੜਾ ਅਭਿਆਸ ਮੈਂ ਕਰੀਬ ਕਰੀਬ ਦੋ ਦਹਾਕਿਆਂ ਵਿਚ ਕੀਤਾ ਹੈ, ਉਸ ਤੋਂ ਮੈਂ ਇਸ ਸਿੱਟੇ ਉੱਤੇ ਪੁੱਜਿਆ ਹਾਂ ਕਿ ਹੁਣ ਉਪਨਿਆਸਕਾਰੀ ਦੇ ਪਿੜ ਵਿਚ ਪੰਜਾਬੀ ਲੇਖਕਾਂ ਦੀ ਪ੍ਰਾਪਤੀ ਦੇ ਦਲੇਰ ਮੁਲੰਕਣ ਦਾ ਵੇਲਾ ਆ ਗਿਆ ਹੈ। ਇਨ੍ਹਾਂ ਸਮੱਸਿਆਵਾਂ ਦਾ, ਜਿਨ੍ਹਾਂ ਵੱਲ ਮੈਂ ਸੰਕੇਤ ਕੀਤਾ ਹੈ, ਇਕ ਪੱਖ ਇਹ ਹੈ ਕਿ ਪੰਜਾਬੀ ਉਪਨਿਆਸ ਦੇ ਨਿਰਮਾਤਾ ਆਪਣੀ ਵਿਸ਼ਾਲ ਅਤੇ ਵਿਸਤ੍ਰਿਤ ਸਾਮਗ੍ਰੀ ਦੇ ਬਾਵਜੂਦ ਆਪਣੇ ਅੰਦਰ ਇਕ ਖੋਖਲਾਪਨ ਮਹਸੂਸ ਕਰਦੇ ਹਨ, ਘੱਟੋ ਘੱਟ ਮੈਂ ਜ਼ਰੂਰ ਕਰਦਾ ਹਾਂ। ਸ੍ਰਅਧਿਐਨ ਦੁਆਰਾ, ਆਲੋਚਕਾਂ ਦੀਆਂ ਟਿੱਪਣੀਆਂ ਦਾ ਸਦਕਾ, ਜਾਂ ਦੁਰ-ਆਲੋਚਕਾਂ ਦੀਆਂ ਸਿੱਠਣੀਆਂ ਦਾ ਸਦਕਾ, ਮੈਂ ਇਹ ਮਹਸੂਸ ਕੀਤਾ ਹੈ ਕਿ ਮੇਰੇ ਉਪਨਿਆਸਾਂ ਦੀ ਬੋਲੀ ਵਿਚ ਕੁੱਝ ਨਾ ਕੁੱਝ ਘਾਟ ਜ਼ਰੂਰ

੧੭