ਪੰਨਾ:Alochana Magazine January, February and March 1985.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਦੇਸੋਂ ਆਏ ਪਤੀ ਨੂੰ ਪੜ ਨੀ ਬਾਰਾਂ ਸਾਲਾਂ ਦੌਰਾਨ ਵਾਪਰਿਆ ਚੰਗਾ-ਮੰਦਾ ਪ੍ਰਗਟ ਕਰਦੀ ਹੈ । ਪਤੀ ਵੀ ਪਤਨੀ ਦੇ ਕਾਲੇ-ਪੀਲੇ ਰੰਗ ਨੂੰ ਬਾਰਾਂ ਸਾਲਾਂ ਦੇ ਲੰਮੇ ਵਕਫ਼ੇ ਦੀ ਦੂਰ ਤੀਨ ਰਾਹੀਂ ਕੁੱਝ ਭਾਂਪਦਾ ਹੈ । ਬੇਸਹਾਰਾ ਹਰਨੀ ਨੂੰ ਇਤਨੇ ਅਰਸੇ ਦੌਰਾਨ ਮਿਟਗ ਦੀ ਮੈਲੀ ਨਜ਼ਰ ਤੋਂ ਸ਼ਿਕਾਰ ਹੋਣਾ ਪੈਣਾ ਹੀ ਸੀ, ਕਿਉਂਕਿ ਹਰਨੀ ਤੇ ਮਿਰਗ ਇੱਕ ਹੀ ਬਾਗ ਦੇ ਜੀਵ ਹਨ ( ਪਤੀ ਚੰਡਾਲ ਮਰਗ ਨੂੰ ਮਾਰਨ ਤੇ ਤੁਲ ਜਾਂਦਾ ਹੈ । ਪਤਨੀ ਨੇ ਇਹ ਅਹਿਸਾਸ ਨੰਗੇ ਪਿੰਡੇ ਤੇ ਹੰਢਾਇਆ ਹੁੰਦਾ ਹੈ ਕਿ ਜਦੋਂ ਮਰਦ ਘਰ ਘੱਟ ਹੋਣ ਜਾਂ ਨਾ ਹੋਣ, ਘਰ ਕਿਤਨਾ ਅਸੁਰੱਖਿਅਤ ਹੁੰਦਾ ਹੈ । ਇਸ ਲਈ ਦਿਉਰ ਮਾਰਨ ਦੇ ਬਦਲੇ ਖ਼ੁਦ ਨੂੰ ਮਾਰਨ ਲਈ ਪਤੀ ਨੂੰ ਕਹਿੰਦੀ ਹੈ । ਕਿਉਂਕਿ ਸਮਾਜਿਕ ਪ੍ਰਤੀਮਾਨ (social norms) ਨੂੰ ਜ਼ਰਬ ਲੱਗੀ ਹੈ, ਦੁਖਾਂਤੇ ਤਾਂ ਵਪਨਾਂ ਹੀ ਸੀ । ਇਹ ਦੁਖਾਂਤ ਪਤਨੀ ਆਪਣੇ ਸਿਰ ਸਹਿਣ ਨੂੰ ਤਿਆਰ ਹੈ । | ਪਰ ਪਤੀ ਨੇ ਫੌਜੀ ਜ਼ਿੰਦਗੀ ਗੁਜ਼ਾਰੀ ਹੈ । ਦੇਸ਼ਾਂ ਦੀ ਖ਼ਾਕ ਛਾਣੀ ਹੈ । ਉਸ ਨੂੰ ਆਪਣੇ ਡੋਲਿਆਂ ਤੇ ਮਾਨ ਹੈ । ਭਰਾ ਦੇ ਭਰਿਸ਼ਟ ਹੋਏ ਰਿਸ਼ਤੇ ਨੂੰ ਕਬੂਲ ਕਰਨ ਲਈ ਤਿਆਰ ਨਹੀਂ। ਪਤਨੀ ਨੂੰ ਤਰਜੀਹ ਦਿੰਦਾ ਹੈ । ਜਿਸਨੇ ਪਾਕ ਰਿਸ਼ਤੇ ਨੂੰ ਆਪਣੇ ਵਲੋਂ ਭਰਿਸ਼ਟ ਨਹੀਂ ਹੋਣ ਦਿੱਤਾ | ਮਰਦ ਅਜੇਹੇ ਸਮਾਜਿਕ ਪਾਕ ਰਿਸ਼ਤੇ ਵਿਚੋਂ ਆਪਣੀ ਪੀੜ੍ਹੀ ਤੁਰਦੀ ਵੇਖਦਾ ਹੈ । ਮਨੁੱਖੀ ਨਸਲ ਪ੍ਰਤੀ ਇੱਕ ਫ਼ਰਜ਼ ਪਹਿਚਾਨਦਾ ਹੈ । ਪ-ਪਤਨੀ ਦੇ ਪਾਕ ਰਿਸ਼ਤੇ ਨੇ ਹੀ ਮਨੁੱਖੀ ਨਸਲ ਨੂੰ ਅੱਗੇ ਤੋਰਨਾ ਹੈ । ਇਹ ਰਿਸ਼ਤਾ ਸੁਭਾਵਿਕ ਤੇ ਸਦੀਵੀ ਵੀ ਹੈ ਤੇ ਹੈ ਵੀ ਜ਼ਰੂਰੀ । ਦੂਸਰੇ ਗੀਤ ਦੀ ਗੋਂਦ ਦੇ ਤਿੰਨ ਅੰਗ ਹਨ । ਇਸ ਗੀਤ ਦੀ ਨਾਇਕਾ ਨੌਕਰ ਗਏ ਮਰਦ ਦੀ ਪਤਨੀ ਹੈ । ਜਿਹੜੀ ਵਿਚ ਆਪਣੇ ਜਜ਼ਬੇ-ਬਿਬੇਕ ਨੂੰ ਇੱਕ ਪੱਧਰ ਤੇ ਬਿਆਨ ਕਰਦੀ ਹੈ । ਸਾਡੇ ਸਮਜਿਕ ਕੰਮ-ਕਾਜ ਕਿਸ ਤਰਾਂ ਔਰਤ-ਮਰਦ ਦੇ ਜਜ਼ਬਾਤੀ ਤੇ ਜਿਨਸੀ ਸੰਬੰਧਾਂ ਨੂੰ ਨਿਰਧਾਰਿਤ ਕਰਦੇ ਹਨ ? ਇਸ ਹਕੀਕਤ ਦੀ ਸਪਸ਼ੱਟਤਾ ਇਸ ਰਾਹੀਂ ਸ਼ਿਦਤ ਨਾਲ ਹੋਈ ਹੈ । ਤੇ ਔਰਤ ਤਨਹਾਈ ਦੀ ਅਵਸਥਾ ਵਿਚ ਕੂੜ ਦੇ ਮੌਟਿਫ਼ ਰਾਹੀਂ ਹਾਲਤ ਨੂੰ ਬਿਆਨ ਕਰਦੀ ਹੈ । ਅਸਲ ਵਿਚ ਡਾਰੋਂ ਵਿਛੜਨ ਦੀ ਇਕੱਲਤਾ ਦਾ ਅਹਿਸਾਸੇ ਆਪਣੀ ਅੰਤਰੀਵੇ ਕੰਚ ਨੇ ਵੀ ਹੰਢਾਇਆ ਹੁੰਦਾ ਹੈ । ਇ: ਲਈ ਬਿਹੋਂ ਕੁੱਠੀ ਔਰਤ ਦੇ ਜਜ਼ਬਾਤ ਦਾ ਵਾਹਕ ਕੁੰਜ ਹੀ ਬਣਦੀ ਹੈ । ਸੌਣ ਦੇ ਮਹੀਨੇ ਵਿਚ ਤਾਂ ਵਿਛੋੜਾ ਹੋਰ ਵੀ ਅਸਿਹ ਹੋ ਜਾਂਦਾ ਹੈ ! ਵਿਛੋੜੇ ਦੇ ਦੁੱਖ ਨੂੰ ਰਾਮ ਦਾ ਨਾਂ ਲੈ ਕੇ ਟਾਲਣ ਦੀ ਨਾਕਾਮ ਕੋਸ਼ਿਸ਼ ਕਰਦੀ ਹੈ, ਜੋ ਜਾਗੀਰੂ ਪ੍ਰਬੰਧ ਦੀ ਧਾਰਮਿਕ ਚੇਤਨਾ-ਵਿਧੀ ਦਾ ਸਿੱਟਾ ਹੈ ! ਕਿ ਇਸ ਗੀਤ ਦੇ ਦੁਸਰੇ ਹਿੱਸੇ ਵਿਚ ਖੂਬਸੂਰਤ ਸੰਵਾਦ ਰਚਾਇਆ ਹੈ । ਜਿਹੜਾ ਅਜੇਹੇ ਗੀਤਾਂ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ । ਇੱਕ ਮਹਿਲ ਵਰਗਾ ਘਰ ਬਣਾਕੇ ਰਹਿਣੇ ਕਿ ਦੀ ਲਾਲਸਾ ਔਰਤ ਵਿਚ ਕੁੱਝ ਜ਼ਿਆਦਾ ਹੀ ਹੁੰਦੀ ਹੈ । ਪਰ ਉਸ ਘਰ ਵਿਚ ਜੇਕਰ ਹੱਸਦਾ 98