ਪੰਨਾ:Alochana Magazine January, February and March 1965.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ ਨਾਲ ਅਨਿਆਂ ਹੈ। ਬੋਲੀ ਇਕ ਮਾਧਿਅਮ ਹੈ ਜਿਸ ਦੁਆਰਾ ਲੇਖਕ ਆਪਣੇ ਅੰਤਰੀਵ ਮਾਨਸਿਕ ਅਨੁਭਵ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ, ਆਪਣੇ ਵਿਚਾਰਾਂ ਨੂੰ ਬਾਹਰੀ ਰੂਪ ਦੇਂਦਾ ਹੈ ਅਤੇ ਆਧੁਨਿਕ ਸਮੇਂ ਵਿਚ, ਜਦੋਂ ਕਿ ਲੇਖਕ ਦੀ ਸ਼ੋਚਣੀ ਨਾ ਤਾਂ ਪਰੰਪਰਾਗਤ ਵਿਚਾਰਾਂ ਵਾਂਗ ਸਰਲ ਤੇ ਸਪਸ਼ਟ ਹੈ ਅਤੇ ਨਾ ਹੀ ਪੂਰਣ ਰੂਪ ਵਿਚ ਉਸਾਰੂ ਤੇ ਉਭਾਰੂ ਹੈ, ਬੋਲੀ ਦਾ ਉਲਝਾਉਪਨ, ਵਾਕਾਂ ਤੇ ਵਾਕੰਸ਼ਾਂ ਦਾ ਉੱਘੜ ਦੁੱਘੜ ਹੋਣਾ, ਮਾਨਸਿਕ ਖਿੱਚੋਤਾਣ ਨਾਲ ਸੰਬੰਧਿਤ ਵਿਚਾਰ-ਪ੍ਰਣਾਲੀ ਦਾ ਲਿਫਣਾ ਤੇ ਸਿਮਟਣਾ, ਕੁੱਝ ਅਜਿਹੇ ਕਾਰਣ ਹਨ ਜਿਨ੍ਹਾਂ ਕਰਕੇ ਬੋਲੀ ਦੇ ਨਿੱਖੜਵੇਂ ਰੂਪ ਦੀ ਲਾਲਸਾ ਕਰਨੀ ਕੁੱਝ ਅਗਾਉਂ ਹੈ। ਨਾਨਕ ਸਿੰਘ ਦੇ ਵਿਸ਼ੇ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਹਨ; ਇਹ ਵੀ ਕਿਸੇ ਹੱਦ ਤੱਕ ਠੀਕ ਹੈ ਕਿ ਉਸ ਦੇ ਵਿਚਾਰਾਂ ਦੀ ਨਲਕੀ ਦੀਆਂ ਫੁਰੇਰੀਆਂ ਪਾਠਕ ਦੀਆਂ ਅੱਖੀਆਂ ਨੂੰ ਮੁੜ ਮੁੜ ਕਾਲੇ ਚਿੱਟੇ ਦਾ ਪਰਿਵਰਤਨ ਹੀ ਦਰਸਾਉਂਦੀ ਆਂ ਹਨ, ਪਰ ਬੋਲੀ ਉੱਤੇ ਉਸ ਦਾ ਅਧਿਕਾਰ ਜਿਹੋ ਜਿਹਾ ਵੀ ਉਹ ਹੈ, ਕੀ ਉਸ ਦੇ ਵਿਸ਼ੇ ਨੂੰ ਸੀਮਿਤ ਨਹੀਂ ਕਰਦਾ? ਕੀ ਇਹ ਸੱਚ ਨਹੀਂ ਕਿ ਨਾਨਕ ਸਿੰਘ, ਆਪਣੀ ਬੋਲੀ ਦੀਆਂ ਹੱਦਾਂ ਤੋਂ ਜਾਣੂੰ ਹੁੰਦਾ ਹੋਇਆ, ਨਵੇਂ ਵਿਸ਼ੇ ਦੀ ਚੋਣ ਨਹੀਂ ਕਰਦਾ? ਪੰਜਾਬੀ ਦੇ ਦੂਸਰੇ ਨਾਵਲਕਾਰਾਂ ਦੀ ਬੋਲੀ ਦੇ ਅਭਿਆਸ ਦੀ ਪਰੰਪਰਾ ਕੁੱਝ ਅਜੇਹੀ ਹੈ ਕਿ ਉਸ ਦਾ ਸਾਡੇ ਪ੍ਰਦੇਸ਼ ਦੀ ਭਾਸ਼ਈ ਪਰੰਪਰਾ ਨਾਲ ਸਿੱਧਾ ਸੰਬੰਧ ਨਹੀਂ। ਪੱਛਮੀ ਹਾਕਮਾਂ ਵੱਲੋਂ ਭਾਰਤ ਵਿਚ ਪ੍ਰਚਲਿਤ ਵਿਦਿਆ-ਪ੍ਰਣਾਲੀ ਵਿਚ ਉਰਦੂ ਫ਼ਾਰਸੀ ਦੀ ਪ੍ਰਧਾਨਤਾ ਅਤੇ ਅੰਗ੍ਰੇਜ਼ੀ ਦੀ ਸਮਰਾਟਸ਼ਾਹੀ ਦੇ ਕਾਰਣ, ਪੰਜਾਬੀ ਦੇ ਆਧੁਨਿਕ ਉਪਨਿਆਸਕਾਰਾਂ ਦੀ ਸੋਚਣੀ ਦੀ ਨੁਹਾਰ ਗ਼ੈਰ-ਪੰਜਾਬੀ ਰਹੀ ਹੈ ਅਤੇ ਪਰਿਸ਼੍ਰਮ ਦਾ ਤਾਊ ਮੱਠਾ ਹੋਣ ਕਰ ਕੇ ਕਲਪਣਾ ਦੀ ਭੱਠੀ ਵਿੱਚੋਂ ਨਿਕਲੇ ਭਾਂਡੇ, ਪਕਿਆਈ ਦੀ ਭਾਅ ਦੇ ਨਾਲ ਨਾਲ ਕਚਿਆਈ ਦੀ ਨੀਲਾਹਟ ਤੇ ਕਾਲਖ਼ ਵੀ ਦਰਸਾਉਂਦੇ ਹਨ। ਆਧੁਨਿਕ ਪੰਜਾਬੀ ਉਪਨਿਆਸਕਾਰੀ ਦੇ ਪਿੜ ਵਿਚ, ਬੋਲੀ ਦੀ ਸਮੱਸਿਆ ਦਾ, ਮੇਰੀ ਜਾਚੇ, ਇੱਕੋ ਹੱਲ ਹੈ ਕਿ ਪੰਡਿਤਊ ਗੋਰਖ-ਧੰਧਿਆਂ ਨੂੰ ਛੱਡ ਕੇ, ਵਾਸਤਵਿਕਤਾ ਦੀ ਪੱਧਰ ਉੱਤੇ, ਬੋਲੀ ਅਤੇ ਵਿਸ਼ੇ ਦੇ ਪਰਸਪਰ ਸੰਬੰਧ ਨੂੰ ਮੁੱਖ ਰਖ ਕੇ, ਨਵੇਂ ਭਾਸ਼ਈ ਆਧਾਰ ਲੱਭੇ ਜਾਣ। ਭਾਈ ਵੀਰ ਸਿੰਘ ਦੀ ਬੋਲੀ ਅਧੁਨਿਕ ਪੰਜਾਬੀ ਉਪਨਿਆਸਕਾਰੀ ਦੀ ਬੋਲੀ ਦੇ ਟਾਕਰੇ ਵਿਚ ਸੰਜਮ-ਭਰਪੂਰ 'ਤੇ ਪ੍ਰਭਾਵਸ਼ਾਲੀ ਹੈ ਪਰ ਕੀ ਇਸ ਗੱਲ ਦਾ ਸੰਬੰਧ ਉਸ ਦੇ ਅਧਿਆਤਮਕ ਚਿੰਤਨ ਨਾਲ ਨਹੀਂ? ਅਧਿਆਤਮਕ ਵਿਸ਼ੇ ਦੀ ਬੋਲੀ ਦੀ ਪਰੰਪਰਾ, ਪੰਜਾਬੀ ਸਾਹਿੱਤ ਵਿਚ, ਕਮ-ਅਜ਼-ਕਮ, ਸੱਤ ਅੱਠ ਸੌ ਸਾਲ ਪੁਰਾਣੀ ਹੈ। ਜੇਕਰ ਭਾਈ ਵੀਰ ਸਿੰਘ ਨੇ ਚਰਨ ਸਿੰਘ ਵਾਂਗ ‘ਰਣਜੀਤ ਕੌਰ' ਲਿਖਣੀ ਹੁੰਦੀ, ਤੇ ‘ਸਤਵੰਤ ਕੌਰ ਨੂੰ ਗੰਭੀਰ ਦੀ ਥਾਂ ਇਕ ਚਚਲ ਪਾਤਰ ਚਿਤਰਨਾ ਹੁੰਦਾ, ਤਾਂ ਉਹ ਆਪਣੀ ਬੋਲੀ ਦੀਆ ਹੱਦਾਂ ਦੇ ਕਾਰਣ, ਮੇਰੀ ਜਾਚੇ, ਇਕ ਸਫਲ ਲਿਖਾਰੀ ਨਾ ਹੋ ਸਕਦਾ। ਇਸੇ ਤਰ੍ਹਾਂ ਨਾਨਕ ਸਿੰਘ ਦੀ ਨਾਇਕਾ ਸਰੋਜ ਦੀ ਬੋਲੀ ਦ੍ਰਿੜ੍ਹਤਾ ਵਾਲੀ ਤਾਂ ਜ਼ਰੂਰ ਹੈ ਪਰ

੧੯