ਪੰਨਾ:Alochana Magazine January, February and March 1985.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਜੋ ਨੀ ! · ਮੇਵੇ ਦੀ ਕਾਰਣ ਬਾਗ ਲਵਾਇਆ, ਝੂਟਣੇ ਦੀ ਕਾਰਣ ਡਾਲੀਆ | ਵੇ ............ । ਬੀਬਾ ਵੇ ! ਨਿਕੜਾ ਕੱਤਾਂ ਤੇ ਸਹਿਜ ਅਟੇਰਾਂ, ਠੋਕ ਬਣਾਉਣੀਆਂ ਡਰੀਆਂ । ਵੇ............ I ਨਾਜੋ ਨੀ ! ' ਪੱਗੜੀ ਝੱਸਾਂ ਤਾਂ ਖਿੜਖਿੜ ਹੱਸਣ, ਵੇਖ ਬਗਾਨੀਆਂ ਗੋਰੀਆਂ । ਵੇ...... ...... | ਬੀਬਾ ਵੇ !, ਡੋਰੀਆਂ ਧਵਾਂ ਤੇ ਛਮ ਛਮ ਰੋਵਾਂ, ਦੂਰ ਵਸੇਂਦਿਆਂ ਚਾਕਰਾ । ਵੇ ...... ......। ਬੀਬਾ ਵੇ ! ਹਾਲੜੇ ਚੰਗੇ ਤੇ ਚਾਕਰੇ ਮੰਦੇ, ਸੰਝ ਪਈ ਘਰ ਆਂਵਦੇ ! ਵੇ............। ਨਾਜੋ ਨੀ ! ਲੜੇ ਮੰਦੇ ਤੇ ਚਾਕਰੇ ਚੰਗੇ, ਖੱਟ ਲਿਆਉਣ ਦਮਾਂ ਦੀਆਂ ਬੋਰੀਆਂ । ਵੇ...... ਤੇ ......। ਬੀਬਾ ਵੇ ! ਚਾਂਦੀ ਦੀ ਬਾਹੀ ਮੈਂ ਸਹਿਜ ਹੁੰਢਾਈ, ਕੋਲ ਵਸੇਦਿਆ ਚਾਕਰਾ ( ਵੇ...... ਹੋ......। ਬੀਬਾ ਵੇ ! ਸੋਨੇ ਦੀ ਬਾਹੀ ਮੈਂ ਨਿੱਜ ਹੰਢਾਈ, ਦੂਰ ਵਸੇਦਿਆ ਚਾਕਰਾ । ਵੇ......ਹੋ...... ਹੱਥਲਾ ਪਹਿਲਾ ਗੀਤ ਨੋਕਰੀ ਗਏ ਘਰਵਾਲੇ ਨਾਲ ਸੰਬੰਧਤ ਹੈ । 'ਬਾਰਾਂ ਵਰ ਦੇ ਮੋਟਿਫ਼ ਰਾਹੀਂ ਗੀਤ ਦੀ ਸੰਰਚਨਾ ਸੁਹਣੀ ਤੇ ਪੰਡੀ ਉਸਾਰੀ ਹੈ । ਬਾਰਾਂ ਵਰਸ ਦੀ ਮੁੱਦਤ ਬੀਤਣ ਨਾਲ ਬੜਾ ਕੁੱਝ ਬਦਲ ਜਾਂਦਾ ਹੈ । ਵਾਪਰ ਜਾਂਦਾ ਹੈ । ਇਹ ਅਟੱਲ ਇਤਿਹਾਸਕ ਸਚਾਈ ਹੈ । ਸਾਡੇ ਮੁਗਲ-ਕਾਲ ਵਿਚ ਫੋਜੀ-fਜ਼ਿੰਦਗੀ ਸ਼ਾਇਦ ਹੈ ਹੀ ਅਜੇਹੀ ਮ, ਜਿਥੇ ਬਾਰਾਂ ਸਾਲਾਂ ਬਾਅਦ ਹੀ ਮੁੜਿਆ ਜਾਂਦਾ ਸੀ । ਨੌਕਰੀ ਪੇਸ਼ਾ ਘਰ ਵਿਚ ਅਜੇਹਾ ਵਾਪਰਨਾ ਸੁਭਾਵਿਕ ਹੀ ਸੀ । ਜਿਤਨੀ ਦੇਰ ਨਨਾਣ ਵਿਆਹੀ ਨਹੀਂ ਜਾਂਦੀ, ਭਰਜਾਈ ਨਾਲ ਘਰ ਵਿਚ ਉਸਦੀ ਪੁੱਛਗਿੱਛ ਜ਼ਿਆਦਾ ਹੁੰਦੀ ਹੈ । ਕੁਆਰੀ ਭੈਣ ਦਾ ਭਰਜਾਈ ਨਾਲ ਵੀਰ ਤੇ ਜ਼ਿਆਦਾ ਹੱਕ ਸਮਝਿਆ ਜਾਂਦਾ ਹੈ । ਇਸੇ ਕਰਕੇ ਇਸ ਗੀਤ ਵਿਚ ਕਰੀਓਂ ਆਏ ਮਰਦ ਨੂੰ ਉਸਦੀ ਭੈਣ ਪਹਿਲਾਂ ਮਿਲਦੀ ਹੈ । ਪਤੀ ਦੀ ਮੌਜੂਦਗੀ ਵਿਚ ਦਾ ਅਰਤ ਹਾਰ-ਸ਼ਿੰਗਾਰ ਕਰਨ ਦੀ ਹੱਕਦਾਰ ਹੈ । ਮਹਿਲ ਪਹਿਲਾਂ ਕਿਹੜੇ ਬੇਚਰਾਗ਼ ਰਹਿੰਦੇ ਹੋਣਗੇ ਪਰ ਫਿਰ ਵੀ ਪਤੀ ਦੀ ਸ਼ੁਭ-ਆਮਦ ਤੇ ਮਹਿਤਾਬੀ ਰੋਸ਼ਨੀ ਹੁੰਦੀ ਹੈ । 'ਚੰਨ ਨਿੱਤ ਚੜ੍ਹਦਾ, ਸਾਨੂੰ ਸੱਜਣਾਂ ਬਾਝ ਹਨੇਰਾ ॥ ਘਰ ਘਰ ਹੀ ਹੁੰਦਾ ਹੈ, ਛਾਉਣੀ ਨਹੀਂ * ਸਕਦਾ । ਫਿਰ ਵੀ ਛਾਉਣੀ ਵਰਗੀਆਂ ਸਹੂਲਤਾਂ ਫੌਜੀ ਮਰਦ ਨੂੰ ਦਿੱਤੀਆਂ ਜਾਂਦੀਆਂ ਨੇ ਉਹਦੇ ਰਹਿਣ ਲਈ ਤੇ ਉਹਦੇ ਹਥਿਆਰਾਂ ਨੂੰ ਰੱਖਣ ਵਾਸਤੇ ਵਿਸ਼ੇਸ਼ ਤਵੱਜੋ ਦਿੱਤੀ ਹੈ ਤਾਂ ਜੋ ਕੁੱਝ ਦਿਨਾਂ ਲਈ ਫੌਜੀ ਜੀਵਨ ਵਿਚੋਂ ਨਿਕਲਕੇ ਘਰੇਲੂ ਜੀਵਨ ਨੂੰ ਮਾਨਣ ਏ ਬੰਦੇ ਦੇ ਸੁਖ-ਸੁਆਦ ਵਿਚ ਕੋਈ ਕਸਰ ਨਾਂ ਹੈ । ਭਾਵੇਂ 97