ਪੰਨਾ:Alochana Magazine January, February and March 1965.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸੀਂ ਆਉਂਦੇ ਅੰਕਾਂ ਵਿਚ ਇਹ ਵੀ ਜਤਨ ਕਰਾਂਗੇ ਕਿ ਪਾਠਕਾਂ ਦੀ ਪੰਜਾਬ ਦੇ ਅਣਛਪੇ ਲਿਖਤੀ ਸਾਹਿੱਤ-ਭੰਡਾਰ ਨਾਲ ਬਾਕਾਇਦਾ ਜਾਣਕਾਰੀ ਕਰਾਈ ਜਾ ਸਕੇ। 1 ਸ੍ਰੀ ਰੂਪਕ ਹਰਿ ਜੀ ਨੇ ਹਰ ਅੰਕ ਵਿਚ ਤਿਮਾਹੀ ਦੇ ਪੰਜਾਬੀ ਰੰਗ-ਮੰਚ ਦਾ ਸਰਵੇਖਣ ਦੇਣਾ ਮੰਨ ਲਿਆ ਹੈ ਤੇ ਡਾ. ਨੂਤਨ ਮਣੀ, ਹਿੰਦੀ ਦੇ ਸਾਹਿੱਤਕ ਖੇਤਰ ਦੀਆਂ ਸਰਗਰਮੀਆ ਨਾਲ ਸਾਡੀ ਜਾਣਕਾਰੀ. ਕਰਾਇਆ ਹੋ ਅਸੀਂ ਪਾਠਕਾਂ ਨੂੰ ਭਾਰਤ ਦੀ ਹਰ ਭਾਸ਼ਾ ਦੇ ਘੁਮਾਉਣ ਦਾ ਜਤਨ ਕਰਾਂਗੇ, ਪਰ ਇਹ ਓਦੋਂ ਹੀ ਸੰਭਵ ਹੋ ਸਕੇਗਾ ਜਦੋਂ ਅਸੀਂ ਇਸ ਦਾ ਸੰਤੋਖ-ਜਨਕ ਪ੍ਰਬੰਧ ਕਰ ਸਕੇ। ਕਰਨਗੇ! - ਜੇ ਹੋ ਸਕਿਆ ਤਾਂ ਸਾਹਿੱਤਿਕ ਅਖਾੜੇ ਦੇ ਦੁਆਲੇ ਸਾਹਿੱਤਿਕ ਪ੍ਰਕਾਰ ਦੇ ' ਵਿਸ਼ੇਸ਼ ਦੇਸੀ ਤੇ ਵਿਦੇਸ਼ੀ ਵਕੂਏ, ਆਲੋਚਨਾ ਦੇ ਪਾਠਕਾਂ ਨਾਲ ਸਾਂਝੇ ਕਰਨ ਦਾ ਬਾਕਾਇਦਾ ਜਤਨ ਕੀਤਾ ਜਾਵੇਗਾ, ਜਿਵੇਂ ਇਸ ਵਾਰੀ, ਸ੍ਰੀਮਤੀ ਪ੍ਰਭਜੋਤ ਕੌਰ ਜੀ ਦੀ ‘ਪੱਬੀ' ਨੂੰ, ਭਾਰਤੀਯ ਸਾਹਿ ਅਕਾਡਮੀ, ਦਿੱਲੀ ਨੇ, ਰਾਸ਼ਟਰੀ ਸਨਮਾਨ ਦੇ ਯੋਗ ਮੰਨਿਆ ਹੈ (ਆਲੋਚਨਾ ਦੀ ਵਧਾਈ), ਇਸ ਲਈ ਪੁਸਤਕ ਦਾ ਇਕ ਉਚੇਚਾ ਅਧਿਐਨ ਛਾਪਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਿੰਦੀ ਦੇ ਇਕ ਵੱਡੇ ਬਜ਼ੁਰਗ ਸ੍ਰੀ ਮੈਥਿਲੀ ਸ਼ਰਣ ਗੁਪਤ ਦੇ ਪੂਰੇ ਹੋ ਜਾਣ ਉੱਤੇ ਇਕ ਉਚੇਚੇ ਲੇਖ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਹੁਣ ਕੁੱਝ ਵਾਰਤਾ ਨਵੀਂ ਸੰਪਾਦਕੀ ਨੀਤੀ ਦੀਆਂ ਨੀਹਾਂ ਬਾਰੇ ਕਰਨ ਦੀ ਲੋੜ ਹੈ। ਆਸ ਹੈ ਕਿ ਪਾਠਕ ਇਸ ਨੀਤੀ ਨਾਲ ਕੇਵਲ ਸਹਿਮਤ ਹੀ ਨਹੀਂ ਹੋਣਗੇ, ਆਪਣਾ ਆਸ਼ੀਰਵਾਦ ਵੀ ਭੇਜਣਗੇ:

· ਸਾਡੀ ਨਵੀਂ ਨੀਤੀ ਦਾ ਪਹਿਲਾ ਨਿਯਮ ਇਹ ਹੋਵੇਗਾ ਕਿ ਕਿਸੇ ਵਿਰਲੇ ਲੇਖ ਨੂੰ ਛੱਡ ਕੇ ਆਲੋਚਨਾ ਵਿਚ ਛਪਣ ਲਈ ਹੋਰ ਲੇਖਕ ਨੂੰ ਆਪ ਸਿੱਧਾ ਪੰਜਾਬੀ ਵਿਚ ਲਿਖਣਾ ਪਿਆ ਕਰੇਗਾ। ਜੇ ਛੋਟ ਹੋਈ ਤਾਂ ਕਿਸੇ ਗ਼ੈਰ-ਪੰਜਾਬੀ ਦੀ ਹਾਲਤ ਵਿਚ ਹੀ ਹੋਵੇਗੀ, ਜਿਵੇਂ ਕਿ ਇਸ ਅੰਕ ਵਿਚ ਵੀ ਹੋਈ ਹੈ। ਪੰਜਾਬ ਨੇ ਬੜੇ ਆਦਰ-ਯੋਗ ਤੇ ਅੰਤਰ-ਰਾਸ਼ਟਰੀ ਖਿਆਤੀ ਵਾਲੇ ਵਿਦਵਾਨਾਂ ਤੇ ਵਿਸ਼ੇਸ਼ੱਗਾਂ ਨੂੰ ਜਨਮ ਦਿੱਤਾ ਹੈ। ਪਰ ਇਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਆਪਣੇ ਵਿਸ਼ੇਸ਼ ਕੰਮ ਦੇ ਪ੍ਰਗਟਾਉ ਲਈ ਪੰਜਾਬੀ ਭਾਸ਼ਾ ਨੂੰ ਆਪਣਾ ਮੂਲ ਮਾਧਿਅਮ ਨਹੀਂ ਬਣਾਇਆ। ਕਾਰਣ ਕੁੱਝ ਵੀ ਹੋਣ ਵਾਕਿਆ ਇਹੀ ਹੈ ਕਿ ਨਾ ਉਨ੍ਹਾਂ ਨੇ ਇਸ ਦੀ ਕਦੀ ਲੋੜ ਹੀ ਸਮਝੀ ਹੈ ਤੇ ਨਾ ਉਨ੍ਹਾਂ ਤੋਂ ਕਦੇ ਕਿਸੇ ਨੇ ਮੰਗ ਹੀ ਕੀਤੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜਾਬੀ ਮਾਵਾਂ ਦਾ ਦੁੱਧ ਪੀ ਕੇ ਵੱਡੇ ਹੋਏ, ਪੰਜਾਬੀ ਵਿਚ ਬੜੀਆਂ ਸੁਹਣੀਆਂ ਗੱਲਾਂ ਕਰਨ ਵਾਲੇ ਇਹ ਮੁੰਨੇ ਪੜਮੰਨੇ ਵਿਦਵਾਨ, ਆਪਣੀ ਭਾਸ਼ਾ ਤੇ ਆਪਣੇ ਲੋਕਾਂ ਲਈ, ਓਪਰੇ ਦੇ ਓਪਰੇ ਰਹਿ ਕੇ ਹੀ ਤੁਰ ਜਾਂਦੇ ਰਹੇ ਹਨ। ਅਸੀਂ ਇਸ 'ਵਿਸ਼ਵਾਸ਼ ਨਾਲ ४